15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਮਾਂ-ਬਾਪ ਤੇ ਨਾਨੀ ਦੀ ਗੋਲੀਆਂ ਮਾਰ ਕੇ ਹੱਤਿਆ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026

ਸਾਨ ਫਰਾਂਸਿਸਕੋ (ਅਮਰੀਕਾ), 19 ਜੂਨ (ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਖੇ ਵਾਪਰੀ ਦੁੱਖਦਾਇਕ ਘਟਨਾ, ਜਿਸ ਵਿਚ ਇਕ ਪੰਜਾਬੀ ਨੌਜਵਾਨ ਨੇ ਆਪਣੇ ਮਾਂ-ਬਾਪ ਅਤੇ ਨਾਨੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਹੈ, ਨਾਲ ਪੰਜਾਬੀ ਭਾਈਚਾਰੇ ਲਈ ਚਿੰਤਾ ਤੇ ਉਦਾਸੀ ਇਸ ਗੱਲ ਦੀ ਹੈ ਕਿ ਏਨੀ ਛੋਟੀ ਉਮਰ ਵਿਚ ਰਿਸ਼ਤਿਆਂ ਦਾ ਕਤਲ ਕਰਨ ਵਾਲੀ �ਔਲਾਦ ਦੀ ਕਿਹੋ ਜਿਹੀ ਮਾਨਸਿਕਤਾ ਹੁੰਦੀ ਜਾ ਰਹੀ ਹੈ। ਹਿਡਾਲਗੋ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਮ੍ਰਿਤਕਾਂ ਦੀ ਪਛਾਣ 56 ਸਾਲਾ ਸਵੀਟਾ ਰਾਮ, 46 ਸਾਲਾ ਕਮਲੇਸ਼ ਰਾਣੀ ਅਤੇ 73 ਸਾਲਾ ਮਿੰਦਰ ਕੌਰ ਵਜੋਂ ਕੀਤੀ। ਸਵੀਟਾ ਰਾਮ ਸਥਾਨਕ ਨਾਮੀ ਕਾਰੋਬਾਰੀ ਸੀ ਤੇ ਪਰਿਵਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਲਾਗਲੇ ਪਿੰਡ ਲੱਖਪੁਰ ਨਾਲ ਸੰਬੰਧਿਤ ਨਾਲ ਦੱਸਿਆ ਜਾ ਰਿਹਾ ਹੈ।ਕਥਿਤ ਦੋਸ਼ੀ ਦੀ ਪਛਾਣ ਸਵੀਟਾ ਰਾਮ ਦੇ ਬੇਟੇ ਗੌਰਵ ਚੋਪੜਾ (19) ਵਜੋਂ ਕੀਤੀ ਗਈ ਹੈ। ਹਿਡਾਲਗੋ ਕਾਊਂਟੀ ਸ਼ੈਰਿਫ਼ ਐਡੀ ਗੁਏਰਾ ਅਨੁਸਾਰ ਗੌਰਵ ਚੋਪੜਾ ਉੱਤੇ ਤਿੰਨ ਹੱਤਿਆਵਾਂ ਦੇ ਦੋਸ਼ ਤੋਂ ਇਲਾਵਾ ਇਕ ਹੋਰ ਹੱਤਿਆ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਉਸ ਨੇ ਆਪਣੇ 21 ਸਾਲਾ ਭਰਾ ਉੱਤੇ ਇਕ ਗੋਲੀ ਚਲਾਈ ਸੀ ਪਰ ਉਹ ਨਿਸ਼ਾਨੇ ਤੋਂ ਖੁੰਝ ਗਈ। ਦੱਸਿਆ ਜਾ ਰਿਹਾ ਹੈ ਕਿ ਮਾਂ ਤੇ ਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਪ, ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ, ਦੀ ਬਾਅਦ ਵਿਚ ਮੌਤ ਹੋ ਗਈ। ਗੌਰਵ ਦੇ 21 ਸਾਲਾ ਵੱਡੇ ਭਰਾ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਹ ਪੌੜੀਆਂ ਚੜ੍ਹ ਰਿਹਾ ਸੀ ਤਾਂ ਉਸ ਨੇ ਜ਼ਮੀਨ ਉੱਤੇ ਪਈਆਂ ਲੱਤਾਂ ਦੇਖੀਆਂ। ਉਹ ਸਦਮੇ ਵਿਚ ਸੀ ਕਿ ਇਸ ਤੋਂ ਬਾਅਦ ਉਸਦਾ ਛੋਟਾ ਭਰਾ ਗੌਰਵ ਚੋਪੜਾ ਉਸ ਵੱਲ ਆਇਆ, ਉਸ ਨੇ ਬੰਦੂਕ ਕੱਢੀ ਅਤੇ ਉਸਦੇ ਸਿਰ ਵੱਲ ਤਾਣ ਕੇ ਇਕ ਗੋਲੀ ਚਲਾਈ, ਜੋ ਲੱਗਣ ਤੋਂ ਖੁੰਝ ਗਈ। ਉਸ ਨੇ ਹੀ ਪੁਲਿਸ ਨੂੰ ਵਾਰਦਾਤ ਸੰਬੰਧੀ ਸੂਚਿਤ ਕੀਤਾ। ਕਥਿਤ ਦੋਸ਼ੀ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਦਾ ਪਿੱਛਾ ਕੀਤਾ ਤੇ ਥੋੜ੍ਹੀ ਦੂਰ ਜਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੱਡੀ ‘ਚੋਂ ਘਟਨਾ ਦੌਰਾਨ ਵਾਪਰੀ ਗੰਨ ਵੀ ਬਰਾਮਦ ਕਰ ਲਈ ਗਈ ਹੈ। ਕਤਲ ਦੇ ਕਾਰਨਾਂ ਦੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦੇ ਪਿੰਡ ਲੱਖਪੁਰ ’ਚ ਮਾਤਮ ਛਾਇਆ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਨੀਟ-ਯੂ.ਜੀ. ਨਾਲ ਸੰਬੰਧਿਤ ਪਟੀਸ਼ਨਾਂ ’ਤੇ ਸੁਣਵਾਈ ਤੋਂ ਇਨਕਾਰ
Ad Position 24