02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੰਜੇ ਸਿੰਘ ਨੇ ਰਾਮ ਮੰਦਰ ਜ਼ਮੀਨ ਘੁਟਾਲੇ ਨਾਲ ਜੁੜੇ ਦਸਤਾਵੇਜ਼ ਐਸ.ਆਈ.ਟੀ. ਨੂੰ ਸੌਂਪੇ

Ad Position 21
No active advertisement
ਅਜੀਤ ਡੈਸਕ 26-06-2026
ਨਵੀਂ ਦਿੱਲੀ, 25 ਜੂਨ (ਪੀ. ਟੀ. ਆਈ.)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਅਯੁੱਧਿਆ ਵਿਚ ਰਾਮ ਮੰਦਰ ਨੂੰ ਪ੍ਰਾਪਤ ਦਾਨ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਦਸਤਾਵੇਜ਼ ਸੌਂਪੇ।ਐਕਸ ‘ਤੇ ਇਕ ਪੋਸਟ ਵਿਚ ਸੰਜੇ ਸਿੰਘ ਨੇ ਦੋਸ਼ ਲਗਾਇਆ ਕਿ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜ਼ਮੀਨ ਖਰੀਦਦਾਰੀ ਰਾਹੀਂ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਮੈਂ ਸਾਰੇ ਦਸਤਾਵੇਜ਼ ਐਸ.ਆਈ.ਟੀ. ਨੂੰ ਸੌਂਪ ਦਿੱਤੇ ਹਨ। ਅੱਗੇ ਕੀ ਕਾਰਵਾਈ ਕੀਤੀ ਜਾਵੇਗੀ, ਇਹ ਸਿਰਫ਼ ਭਗਵਾਨ ਰਾਮ ਹੀ ਜਾਣਦੇ ਹਨ।
Ad Position 22
No active advertisement
ਪਿਛਲੀ ਖ਼ਬਰ ਐਮਾਜ਼ੋਨ ਵਲੋਂ ਭਾਰਤ ’ਚ 4.1 ਲੱਖ ਕਰੋੜ ਨਿਵੇਸ਼ ਕਰਨ ਦਾ ਐਲਾਨ ਅਗਲੀ ਖ਼ਬਰ ਸ਼ਾਂਤੀ ਸਮਝੌਤੇ ’ਚ ਹਿੱਸਾ ਲੈਣ ਗਏ ਪਾਕਿ ਦੇ ਫ਼ੌਜ ਮੁਖੀ ਦੀ ਹੱਤਿਆ ਬਾਰੇ ਸਵਿਟਜ਼ਰਲੈਂਡ ’ਚ ਰਚੀ ਗਈ ਸਾਜਿਸ਼
Ad Position 24
No active advertisement