02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਈਰਾਨ ਨੇ ਜੰਗਬੰਦੀ ਤੋਂ ਬਾਅਦ ਪਹਿਲੀ ਵਾਰ ਇਜ਼ਰਾਈਲ 'ਤੇ ਦਾਗੀਆਂ ਮਿਜ਼ਾਈਲਾਂ

Ad Position 21
No active advertisement
ਅਜੀਤ ਡੈਸਕ 08-06-2026

ਅਮਰੀਕੀ ਫ਼ੌਜ ਨੇ ਹੋਰਮੁਜ਼ 'ਚ ਸੁੱਟੇ 2 ਈਰਾਨੀ ਡਰੋਨ
ਯਰੂਸ਼ਲਮ/ਕਾਹਿਰਾ, 7 ਜੂਨ (ਏਜੰਸੀ)-ਇਜ਼ਰਾਈਲ ਨੇ ਕਿਹਾ ਕਿ ਅਪ੍ਰੈਲ ਦੇ ਸ਼ੁਰੂ 'ਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਈਰਾਨ ਨੇ ਉਸ 'ਤੇ ਮਿਜ਼ਾਈਲਾਂ ਦਾਗੀਆਂ ਹਨ | ਦੂਜੇ ਪਾਸੇ, ਅਮਰੀਕੀ ਫ਼ੌਜ ਨੇ ਕਿਹਾ ਕਿ ਉਸ ਨੇ 'ਸਟ੍ਰੇਟ ਆਫ਼ ਹੋਰਮੁਜ਼' ਵਿਚ ਈਰਾਨ ਦੇ ਦੋ ਹੋਰ ਡਰੋਨ ਸੁੱਟੇ ਹਨ, ਜਿਨ੍ਹਾਂ ਤੋਂ ਕੌਮਾਂਤਰੀ ਸਮੁੰਦਰੀ ਆਵਾਜਾਈ ਨੂੰ ਖਤਰਾ ਸੀ | ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਈਰਾਨ ਵਲੋਂ ਦਾਗੀਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਨਸ਼ਟ ਕਰ ਦਿੱਤਾ ਹੈ | ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਜਾਰੀ ਬਿਆਨ 'ਚ ਕਿਹਾ ਹੈ ਇਜ਼ਰਾਈਲ 'ਤੇ ਮਿਜ਼ਾਈਲ ਹਮਲੇ ਲਿਬਨਾਨ 'ਤੇ ਬੰਬਾਰੀ ਦੇ ਜਵਾਬ 'ਚ ਕੀਤੇ ਗਏ ਹਨ | ਇਸ ਦੇ ਨਾਲ ਹੀ ਉਸ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਜੰਗਬੰਦੀ ਦੀ ਉਲੰਘਣਾ ਕਰਕੇ ਗੰਭੀਰ ਗਲਤੀ ਕੀਤੀ ਹੈ, ਜਿਸ ਲਈ ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ | ਇਜ਼ਰਾਈਲ ਵਲੋਂ ਬੇਰੂਤ ਦੇ ਦੱਖਣੀ ਉਪਨਗਰਾਂ 'ਤੇ ਕੀਤੀ ਗਈ ਬੰਬਾਰੀ 'ਚ ਘੱਟੋ-ਘੱਟ ਦੋ ਲੋਕ ਮਾਰੇ ਜਾਣ ਅਤੇ 20 ਹੋਰਾਂ ਦੇ ਜ਼ਖ਼ਮੀ ਹੋ ਜਾਣ ਦੀ ਵੀ ਖ਼ਬਰ ਹੈ | ਆਈ.ਆਰ.ਜੀ.ਸੀ. ਨੇ ਕਿਹਾ ਕਿ ਅੱਜ ਰਾਤ ਦੀ ਕਾਰਵਾਈ ਇਕ ਚਿਤਾਵਨੀ ਸੀ, ਜੇਕਰ ਹਮਲੇ ਦੁਹਰਾਏ ਗਏ ਤਾਂ ਜਵਾਬ ਵਿਆਪਕ ਹੋਣਗੇ |
ਇਜ਼ਰਾਈਲ 'ਤੇ ਹਮਲੇ ਗੱਲਬਾਤ 'ਚ ਅੜਿੱਕਾ ਪਾ ਸਕਦੇ-ਟਰੰਪ
ਟਰੰਪ ਨੇ ਈਰਾਨ ਨੂੰ ਗੱਲਬਾਤ ਦੇ ਮੇਜ਼ 'ਤੇ ਵਾਪਸ ਆਉਣ ਦਾ ਸੱਦਾ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ 'ਤੇ ਉਸ ਦੇ ਹਮਲੇ ਸ਼ਾਂਤੀ ਗੱਲਬਾਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ | ਟਰੰਪ ਨੇ ਕਿਹਾ ਕਿ ਇਹ ਹਮਲੇ ਯਕੀਨੀ ਤੌਰ 'ਤੇ ਗੱਲਬਾਤ 'ਚ ਮਦਦ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਮੈਂ ਈਰਾਨ ਨੂੰ ਸੁਝਾਅ ਦੇਵਾਂਗਾ ਕਿ ਤੁਸੀਂ ਆਪਣੀਆਂ ਮਿਜ਼ਾਈਲਾਂ ਦਾਗੀਆਂ ਹਨ, ਬੱਸ ਕਾਫ਼ੀ ਹੈ, ਮੇਜ਼ 'ਤੇ ਵਾਪਸ ਆਓ ਅਤੇ ਇੱਕ ਸੌਦਾ ਕਰੋ | ਟਰੰਪ ਨੇ ਅੱਗੇ ਕਿਹਾ ਕਿ ਉਹ ਅੱਜ ਪਹਿਲਾਂ ਬੇਰੂਤ 'ਤੇ ਇਜ਼ਰਾਈਲੀ ਬੰਬਾਰੀ ਤੋਂ ਖੁਸ਼ ਨਹੀਂ ਸਨ |

Ad Position 22
No active advertisement
ਪਿਛਲੀ ਖ਼ਬਰ ਗੈਸ ਕੀਮਤਾਂ 'ਚ ਵਾਧੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਘੇਰੀ ਕੇਂਦਰ ਸਰਕਾਰ ਅਗਲੀ ਖ਼ਬਰ ਸ਼ਾਂਤੀ ਯਤਨਾਂ ਲਈ ਤੀਜੀ ਵਾਰ ਈਰਾਨ ਪੁੱਜੇ ਪਾਕਿ ਦੇ ਗ੍ਰਹਿ ਮੰਤਰੀ ਨਕਵੀ
Ad Position 24
No active advertisement