ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵੈਨੇਜ਼ੁਏਲਾ ’ਚ ਭੁਚਾਲ ਨਾਲ ਹੁਣ ਤੱਕ 920 ਮੌਤਾਂ, 3000 ਤੋਂ ਵੱਧ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 27-06-2026

ਕਾਰਾਕਾਸ (ਵੈਨੇਜ਼ੁਏਲਾ), 26 ਜੂਨ (ਏਜੰਸੀਆਂ)-ਦੱਖਣੀ-ਅਮਰੀਕੀ ਦੇਸ਼ ਵੈਨੇਜ਼ੁਏਲਾ ਵਿਚ ਆਏ ਦੋ ਭੁਚਾਲਾਂ ਨਾਲ ਹੁਣ ਤੱਕ 920 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦੋਂਕਿ 3000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਬੀਤੇ ਦਿਨ ਵੈਨੇਜ਼ੁਏਲਾ ਵਿਚ 1821 ਦੀ ਕਾਰਾਬੋਬੋ ਲੜਾਈ ਦੀ ਯਾਦ ਵਿਚ ਛੁੱਟੀ ਸੀ, ਜਿਸ ਕਾਰਨ ਜ਼ਿਆਦਾਤਰ ਲੋਕ ਘਰ ਵਿਚ ਫੀਫਾ ਵਿਸ਼ਵ ਕੱਪ ਮੈਚ ਦੇਖ ਰਹੇ ਸਨ। ਇਸ ਨਾਲ ਚਿੰਤਾ ਪੈਦਾ ਹੁੰਦੀ ਹੈ ਕਿ ਵੱਡੀ ਗਿਣਤੀ ਵਿਚ ਲੋਕ ਮਲਬੇ ਹੇਠ ਫਸ ਸਕਦੇ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮਲਬੇ ਹੇਠੋਂ ਆਵਾਜ਼ਾਂ ਸੁਣੀਆਂ ਜਾ ਰਹੀਆਂ ਹਨ। 7.2 ਅਤੇ 7.5 ਦੀ ਤੀਬਰਤਾ ਦੇ ਇਨ੍ਹਾਂ ਭੁਚਾਲਾਂ ਕਾਰਨ ਹੁਣ ਤੱਕ ਲਗਪਗ 589 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 3000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਿਹਤ ਮੰਤਰੀ ਕਾਰਲੋਸ ਅਲਵਾਰਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ, ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਹਨ। ਪਿਛਲੀ ਇਕ ਸਦੀ ਵਿਚ ਦੇਸ਼ ’ਚ ਆਏ ਇਹ ਸਭ ਤੋਂ ਤਾਕਤਵਰ ਭੁਚਾਲ ਮੰਨੇ ਜਾ ਰਹੇ ਹਨ। ਤਬਾਹੀ ਦਾ ਸਭ ਤੋਂ ਵੱਧ ਅਸਰ ਰਾਜਧਾਨੀ ਕਾਰਾਕਸ ਦੇ ਉੱਤਰ ਵਿਚ ਸਥਿਤ ਤੱਟਵਰਤੀ ਖੇਤਰ ‘ਲਾ ਗੁਆਇਰਾ’ ਵਿਚ ਦੇਖਣ ਨੂੰ ਮਿਲਿਆ ਹੈ। ਇੱਥੇ ਮੁੱਖ ਹਵਾਈ ਅੱਡਾ ਵੀ ਨੁਕਸਾਨਿਆ ਗਿਆ ਹੈ, ਜਿਸ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਵਿਚ ਮੁਸ਼ਕਲਾਂ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦੀ ਘਾਟ ਕਾਰਨ ਆਮ ਲੋਕ ਆਪਣੇ ਪੱਧਰ ’ਤੇ ਹੀ ਮਲਬੇ ’ਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਭਾਲ ਲਈ ਸੋਸ਼ਲ ਮੀਡੀਆ ਅਤੇ ਹੱਥ-ਲਿਖਤ ਸੂਚੀਆਂ ਦਾ ਸਹਾਰਾ ਲਿਆ ਹੈ। ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ 200 ਮਿਲੀਅਨ ਡਾਲਰ ਦਾ ਮੁੜ-ਨਿਰਮਾਣ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਲਈ ਵਚਨਬੱਧ ਹੈ। ਇਸ ਸੰਕਟ ਦੀ ਘੜੀ ਵਿਚ ਭਾਰਤ, ਅਮਰੀਕਾ, ਮੈਕਸੀਕੋ, ਬ੍ਰਾਜ਼ੀਲ, ਕਤਰ, ਸਪੇਨ, ਪੁਰਤਗਾਲ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਨੇ ਰਾਹਤ ਕਾਰਜਾਂ ਲਈ ਕੁਝ ਪਾਬੰਦੀਆਂ ਵਿਚ 23 ਅਕਤੂਬਰ ਤੱਕ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਤੁਰੰਤ ਖੋਜ ਅਤੇ ਬਚਾਅ ਟੀਮਾਂ ਤੇ ਮੈਡੀਕਲ ਸਹਾਇਤਾ ਭੇਜ ਰਿਹਾ ਹੈ। ਭੁਚਾਲ ਕਾਰਨ ਬਿਜਲੀ, ਮੋਬਾਈਲ ਸੇਵਾਵਾਂ ਅਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਸਰਕਾਰ ਨੇ ਸਕੂਲਾਂ ਵਿਚ ਰਾਹਤ ਕੈਂਪ ਸਥਾਪਿਤ ਕੀਤੇ ਹਨ। ਖਾਸ ਗੱਲ ਇਹ ਹੈ ਕਿ ਭੁਚਾਲ ਤੋਂ ਬਾਅਦ ਲੋਕਾਂ ਨੂੰ ਸੂਚਨਾ ਦੇਣ ਲਈ ਸਰਕਾਰ ਨੇ ਸੋਸ਼ਲ ਮੀਡੀਆ ਪਾਬੰਦੀਆਂ ਵੀ ਹਟਾ ਦਿੱਤੀਆਂ ਹਨ। ਭੁਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਹ ਬ੍ਰਾਜ਼ੀਲ ਦੇ ਐਮਾਜ਼ਾਨ ਖੇਤਰ ਤੱਕ ਮਹਿਸੂਸ ਕੀਤੇ ਗਏ। ਮਾਹਿਰਾਂ ਦਾ ਮੰਨਣਾ ਹੈ ਕਿ ਦੋ ਭੁਚਾਲਾਂ ਦਾ ਇੱਕ ਮਿੰਟ ਦੇ ਵਕਫ਼ੇ ਨਾਲ ਆਉਣਾ ਅਤੇ ਘੱਟ ਡੂੰਘਾਈ ਹੋਣ ਕਾਰਨ ਤਬਾਹੀ ਦੀ ਤੀਬਰਤਾ ਕਈ ਗੁਣਾ ਵੱਧ ਗਈ। ਵਰਤਮਾਨ ਵਿਚ ਰਾਹਤ ਟੀਮਾਂ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਸਰਕਾਰ ਨੇ ਦੇਰ ਰਾਤ ਐਲਾਨ ਕੀਤਾ ਕਿ 39,000 ਤੋਂ ਵੱਧ ਲੋਕ ਲਾਪਤਾ ਹਨ। ਭੁਚਾਲ ਕਾਰਨ ਹੋਈ ਤਬਾਹੀ ਦੀ ਪੂਰੀ ਹੱਦ ਅਜੇ ਸਾਹਮਣੇ ਨਹੀਂ ਆਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, 44 ਫ਼ੀਸਦੀ ਸੰਭਾਵਨਾ ਹੈ ਕਿ ਮੌਤਾਂ ਦੀ ਗਿਣਤੀ 10,000 ਤੋਂ ਵੱਧ ਹੋ ਸਕਦੀ ਹੈ ਅਤੇ 30% ਸੰਭਾਵਨਾ ਹੈ ਕਿ 100,000 ਤੱਕ ਜਾਨਾਂ ਜਾ ਸਕਦੀਆਂ ਹਨ। ਇਸ ਆਫ਼ਤ ਦੇ ਨਤੀਜੇ ਵਜੋਂ ਵੈਨੇਜ਼ੁਏਲਾ ਨੂੰ 9.5 ਲੱਖ ਕਰੋੜ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ। ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਵਲੋਂ ਅਸਤੀਫ਼ਾ-8 ਗ੍ਰਿਫ਼ਤਾਰ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਐਕਟ ’ਤੇ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰੇ ਲਈ ਮਹਾਰਾਸ਼ਟਰ ਸਰਕਾਰ ਨੇ ਬਣਾਈ ਕਮੇਟੀ
Ad Position 24
No active advertisement