ਮਨੀਲਾ, 8 ਜੂਨ (ਏ.ਪੀ.) ਸੋਮਵਾਰ ਨੂੰ ਦੱਖਣੀ ਫਿਲੀਪੀਨਜ਼ ਵਿੱਚ 7.8 ਤੀਬਰਤਾ ਦੇ ਭੁਚਾਲ ਨੇ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ 200 ਤੋਂ ਵੱਧ ਜ਼ਖ਼ਮੀ ਹੋ ਗਏ, ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਅਤੇ ਤੱਟੀ ਇਲਾਕਿਆਂ 'ਚ ਇਕ ਮੀਟਰ ਉੱਚੀਆਂ ਸੁਨਾਮੀ ਲਹਿਰਾਂ ਵੀ ਨਜ਼ਰ ਆਈਆਂ | ਜਨਰਲ ਸੈਂਟੋਸ ਸਿਟੀ ਵਿੱਚ ਕੁਝ ਇਮਾਰਤਾਂ ਢਹਿ ਗਈਆਂ ਅਤੇ ਮੁੱਖ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਘੱਟੋ-ਘੱਟ ਇੱਕ ਤੱਟਵਰਤੀ ਪਿੰਡ ਵਿੱਚ ਸੁਨਾਮੀ ਨਾਲ ਕਾਫੀ ਨੁਕਸਾਨ ਹੋਇਆ ਜਦੋਂਕਿ ਛੋਟੀਆਂ ਲਹਿਰਾਂ ਇੰਡੋਨੇਸ਼ੀਆ, ਪਲਾਊ ਅਤੇ ਇੱਥੋਂ ਤੱਕ ਕਿ ਦੱਖਣੀ ਜਾਪਾਨ ਤੱਕ ਮਾਪੀਆਂ ਗਈਆਂ¢ ਭੁਚਾਲ ਦੱਖਣੀ ਫਿਲੀਪੀਨਜ਼ ਦੇ ਸਾਰਾਂਗਨੀ ਸੂਬੇ ਵਿੱਚ ਵੀ ਜ਼ਮੀਨ ਖਿਸਕਣ ਦਾ ਕਾਰਨ ਬਣਿਆ, ਜਿਸ ਵਿੱਚ 13 ਪਿੰਡ ਵਾਸੀ ਮਾਰੇ ਗਏ¢ ਸੂਬੇ ਦੇ ਆਫ਼ਤ-ਨਿਵਾਰਨ ਅਧਿਕਾਰੀ ਰੇਨੇ ਪੁੰਜਾਲਨ ਨੇ ਡੀ.ਜ਼ੈੱਡ.ਬੀ.ਬੀ. ਰੇਡੀਓ ਨੈੱਟਵਰਕ ਨੂੰ ਦੱਸਿਆ ਕਿ ਪਹਾੜੀ ਸ਼ਹਿਰ ਗਲਾਨ ਵਿੱਚ ਜ਼ਮੀਨ ਖਿਸਕਣ ਨਾਲ ਕਈ ਘਰ ਵਹਿ ਗਏ¢ ਫਿਲੀਪੀਨ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੌਲੋਜੀ ਦੇ ਡਾਇਰੈਕਟਰ, ਟੇਰੇਸਿਟੋ ਬਾਕੋਲਕੋਲ ਨੇ ਕਿਹਾ, 'ਇਹ ਇੱਕ ਵੱਡਾ ਭੁਚਾਲ ਹੈ¢' ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨੁਕਸਾਨੀਆਂ ਗਈਆਂ ਇਮਾਰਤਾਂ ਅਤੇ ਘਰਾਂ ਵਿੱਚ ਵਾਪਸ ਜਾਣ ਤੋਂ ਪਹਿਲਾਂ ਸਲਾਹ ਲੈਣ, ਕਿਉਂਕਿ ਝਟਕਿਆਂ ਕਾਰਨ ਉਹ ਢਹਿ ਸਕਦੇ ਹਨ¢ਸਿਵਲ ਡਿਫੈਂਸ ਦਫ਼ਤਰ ਦੇ ਖੇਤਰੀ ਨਿਰਦੇਸ਼ਕ, ਰੌਡ ਸੋਸਮੇਨਾ ਨੇ ਜਨਰਲ ਸੈਂਟੋਸ ਦੇ ਸਖ਼ਤ ਪ੍ਰਭਾਵਿਤ ਬੰਦਰਗਾਹ ਸ਼ਹਿਰ ਤੋਂ ਐਸੋਸੀਏਟਿਡ ਪ੍ਰੈੱਸ (ਏ.ਪੀ.) ਨੂੰ ਦੱਸਿਆ¢ ਉਹ ਯਾਤਰਾ ਕਰ ਰਹੇ ਸਨ ਜਦੋਂ ਸਵੇਰੇ 7:37 ਵਜੇ ਭੁਚਾਲ ਆਇਆ¢'ਝਟਕੇ ਬਹੁਤ ਤੇਜ਼ ਸਨ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਭੱਜਣ ਲੱਗ ਪਏ,' ਸੋਸਮੇਨਾ ਨੇ ਕਿਹਾ¢