ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ 'ਚ ਆਉਂਦੇ ਦਿਨਾਂ 'ਚ ਵਧੇਗਾ ਪਾਰਾ

Ad Position 21
No active advertisement
ਅਜੀਤ ਡੈਸਕ 15-06-2026
ਪੰਚਕੂਲਾ, 14 ਜੂਨ (ਏਜੰਸੀ)-ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਭਵਿੱਖਵਾਣੀ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 4-6 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ | ਮੌਸਮ ਵਿਭਾਗ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ 'ਚ ਉੱਤਰ-ਪੱਛਮ ਭਾਰਤ ਦੇ ਕਈ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਘਟ ਰਿਹਾ ਹੈ | ਪੰਜਾਬ 'ਚ ਜ਼ਿਆਦਾਤਰ ਥਾਵਾਂ 'ਤੇ ਤਾਪਮਾਨ ਸਧਾਰਨ ਤੋਂ ਕਾਫ਼ੀ ਘੱਟ ਦਰਜ ਕੀਤਾ ਗਿਆ, ਜਦੋਂਕਿ ਹਰਿਆਣਾ ਤੇ ਦਿੱਲੀ 'ਚ ਕੁਝ ਥਾਵਾਂ 'ਤੇ ਤਾਪਮਾਨ ਸਧਾਰਨ ਤੋਂ ਘੱਟ ਰਿਹਾ | ਵਿਭਾਗ ਅਨੁਸਾਰ 14 ਜੂਨ ਤੋਂ 18 ਜੂਨ ਵਿਚਾਲੇ ਪੰਜਾਬ ਤੇ ਹਰਿਆਣਾ (ਚੰਡੀਗੜ੍ਹ ਤੇ ਦਿੱਲੀ ਸਮੇਤ) ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ | ਪਿਛਲੇ 24 ਘੰਟਿਆਂ ਦੌਰਾਨ ਉਤਰ-ਪੱਛਮ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਕੁਝ ਥਾਵਾਂ 'ਤੇ ਮੀਂਹ ਪਿਆ | ਪੰਜਾਬ 'ਚ ਵੀ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ ਦੀ ਖ਼ਬਰ ਹੈ | ਮੌਸਮ ਵਿਭਾਗ ਦੀ 7 ਦਿਨ ਦੀ ਭਵਿੱਖਵਾਣੀ ਤੋਂ ਪਤਾ ਲਗਦਾ ਹੈ ਕਿ ਇਸ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ ਵੱਡੇ ਪੱਧਰ 'ਤੇ ਮੀਂਹ ਨਹੀਂ ਪਵੇਗਾ | ਹਾਲਾਂਕਿ, ਸਭ ਤੋਂ ਵੱਧ ਤਾਪਮਾਨ ਰਾਜਸਥਾਨ ਦੇ ਫਲੋਦੀ 'ਚ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਏ. ਰਾਜ ਸਭਾ 'ਚ ਦੋ-ਤਿਹਾਈ ਬਹੁਮਤ ਦੇ ਨੇੜੇ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦਾ ਹਰ ਵਰਗ ਖੁਸ਼- ਸੋਨੀਆਂ ਮਾਨ
Ad Position 24
No active advertisement