ਨਵੀਂ ਦਿੱਲੀ, 14 ਜੂਨ (ਏਜੰਸੀ)-ਬਾਗੀ ਸੰਸਦ ਮੈਂਬਰਾਂ ਦੀ ਸਪੀਕਰ ਓਮ ਬਿਰਲਾ ਨਾਲ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਲੋਕ ਸਭਾ 'ਚ ਤਿ੍ਣਮੂਲ ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਸਪੀਕਰ ਓਮ ਵਿਰਲਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਪਾਰਟੀ ਦੇ ਵੱਖ ਗੁੱਟ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਸਮੂਹ ਨੂੰ ਕੋਈ ਮਾਨਤਾ, ਦਰਜਾ ਜਾਂ ਸਹੂਲਤ ਨਾ ਦੇਣ | ਪੱਤਰ 'ਚ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਗੱਲ ਰਿਕਾਰਡ 'ਤੇ ਰੱਖੀ ਜਾਵੇ ਕਿ ਆਲ ਇੰਡੀਆ ਤਿ੍ਣਮੂਲ ਕਾਂਗਰਸ ਨੂੰ ਸਦਨ 'ਚ ਸਿਰਫ ਉਸ ਦੇ ਅਧਿਕਾਰਤ ਨੇਤਾ ਅਤੇ ਵਿ੍ਹਪ ਜ਼ਰੀਏ ਪ੍ਰਤੀਨਿਧਤਾ ਕਰਨ ਵਾਲੀ ਇਕ ਹੀ ਰਾਜਨੀਤਕ ਪਾਰਟੀ ਮੰਨਿਆ ਜਾਵੇ ਅਤੇ ਬਾਗੀ ਸੰਸਦ ਮੈਂਬਰਾਂ ਦੀ ਕਿਸੇ ਵੀ ਗੱਲ 'ਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਪਾਰਟੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ |