ਵਾਸ਼ਿੰਗਟਨ, 14 ਜੂਨ (ਪੀ. ਟੀ. ਆਈ.)-ਇਜ਼ਰਾਇਲ ਵਲੋਂ ਲਿਬਨਾਨ 'ਚ ਹਿਜ਼ਬੁੱਲਾ ਦੇ ਟਿਕਾਣਿਆਂ 'ਤੇੇ ਕੀਤੇ ਹਵਾਈ ਹਮਲਿਆਂ ਕਾਰਨ ਅਮਰੀਕਾ ਤੇ ਇਰਾਨ 'ਚ ਸ਼ਾਂਤੀ ਸਮਝੌਤਾ ਸਹੀਬੰਦ ਹੋਣ ਦਾ ਅਮਲ ਟਾਲ ਦਿੱਤਾ ਗਿਆ ਹੈ | ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਿਬਨਾਨ 'ਚ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਹਮਲਿਆਂ ਨੂੰ ਲੈ ਕੇ ਨਰਾਰਾਜ਼ਗੀ ਜ਼ਾਹਰ ਕੀਤੀ ਹੈ | ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਇਰਾਨ ਨਾਲ ਇਹ ਇਤਿਹਾਸਕ ਸਮਝੌਤਾ ਐਤਵਾਰ (ਅਮਰੀਕਾ ਦੇ ਸਮੇਂ ਅਨੁਸਾਰ) ਨੂੰ ਹੀ ਸਹੀਬੱਧ ਕੀਤਾ ਜਾ ਸਕਦਾ ਹੈ, ਉਸ ਦਿਨ ਉਨ੍ਹਾਂ ਦਾ 80ਵਾਂ ਜਨਮ ਦਿਨ ਵੀ ਹੈ | ਇਸੇ ਦੌਰਾਨ ਇਜ਼ਰਾਇਲ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਅਮਰੀਕਾ-ਇਰਾਨ ਸਮਝੌਤੇ ਦਾ ਹਿੱਸਾ ਨਹੀਂ ਹੈ |