ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਲਿਆਣ ਬੈਨਰਜੀ ਵੀ ਨਾਰਾਜ਼

Ad Position 21
No active advertisement
ਅਜੀਤ ਡੈਸਕ 12-06-2026
ਮਮਤਾ ਬੈਨਰਜੀ ਵਲੋਂ ਜਿਸ ਕਲਿਆਣ ਬੈਨਰਜੀ ਨੂੰ ਚੀਫ਼ ਵਿਪ੍ਹ ਬਣਾਉਣ 'ਤੇ 40 ਸਾਲ ਪੁਰਾਣੀ ਪਾਰਟੀ ਮੈਂਬਰ ਕਾਕੋਲੀ ਘੋਸ਼ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਅਜਿਹੀ ਨਾਰਾਜ਼ਗੀ ਮੁੱਲ ਲਈ ਕਿ ਅੱਜ ਉਹ (ਘੋਸ਼) ਬਾਗ਼ੀਆਂ ਦੇ ਧੜੇ ਦੀ ਅਗਵਾਈ ਕਰ ਰਹੇ ਹਨ, ਉਹ ਹੀ ਕਲਿਆਣ ਬੈਨਰਜੀ ਹੁਣ ਤਿੱਖੇ ਤੇਵਰ ਵਿਖਾ ਰਹੇ ਹਨ | ਕਲਿਆਣ ਬੈਨਰਜੀ ਨੇ ਮਮਤਾ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਉਹ ਜਾਂ ਤਾਂ ਅਭਿਸ਼ੇਕ (ਬੈਨਰਜੀ) ਨੂੰ ਚੁਣਨ ਜਾਂ ਉਨ੍ਹਾਂ ਜਿਹੇ ਵਫ਼ਾਦਾਰਾਂ ਨੂੰ | ਕਲਿਆਣ ਬੈਨਰਜੀ ਨੇ ਖੁਦ ਨੂੰ ਅਭਿਸ਼ੇਕ ਬੈਨਰਜੀ ਦੇ ਖ਼ਿਲਾਫ ਫਰਜ਼ੀ ਦਸਤਖ਼ਤ ਕੇਸ ਤੋਂ ਵੀ ਖੁਦ ਨੂੰ ਅਲੱਗ ਕਰਨ ਦਾ ਐਲਾਨ ਕਰ ਦਿੱਤਾ | ਕਲਿਆਣ ਬੈਨਰਜੀ ਨੇ ਕਿਹਾ ਕਿ ਅਸੀਂ ਕੱਲ੍ਹ ਅਭਿਸ਼ੇਕ ਦੇ ਕੇਸ ਲਈ ਤਿਆਰੀ ਕਰ ਰਹੇ ਸੀ ਅਤੇ ਅੱਧੀ ਰਾਤ ਉਨ੍ਹਾਂ ਨੂੰ ਦੱਸਿਆ ਗਿਆ ਕਿ ਵਕੀਲ ਬਦਲ ਲਿਆ ਗਿਆ ਹੈ | ਉਨ੍ਹਾਂ ਇਸ ਨੂੰ ਅਪਮਾਨਜਨਕ ਦੱਸਦਿਆਂ ਕਿਹਾ ਕਿ ਅਭਿਸ਼ੇਕ ਨੂੰ ਸੀਨੀਅਰਾਂ ਦਾ ਸਨਮਾਨ ਕਰਨਾ ਨਹੀਂ ਆਉਂਦਾ |

Ad Position 22
No active advertisement
ਪਿਛਲੀ ਖ਼ਬਰ ਈਰਾਨ ਨੂੰ ਧਮਕੀ ਦੇਣ ਤੋਂ ਬਾਅਦ ਪਲਟਿਆ ਟਰੰਪ ਅਗਲੀ ਖ਼ਬਰ ਹੋਰਮੁਜ਼ ਨੇੜੇ ਅਮਰੀਕੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਜਹਾਜ਼ ਦੇ 3 ਅਮਲਾ ਮੈਂਬਰਾਂ ਦੀ ਮੌਤ <br/>
Ad Position 24
No active advertisement