ਰਾਜਾਸਾਂਸੀ , 14 ਜੂਨ (ਹਰਦੀਪ ਸਿੰਘ ਖੀਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇਹ ਪਹਿਲੀ ਮਾਨ ਸਰਕਾਰ ਹੀ ਹੈ, ਜਿਸ ਨੇ ਚਾਰ ਸਾਲਾਂ ਰਾਜ ‘ਚ ਸੂਬਾ ਵਾਸੀਆਂ ਨਾਲ ਚੋਣਾਂ ‘ਚ ਕੀਤਾ ਹਰ ਵਾਅਦਾ ਪੂਰਾ ਕਰਨ ਦੇ ਨਾਲ ਹੋਰ ਵੀ ਰਾਹਤ ਫੰਡਾਂ ਦੀਆਂ ਯੋਜਨਾਵਾਂ ਵਿਚ ਵਾਧਾ ਕੀਤਾ ਹੈ। ਇਹਨਾਂ ਵਿਚਾਰਾਂ ਦਾ ਆਮ ਆਦਮੀ ਪਾਰਟੀ ਦੇ ਹਲਕਾ ਰਾਜਾਸਾਂਸੀ ਤੋਂ ਇੰਚਾਰਜ ਮੈਡਮ ਸੋਨੀਆਂ ਮਾਨ ਨੇ ਕਸਬਾ ਰਾਜਾਸਾਂਸੀ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਮੈਡਮ ਸੋਨੀਆਂ ਮਾਨ ਵੱਲੋਂ ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਕੁਲਵਿੰਦਰ ਸਿੰਘ �ਲਖ ਦੀ ਹਾਜ਼ਰੀ ਵਿੱਚ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਉਪਰੰਤ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਗਿਆ। ਉਨ੍ਹਾਂ ਪੰਜਾਬ ਸਰਕਾਰ ਦੀਆਂ ਸਾਢੇ ਚਾਰ ਸਾਲਾਂ ‘ਚ ਕੀਤੀਆਂ ਪ੍ਰਾਪਤੀਆਂ ਦਾ ਖੁਲਾਸਾ ਤੇ ਕਿਹਾ ਕਿ 10 ਲੱਖ ਸਿਹਤ ਬੀਮਾ ਤੇ ਘਰੇਲੂ �ਰਤਾਂ ਦੀ ਮਹੀਨਾਵਾਰ ਸਹਾਇਤਾ ਰਾਸ਼ੀ ਵਰਗੀਆਂ ਇਤਿਹਾਸਕ ਸਕੀਮਾਂ ਅਮਲ ‘ਚ ਲਿਆ ਕੇ ਹਰ ਪੰਜਾਬੀ ਦਾ ਦਿੱਲ ਜਿੱਤ ਲਿਆ ਹੈ, ਜਿਸ ਕਰਕੇ ਹਰ ਵਰਗ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਅਤੇ ਖੁਸ਼ ਹੈ॥ ਉਨ੍ਹਾਂ ਰਾਜਾਸਾਂਸੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਾਸੀਆਂ ਨੂੰ ਵੀ ਹਰ ਸਹੂਲਤ ਦਾ ਲਾਭ ਮਿਲੇਗਾ। ਇਸ ਮੌਕੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਅਨਿਲ ਚੋਪੜਾ, ਮੀਨਾਕਸ਼ੀ ਮੀਤ ਪ੍ਰਧਾਨ, ਦਿਆਲ ਸਿੰਘ ਕੌਂਸਲਰ, ਰਾਮ ਰਾਜਾਸਾਂਸੀ ਕੌਂਸਲਰ, ਕੌਂਸਲਰ ਮਾਸਟਰ ਸਿੰਦ ਜੀ, ਕੌਂਸਲਰ ਹੈਪੀ ਰਾਜਾਸਾਂਸੀ, ਸੇਵਾ ਮੁਕਤ ਇੰਸਪੈਕਟਰ ਤਜਿੰਦਰ ਸਿੰਘ ਰਾਜਾਸਾਂਸੀ ਤੇ ਹੋਰ ਵਰਕਰ ਹਾਜ਼ਰ ਸਨ।
ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦਾ ਹਰ ਵਰਗ ਖੁਸ਼- ਸੋਨੀਆਂ ਮਾਨ
ਅਜੀਤ ਡੈਸਕ
15-06-2026