ਗੁਲਮਰਗ ’ਚ ਧਮਾਕੇ ਦੌਰਾਨ 1 ਮੌਤ
ਅਜੀਤ ਡੈਸਕ
28-06-2026
ਸ੍ਰੀਨਗਰ, 27 ਜੂਨ (ਏਜੰਸੀ)-ਜੰਮੂ ਕਸ਼ਮੀਰ ਦੇ ਗੁਲਮਰਗ ਦੇ ਉੱਪਰਲੇ ਇਲਾਕਿਆਂ ’ਚ ਇਕ ਪੁਰਾਣੇ ਵਿਸਫੋ਼ਟਕ ’ਚ ਹੋਏ ਧਮਾਕੇ ’ਚ ਇਕ ਵਿਆਕਤੀ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਗੁਲਮਰਗ ਰਿਜ਼ਾਰਟ ’ਚ ਆਸ਼ਾ ਪੋਸਟ, ਸੁਮਲੀ ਵਾਲੀ ਢੋਕ ਕੋਲ ਵਾਪਰੀ। ਇਸ ਧਮਾਕੇ ’ਚ ਬਾਰਾਮੁਲਾ ਦੇ ਚੰਦੂਸਾ ਇਲਾਕੇ ਦੇ ਲਤੀਫ਼ਾਬਾਦ ਖੁਦਪੋਰਾ ਪਿੰਡ ਦੇ ਰਹਿਣ ਵਾਲੇ ਜ਼ੁਬੈਰ ਅਹਿਮਦ ਬਜਾਦ ਦੀ ਮੌਤ ਹੋ ਗਈ ਤੇ ਚਾਰ ਹੋਰ ਲੋਕ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਘਟਨਾ ਉਦੋਂ ਹੋਈ ਜਦੋਂ ਮ੍ਰਿਤਕ ਇਲਾਕੇ ’ਚ ਪਏ ਇਕ ਪੁਰਾਣੇ ਵਿਸਫ਼ੋਟਕ ਦੇ ਸੰਪਰਕ ’ਚ ਆਇਆ, ਜਿਸ ਨਾਲ ਜਾਨਲੇਵਾ ਧਮਾਕਾ ਹੋਇਆ।