ਨਵੀਂ ਦਿੱਲੀ, 26 ਜੂਨ (ਇੰਟ.)-ਕੌਮੀ ਸਿੱਖਿਆ ਖੋਜ ਅਤੇ ਸਿਖਲਾਈ ਕੌਂਸਲ (ਐਨ.ਸੀ.ਈ.ਆਰ.ਟੀ.) ਨੇ ਪਹਿਲੀ ਵਾਰ 9ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ’ਚ 1975-77 ਦੀ ਐਮਰਜੈਂਸੀ ਨੂੰ ਸ਼ਾਮਿਲ ਕੀਤਾ ਹੈ। ਨਵੀਂ ਕਿਤਾਬ ‘ਸਮਾਜ ਨੂੰ ਸਮਝਣਾ: ਭਾਰਤ ਤੋਂ ਪਰੇ’ਵਿਚ ਐਮਰਜੈਂਸੀ ਨੂੰ ਭਾਰਤੀ ਲੋਕਤੰਤਰ ਦਾ ਸਾਹਮਣੇ ਆਈਆਂ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇਕ ਕਰਾਰ ਦਿੱਤਾ ਗਿਆ ਹੈ। ਐਨ.ਸੀ.ਈ.ਆਰ.ਟੀ. ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ 9ਵੀਂ ਜਮਾਤ ਦੀ ਕਿਤਾਬ ’ਚ ਪਹਿਲੀ ਵਾਰ ਐਮਰਜੈਂਸੀ ’ਤੇ ਵੱਖਰਾ ਸੈਕਸ਼ਨ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ‘ਸਮਾਜ ਨੂੰ ਸਮਝਣਾ: ਭਾਰਤ ਤੋਂ ਪਰੇ ਭਾਗ 1’ ਦੇ ‘ਚੋਣਾਂ’ ਚੈਪਟਰ ’ਚ ਚੋਣ ਕਮਿਸ਼ਨ ਦੀ ਸ਼ਲਾਘਾ ਵੀ ਕੀਤੀ ਗਈ ਹੈ।