01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਹੈਦਰਾਬਾਦ ’ਚ ਟਰੰਪ ਦੇ ਨਾਂਅ ’ਤੇ ਬਣੀ ਸੜਕ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 28-06-2026
ਹੈਦਰਾਬਾਦ, 27 ਜੂਨ (ਯੂ.ਐਨ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2027 ਦੇ ਸ਼ੁਰੂ ਵਿਚ ਭਾਰਤ ਦਾ ਦੌਰਾ ਕਰ ਸਕਦੇ ਹਨ। ਨਿਊਜ਼ ਏਜੰਸੀ ਆਈ.ਏ.ਐਨ.ਐਸ. ਅਨੁਸਾਰ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵ੍ਹਾਈਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਬਿਆਨ ਦਿੱਤਾ। ਇਹ ਟਰੰਪ ਦੀ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਭਾਰਤ ਦੀ ਦੂਜੀ ਯਾਤਰਾ ਹੋਵੇਗੀ। ਉਹ ਸਾਲ 2020 ਵਿਚ ਭਾਰਤ ਦਾ ਪਹਿਲਾਂ ਦੌਰਾ ਕਰ ਚੁੱਕੇ ਹਨ। ਉਸ ਸਮੇਂ ਉਹ ਅਹਿਮਦਾਬਾਦ ’ਚ ‘ਨਮਸਤੇ ਟਰੰਪ’ ਸਮਾਗਮ ਵਿਚ ਸ਼ਾਮਿਲ ਹੋਏ ਸਨ। ਜਦੋਂ ਉਨ੍ਹਾਂ ਤੋਂ ਭਾਰਤ ਦੀ ਤਰੱਕੀ ਅਤੇ ਵਿਕਾਸ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ ਗਏ, ਤਾਂ ਰੂਬੀਓ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਕੰਮ ਦੇ ਬਹੁਤ ਵੱਡੇ ਪ੍ਰਸੰਸਕ ਹਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਦਰਾਬਾਦ ਵਿਚ ਅਮਰੀਕੀ ਕੌਂਸਲੇਟ ਦੇ ਨੇੜੇ ਇਕ ਸੜਕ ਦਾ ਨਾਂਅ ‘ਡੋਨਾਲਡ ਟਰੰਪ ਐਵੇਨਿਊ’ ਰੱਖਣ ਲਈ ਭਾਰਤ ਅਤੇ ਤੇਲੰਗਾਨਾ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ ’ਤੇ ਲਿਖਿਆ, ‘ਭਾਰਤ ਦੇ ਹੈਦਰਾਬਾਦ ਵਿਚ ਨਵਾਂ ਡੋਨਾਲਡ ਟਰੰਪ ਐਵੇਨਿਊ’। ਮੈਂ ਪਹਿਲਾ ਅਮਰੀਕੀ ਰਾਸ਼ਟਰਪਤੀ ਹਾਂ ਜਿਸ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ। ਧੰਨਵਾਦ!’
Ad Position 22
No active advertisement
ਪਿਛਲੀ ਖ਼ਬਰ ਗੁਲਮਰਗ ’ਚ ਧਮਾਕੇ ਦੌਰਾਨ 1 ਮੌਤ ਅਗਲੀ ਖ਼ਬਰ ਮਹਾਰਾਸ਼ਟਰ ’ਚ ਟੈੱਟ ਪੇਪਰ ਲੀਕ, ਅੱਜ ਹੋਣੀ ਸੀ ਪ੍ਰੀਖਿਆ
Ad Position 24
No active advertisement