ਅੰਮ੍ਰਿਤਸਰ, 13 ਜੁਲਾਈ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਸਲੀਅਤ ਲੋਕ ਜਾਣ ਚੁੱਕੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਈ. ਬੀ. ਅਧਿਕਾਰੀ ਅੰਕਿਤ ਸ਼ਰਮਾ ਸਮੇਤ ਇਕ ਫਿਰਕੇ ਦੇ ਕਤਲ ਕਰਨ ਵਾਲੇ ਅਤੇ ਦਿੱਲੀ ਨੂੰ ਤਸਮ ‘ਚ ਬਦਲਣ ਵਾਲੇ ਤਾਹਿਰ ਹੁਸੈਨ ਹੋਵੇ ਜਾਂ ਖੁੱਲ ਕੇ ਦਿੱਲੀ ਦੀਆਂ ਗਲੀਆਂ ‘ਚ ਕਥਿਤ ਗੁੰਡਾਗਰਦੀ ਕਰਨ ਵਾਲੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਅਰਵਿੰਦ ਕੇਜਰੀਵਾਲ ਦੀ ਸ਼ਰਨ ਪ੍ਰਾਪਤ ਸੀ ਅਤੇ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ ਜੋ ਕਥਿਤ ਤੌਰ ‘ਤੇ ਰਾਮ ਮੰਦਿਰ ਦਾ ਵਿਰੋਧ ਕਰਦੇ ਸੀ ਅਤੇ ਸੈਨਾ ਦੇ ਸਰਜੀਕਲ ਸਟਰਾਇਕ ਦੇ ਸਬੂਤ ਮੰਗਦੇ ਹਨ।