ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹੋਰਮੁਜ਼ ਨੇੜੇ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਜਹਾਜ਼ ਦੇ 3 ਅਮਲਾ ਮੈਂਬਰਾਂ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 12-06-2026

• 3 ਭਾਰਤੀਆਂ ਦੀਆਂ ਲਾਸ਼ਾਂ ਮਿਲੀਆਂ-ਸੋਨੋਵਾਲ • ਇਕ ਹਿਮਾਚਲ ਨਾਲ ਸੰਬੰਧਿਤ
ਨਵੀਂ ਦਿੱਲੀ, 11 ਜੂਨ (ਪੀ. ਟੀ. ਆਈ.)-ਅਮਰੀਕਾ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਨਜ਼ਦੀਕ ਓਮਾਨ ਦੀ ਖਾੜੀ 'ਚ ਭਾਰਤੀ ਮਲਾਹਾਂ ਵਾਲੇ ਤੀਜੇੇ ਜਹਾਜ਼ ਐਮ.ਟੀ. ਜਲਵੀਰ 'ਤੇ ਹਮਲਾ ਕੀਤਾ ਗਿਆ ਹੈ | ਇਹ ਚਾਰ ਦਿਨਾਂ 'ਚ ਤੀਜੇ ਭਾਰਤੀ ਚਾਲਕ ਦਲ ਵਾਲੇ ਵਪਾਰਕ ਜਹਾਜ਼ 'ਤੇ ਕੀਤਾ ਗਿਆ ਅਮਰੀਕੀ ਹਮਲਾ ਹੈ | ਇਸ ਤੋਂ ਪਹਿਲਾਂ ਅਮਰੀਕਾ ਵਲੋਂ ਐਮ.ਟੀ. ਸੈਟੇਬੇਲੋ ਅਤੇ ਐਮ.ਟੀ. ਮੈਰੀਵੇਕਸ 'ਤੇ ਵੀ ਹਮਲਾ ਕੀਤਾ ਜਾ ਚੁੱਕਾ ਹੈ | ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ 'ਐਕਸ' ਉਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਤੇਲ ਟੈਂਕਰ ਐਮ.ਟੀ. ਸੈਟੇਬੇਲੋ 'ਤੇ ਅਮਰੀਕੀ ਫ਼ੌਜੀ ਹਮਲੇ ਤੋਂ ਬਾਅਦ ਲਾਪਤਾ ਹੋਏ ਤਿੰਨ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਬਚਾਏ ਗਏ ਚਾਲਕ ਦਲ ਦੇ ਮੈਂਬਰਾਂ ਦੀ ਤੱਤਕਾਲ ਵਾਪਸੀ ਯਕੀਨੀ ਬਣਾਏ ਜਾਵੇ ਅਤੇ ਮਾਰੇ ਗਏ ਮਲਾਹਾਂ ਦੀਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਜਲਦੀ ਭਾਰਤੀ ਲਿਆਂਦਾ ਜਾਵੇ | ਮਿ੍ਤਕਾਂ ਦੀ ਪਛਾਣ ਚੀਫ ਇੰਜੀਨੀਅਰ ਸੁਰੇਸ਼ ਪਟਨਾਲਾ, ਡੈੱਕ ਕੈਡੇਟ ਆਦਿੱਤੀਆ ਸ਼ਰਮਾ ਅਤੇ ਇੰਜਣ ਫਿਟਰ ਸ਼ਿਵਾਨੰਦ ਚੌਰਸੀਆ ਵਜੋਂ ਹੋਈ ਹੈ | ਸੁਰੇਸ਼ ਪਟਨਾਲਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਆਦਿੱਤਿਆ ਸ਼ਰਮਾ ਦਾ ਸੰਬੰਧ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਹਮੀਰਪੁਰ ਦੇ ਗਲੋੜ ਖੇਤਰ ਦਾ, ਜਦੋਂਕਿ ਸ਼ਿਵਨੰਦ ਚੌਰਸੀਆ ਉੱਤਰ ਪ੍ਰਦੇਸ਼ ਦੇ ਦਿਓਰੀਆ ਨੇੜਲੇ ਪਿੰਡ ਸੁਰੌਲੀ ਦਾ ਰਹਿਣ ਵਾਲਾ ਸੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਅਮਰੀਕੀ ਜਲ ਸੈਨਾ ਵਲੋਂ ਭਾਰਤੀ ਚਾਲਕ ਦਲ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਪਹਿਲੀ ਵਾਰ ਜਨਤਕ ਤੌਰ 'ਤੇ ਪੁਸ਼ਟੀ ਕਰਦਿਆਂ ਦੱਸਿਆ ਕਿ 8 ਜੂਨ ਨੂੰ 24 ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਪਲਾਊ-ਝੰਡੇ ਵਾਲੇ ਤੇਲ ਟੈਂਕਰ ਮੈਰੀਵੈਕਸ ਨੂੰ ਅਮਰੀਕੀ ਫ਼ੌਜਾਂ ਨੇ ਡੁਬੋ ਦਿੱਤਾ ਸੀ, ਜਿਸ 'ਚ ਸਵਾਰ ਸਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ | 10 ਜੂਨ ਨੂੰ , ਅਮਰੀਕਾ ਨੇ ਇਕ ਹੋਰ ਪਲਾਊ-ਝੰਡੇ ਵਾਲੇ ਟੈਂਕਰ ਸੈਟੇਬੇਲੋ 'ਤੇ ਹਮਲਾ ਕੀਤਾ, ਜਿਸ 'ਚ ਸਵਾਰ 24 ਭਾਰਤੀ ਮਲਾਹਾਂ 'ਚੋਂ ਤਿੰਨ ਦੀ ਮੌਤ ਹੋ ਗਈ, ਜਦੋਂਕਿ 11 ਜੂਨ ਨੂੰ ਅਮਰੀਕਾ ਨੇ ਭਾਰਤੀ ਚਾਲਕ ਦਲ ਵਾਲੇ ਜਹਾਜ਼ ਐਮ.ਟੀ. ਜਲਵੀਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਜੈਸਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਗੱਲਬਾਤ ਅਤੇ ਕੂਟਨੀਤੀ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਅੱਗੇ ਵਧਣ ਦਾ ਰਸਤਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ 'ਸਟ੍ਰੇਟ ਆਫ਼ ਹੋਰਮੁਜ਼' ਰਾਹੀਂ ਆਵਜਾਈ ਬੇਰੋਕ ਟੋਕ ਪਹੁੰਚ ਹੋਣੀ ਚਾਹੀਦੀ ਹੈ | ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਨੇ ਸੈਟੇਬੇਲੋ ਅਤੇ ਮੈਰੀਵੈਕਸ 'ਤੇ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਪਰ ਜਲਵੀਰ 'ਤੇ ਰਿਪੋਰਟ ਕੀਤੇ ਗਏ ਹਮਲਿਆਂ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ |
ਮੁੱਖ ਮੰਤਰੀ ਸੁੱਖੂ ਵਲੋਂ ਆਦਿੱਤਿਆ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਪ੍ਰਗਟ

ਸ਼ਿਮਲਾ, (ਅ.ਬ.)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 'ਸਟੇ੍ਰਟ ਆਫ਼ ਹੋਰਮੁਜ਼' ਵਿਚ ਅਮਰੀਕੀ ਹਮਲੇ ਦੌਰਾਨ ਇਕ ਤੇਲ ਟੈਂਕਰ 'ਤੇ ਸਵਾਰ ਭਾਰਤੀ ਮਲਾਹ ਆਦਿੱਤਿਆ ਸ਼ਰਮਾ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ | ਆਦਿੱਤਿਆ ਸ਼ਰਮਾ ਹਮੀਰਪੁਰ ਜ਼ਿਲ੍ਹੇ ਦੇ ਗਲੋੜ ਖੇਤਰ ਦਾ ਵਾਸੀ ਸੀ | ਮੁੱਖ ਮੰਤਰੀ ਨੇ ਸੋਗ ਗ੍ਰਸਤ ਪਰਿਵਾਰ ਨਾਲ ਆਪਣੀਆਂ ਡੂੰਘੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਸੂਬਾ ਸਰਕਾਰ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ | ਸੁੱਖੂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਾਨ ਨੂੰ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਕਲਿਆਣ ਬੈਨਰਜੀ ਵੀ ਨਾਰਾਜ਼ ਅਗਲੀ ਖ਼ਬਰ ਮਮਤਾ ਦੀਆਂ ਮੁਸ਼ਕਿਲਾਂ ਵਧੀਆਂ ਤੀਜੇ ਟੀ.ਐਮ.ਸੀ. ਮੈਂਬਰ ਨੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ
Ad Position 24
No active advertisement