14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸ਼ੰਭੂ ਬੰਬ ਧਮਾਕੇ ਲਈ ਮਲੇਸ਼ੀਆ ਤੋਂ ਪੈਸੇ ਭੇਜਣ ਵਾਲੇ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026

ਪਟਿਆਲਾ, 19 ਜੂਨ (ਮਨਦੀਪ ਸਿੰਘ ਖਰੌੜ)-27 ਅਪ੍ਰੈਲ ਨੂੰ ਸ਼ੰਭੂ ਨੇੜੇ ਰੇਲਵੇ ਮਾਰਗ ‘ਤੇ ਬੰਬ ਧਮਾਕਾ ਕਰਨ ਦੇ ਮਾਮਲੇ ’ਚ ਮਲੇਸ਼ੀਆ ਤੋਂ ਪੈਸੇ ਭੇਜਣ ਵਾਲੇ ਦੋ ਮੁਲਜ਼ਮਾਂ ਨੂੰ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਹਰਿਆਣਾ ਅਤੇ ਮਨਜੀਤ ਸਿੰਘ ਵਾਸੀ ਪੰਜਾਬ ਵਜੋਂ ਹੋਈ ਹੈ। ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਬੰਬ ਧਮਾਕੇ ਤੋਂ ਬਾਅਦ ਪਟਿਆਲਾ ਪੁਲਿਸ ਵਲੋਂ ਕੇਸ ਦੀ ਪੜਤਾਲ ਕਰਦਿਆਂ ਉਕਤ ਦੋ ਮੁਲਜ਼ਮਾਂ ਨੂੰ ਨਿਸ਼ਾਨਦੇਹੀ ‘ਤੇ ਜਿਨ੍ਹਾਂ ਨੇ ਮਲੇਸ਼ੀਆ ਤੋਂ ਸ਼ੰਭੂ ਰੇਲ ਮਾਰਗ ‘ਚ ਮਾਰੇ ਗਏ ਜਗਰੂਪ ਸਿੰਘ ਨੂੰ ਧਮਾਕੇ ਤੋਂ ਇਕ ਦਿਨ ਪਹਿਲਾਂ 40 ਹਜ਼ਾਰ ਰੁਪਏ ਭੇਜੇ। ਜਿਸ ਤਹਿਤ ਉਨ੍ਹਾਂ ਮਲੇਸ਼ੀਆ ਪੁਲਿਸ ਨੂੰ ਲਿਖਿਆ ਸੀ ਕਿ ਉਕਤ ਮੁਲਜ਼ਮਾਂ ਨੂੰ ਡਿਪੋਰਟ ਕੀਤਾ ਜਾਵੇ। ਇਸ ’ਤੇ ਕਾਰਵਾਈ ਕਰਦਿਆਂ ਮਲੇਸ਼ੀਆ ਪੁਲਿਸ ਵਲੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਡਿਪੋਰਟ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਪਟਿਆਲਾ ਪੁਲਿਸ ਦੀ ਟੀਮ ਡੀ.ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਰੰਧਾਵਾ ਦੀ ਅਗਵਾਈ ‘ਚ ਸੀ.ਆਈ.ਏ. ਪਟਿਆਲਾ ਦੀ ਟੀਮ ਨੇ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਇਸ ਦੌਰਾਨ ਇਸ ਕੇਸ ਸੰਬੰਧੀ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਐਸ.ਐਸ.ਪੀ. ਸ਼ਰਮਾ ਨੇ ਦੱਸਿਆ ਕਿ ਮਲੇਸ਼ੀਆ ‘ਚ ਰਹਿੰਦਾ ਇਕ ਹੋਰ ਵਿਅਕਤੀ ਹਾਲੇ ਪੁਲਿਸ ਨੂੰ ਲੋੜੀਂਦਾ ਹੈ ਅਤੇ ਉਸ ਦੀ ਭਾਲ ਜਾਰੀ ਹੈ। ਪੁਲਿਸ ਹਾਲੇ ਇਹ ਵੀ ਪਤਾ ਕਰ ਰਹੀ ਹੈ ਕਿ ਪੰਜਾਬ ’ਚ ਹੋਏ ਤਿੰਨ ਧਮਾਕੇ ਸਰਹਿੰਦ ਰੇਲਵੇ ਸਟੇਸ਼ਨ ਰੇਲਵੇ ਮਾਰਗ ’ਤੇ, ਸ਼ੰਭੂ ਰੇਲ ਮਾਰਗ ‘ਤੇ ਅਤੇ ਸੀ.ਆਈ.ਏ. ਮੋਗਾ ’ਚ ਹੋਏ ਧਮਾਕਾ ਸਮਗਰੀ ਕਿਸ ਨੇ ਭੇਜੀ ਸੀ ਅਤੇ ਕਿਸ ਮਾਰਗ ਰਾਹੀਂ ਆਈ ਸੀ ਇਸ ਸੰਬੰਧੀ ਹਾਲੇ ਪੁਲਿਸ ਟੀਮਾਂ ਜਾਂਚ ਕਰ ਰਹੀਆਂ ਹਨ। ਫ਼ਿਲਹਾਲ ਮੁਢਲੀ ਪੁੱਛ-ਪੜਤਾਲ ਤੋਂ ਪਤਾ ਲੱਗਾ ਹੈ ਕਿ ਇਸ ਕੇਸ ਦੀਆਂ ਤਾਰਾਂ ਪਾਕਿਸਤਾਨ ‘ਚ ਰਹਿੰਦੇ ਕੁਝ ਖ਼ਾਲਿਸਤਾਨੀ ਪੱਖੀਆਂ ਤੇ ਆਈ.ਐਸ.ਆਈ. ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸ਼ੰਭੂ ਰੇਲਵੇ ਟਰੈਕ ’ਤੇ ਮਾਰੇ ਗਏ ਜਗਰੂਪ ਸਿੰਘ ਦੇ ਭਰਾ ਦੇ ਖਾਤੇ ਵਿਚ ਕਾਫ਼ੀ ਵੱਡੀ ਰਕਮ ਦਾ ਆਦਾਨ ਪ੍ਰਦਾਨ ਹੋਇਆ ਹੈ। ਇਸ ਸੰਬੰਧੀ ਪੁਲਿਸ ਟੀਮਾਂ ਪੜਤਾਲ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ 27 ਅਪ੍ਰੈਲ ਨੂੰ ਰਾਤੀਂ 9.30 ਵਜੇ ਦੇ ਕਰੀਬ ਸ਼ੰਭੂ ਲਾਗੇ ਦੋ ਵਿਅਕਤੀਆਂ ਵਲੋਂ ਰੇਲਵੇ ਮਾਰਗ ਉਡਾਉਣ ਲਈ ਆਰ.ਡੀ.ਐਕਸ. ਲਗਾਈ ਗਈ ਸੀ ਤੇ ਧਮਾਕਾ ਕਰਨ ਵੇਲੇ ਜਗਰੂਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਉਸ ਦੇ ਨਾਲ ਦੇ ਸਾਥੀਆਂ ਨੂੰ ਪੁਲਿਸ ਨੇ ਬਾਅਦ ‘ਚ ਗਿ੍ਫ਼ਤਾਰ ਕਰ ਲਿਆ ਸੀ। ਜਿਨਾਂ ਤੋਂ ਬਾਅਦ ‘ਚ ਪੁਲਿਸ ਟੀਮਾਂ ਵਲੋਂ ਤਰਨਤਾਰਨ ਤੋਂ ਵੱਡੀ ਮਾਤਰਾ ’ਚ ਧਮਾਕਾਖ਼ੇਜ਼ ਸਮੱਗਰੀ ਬਰਾਮਦ ਹੋਈ ਹੈ।

 

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਮਮਤਾ ਤੇ ਅਭਿਸ਼ੇਕ ਨੂੰ ਨੋਟਿਸ ਅਗਲੀ ਖ਼ਬਰ ਨਵਾਂਸ਼ਹਿਰ ਦੇ ਪਿੰਡ ਲੱਖਪੁਰ ’ਚ ਮਾਤਮ ਛਾਇਆ
Ad Position 24