02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਭਾਰਤ ਦੁਨੀਆ ਲਈ 'ਭਰੋਸੇਯੋਗ ਭਾਈਵਾਲ' ਵਜੋਂ ਉੱਭਰ ਰਿਹਾ ਹੈ-ਮੋਦੀ <br/>

Ad Position 21
No active advertisement
ਅਜੀਤ ਡੈਸਕ 19-06-2026

• ਕਿਹਾ, 25 ਕਰੋੜ ਭਾਰਤੀਆਂ ਨੂੰ ਗਰੀਬੀ 'ਚੋਂ ਬਾਹਰ ਕੱਢਿਆ • ਫਰਾਂਸ 'ਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ
ਪੈਰਿਸ, 18 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੁਨੀਆ ਲਈ ਇਕ ਭਰੋਸੇਯੋਗ ਭਾਈਵਾਲ ਵਜੋਂ ਉੱਭਰ ਰਿਹਾ ਹੈ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਅਜਿਹੇ ਸੈਕਟਰ 'ਚ ਨਿਵੇਸ਼ ਕਰ ਰਿਹਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ, ਨਵੀਨਤਾ ਅਤੇ ਮੌਕੇ ਪ੍ਰਦਾਨ ਕਰੇਗਾ | ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਇਹ ਭਾਰਤ ਦੀ ਯਾਤਰਾ 'ਚ ਇਕ ਅਹਿਮ ਸਮਾਂ ਹੈ, ਜਿਥੇ ਇੱਛਾਵਾਂ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਦੇਸ਼ਾਂ ਵਿਚਕਾਰ ਸੰਬੰਧ ਸਿਰਫ਼ ਵਪਾਰ ਦੁਆਰਾ ਨਿਰਧਾਰਤ ਕੀਤੇ ਜਾਂਦੇ ਸਨ, ਪਰ ਅੱਜ ਵਪਾਰ ਦੇ ਨਾਲ-ਨਾਲ ਵਿਸ਼ਵਾਸ ਵੀ ਉਨਾ ਹੀ ਮਹੱਤਵਪੂਰਨ ਹੋ ਗਿਆ ਹੈ | ਹਰ ਦੇਸ਼ ਇਕ ਭਰੋਸੇਯੋਗ ਸਪਲਾਈ ਚੇਨ ਚਾਹੁੰਦਾ ਹੈ | ਹਰ ਦੇਸ਼ ਇਕ ਸਥਿਰ ਭਾਈਵਾਲੀ ਚਾਹੁੰਦਾ ਹੈ | ਹਰ ਦੇਸ਼ ਅਜਿਹੇ ਭਾਈਵਾਲਾਂ ਦੀ ਭਾਲ 'ਚ ਹੈ ਜਿਨ੍ਹਾਂ 'ਤੇ ਲੰਬੇ ਸਮੇਂ ਲਈ ਭਰੋਸਾ ਕੀਤਾ ਜਾ ਸਕੇ ਅਤੇ ਅਜਿਹੇ ਸਮੇਂ ਭਾਰਤ ਦੁਨੀਆ 'ਚ ਇਕ ਭਰੋਸੇਮੰਦ ਭਾਈਵਾਲ ਵਜੋਂ ਉੱਭਰ ਰਿਹਾ ਹੈ | ਚੁਣÏਤੀਪੂਰਨ ਸਮਿਆਂ 'ਚ ਫਰਾਂਸ ਅਤੇ ਭਾਰਤ ਵਿਚਕਾਰ ਭਾਈਵਾਲੀ ਵਿਸ਼ਵਾਸ, ਸਥਿਰਤਾ ਅਤੇ ਸਹਿਯੋਗ ਦਾ ਇਕ ਮਜ਼ਬੂਤ ??ਥੰਮ੍ਹ ਬਣ ਗਈ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਸਾਲਾਂ ਦੌਰਾਨ ਗਰੀਬੀ ਖ਼ਿਲਾਫ਼ ਲੜਾਈ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਕਰੀਬ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ, ਜੋ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਡੀਆਂ ਸਮਾਜਿਕ-ਆਰਥਿਕ ਤਬਦੀਲੀਆਂ 'ਚੋਂ ਇੱਕ ਹੈ | ਮੋਦੀ ਨੇ ਕਿਹਾ ਕਿ ਉਹ ਅਜਿਹੇ ਸਮੇਂ ਫਰਾਂਸ ਦੇ ਦੌਰੇ 'ਤੇ ਆਏ ਹਨ ਜਦੋਂ ਭਾਰਤ ਅਤੇ ਫਰਾਂਸ ਦਰਮਿਆਨ ਰਣਨੀਤਕ ਭਾਈਵਾਲੀ ਦੇ 12 ਸਾਲ ਪੂਰੇ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਰਿਸ਼ਤੇ ਲਗਾਤਾਰ ਮਜ਼ਬੂਤ ਹੋ ਰਹੇ ਹਨ ਅਤੇ ਦੋਵੇਂ ਦੇਸ਼ ਕਈ ਖੇਤਰਾਂ ਵਿਚ ਮਿਲ ਕੇ ਕੰਮ ਕਰ ਰਹੇ ਹਨ |
ਫਰਾਂਸ 'ਚ ਪ੍ਰਮੁੱਖ ਸੀ.ਈ.ਓਜ਼ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਥੇ ਪ੍ਰਮੁੱਖ ਕਾਰੋਬਾਰੀ ਕਾਰਜਕਾਰੀਆਂ (ਸੀ.ਈ.ਓਜ਼) ਨਾਲ ਮੁਲਾਕਾਤ ਕੀਤੀ ਅਤੇ ਭਾਰਤ 'ਚ ਨਿਵੇਸ਼ ਦੇ ਮÏਕਿਆਂ ਅਤੇ ਵਿਸਥਾਰ ਯੋਜਨਾਵਾਂ 'ਤੇ ਚਰਚਾ ਕੀਤੀ | ਵਿਦੇਸ਼ ਮੰਤਰਾਲੇ ਅਨੁਸਾਰ ਫਰਾਂਸੀਸੀ ਕੰਪਨੀਆਂ ਦੇ ਸੀ.ਈ.ਓਜ਼ ਨਾਲ ਚਰਚਾ ਸ਼ਿਪਿੰਗ ਅਤੇ ਲੌਜਿਸਟਿਕਸ ਤੋਂ ਲੈ ਕੇ ਰੇਲਵੇ, ਨਿਰਮਾਣ ਅਤੇ ਬਨਾਉਟੀ ਗਿਆਨ (ਏ.ਆਈ.) ਵਰਗੇ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਕੇਂਦਿ੍ਤ ਸੀ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਗੁਰੂ-ਘਰਾਂ ’ਚ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਮੋਦੀ ਅਤੇ ਟਰੰਪ ਵਲੋਂ ਵਪਾਰ ਸਮਝੌਤੇ 'ਤੇ ਤੇਜ਼ੀ ਨਾਲ ਕੰਮ ਕਰਨ ਦੇ ਨਿਰੇਦਸ਼
Ad Position 24
No active advertisement