ਚੰਡੀਗੜ੍ਹ, 27 ਜੂਨ (ਅ.ਬ.) - ਦੁਨੀਆ ਦੇ ਸਭ ਤੋਂ ਵੱਡੇ ਗਹਿਣਾ ਰਿਟੇਲਰਾਂ ਵਿੱਚੋਂ ਇੱਕ ਮਲਬਾਰ ਗੋਲਡ ਐਂਡ ਡਾਇਮੰਡਜ਼ ਆਪਣੇ ਓਲਡ ਮਹਿਫ਼ਿਲ ਬਿਲਡਿੰਗ, ਸੈਕਟਰ 17 ਸੀ, ਚੰਡੀਗੜ੍ਹ ਸਥਿਤ ਸ਼ੋਰੂਮ ਦਾ 28 ਜੂਨ ਨੂੰ ਮੁੜ ਉਦਘਾਟਨ ਕਰੇਗਾ। ਸਥਾਨ ਬਦਲਣ ਅਤੇ ਵਿਸਤ੍ਰਿਤ ਨਵੀਨੀਕਰਨ ਤੋਂ ਬਾਅਦ ਇਹ ਲੰਬੇ ਸਮੇਂ ਤੋਂ ਸਥਾਪਿਤ ਸ਼ੋਰੂਮ ਗਾਹਕਾਂ ਨੂੰ ਹੋਰ ਆਧੁਨਿਕ ਖਰੀਦਦਾਰੀ ਦਾ ਤਜਰਬਾ ਅਤੇ ਸੋਨੇ, ਹੀਰਿਆਂ, ਪਲੈਟੀਨਮ, ਕੀਮਤੀ ਰਤਨਾਂ ਤੇ ਚਾਂਦੀ ਦੇ ਗਹਿਣਿਆਂ ਦੀ ਵਿਸ਼ਾਲ ਰੇਂਜ ਉਪਲਬਧ ਕਰਵਾਏਗਾ। ਨਵੇਂ ਰੂਪ ਵਿੱਚ ਤਿਆਰ ਕੀਤਾ ਗਿਆ ਇਹ ਸ਼ੋਰੂਮ ਮਾਲਾਬਾਰ ਗੋਲਡ ਐਂਡ ਡਾਇਮੰਡਜ਼ ਦੇ ਪੂਰੇ ਗਹਿਣਾ ਪੋਰਟਫੋਲੀਓ ਨੂੰ ਇੱਕ ਹੀ ਛੱਤ ਹੇਠ ਲਿਆਏਗਾ, ਜਿਸ ਵਿੱਚ ਵਿਆਹ, ਤਿਉਹਾਰਾਂ, ਪਰੰਪਰਾਗਤ, ਆਧੁਨਿਕ ਤੇ ਰੋਜ਼ਾਨਾ ਵਰਤੋਂ ਲਈ ਗਹਿਣਿਆਂ ਦੀ ਵਿਸ਼ਾਲ ਚੋਣ ਸ਼ਾਮਲ ਹੋਵੇਗੀ। ਮੁੜ ਉਦਘਾਟਨ ਤੋਂ ਪਹਿਲਾਂ ਮਲਾਬਾਰ ਗਰੁੱਪ ਦੇ ਚੇਅਰਮੈਨ ਐਮ.ਪੀ. ਅਹਿਮਦ ਨੇ ਕਿਹਾ ਕਿ ਮਲਾਬਾਰ ਗੋਲਡ ਐਂਡ ਡਾਇਮੰਡਜ਼ ਵਿੱਚ ਸਾਡਾ ਮਕਸਦ ਹਮੇਸ਼ਾਂ ਭਰੋਸੇ, ਪਾਰਦਰਸ਼ਤਾ, ਗੁਣਵੱਤਾ ਤੇ ਜ਼ਿੰਮੇਵਾਰ ਕਾਰੋਬਾਰੀ ਅਸੂਲਾਂ ਦੇ ਆਧਾਰ ‘ਤੇ ਗਾਹਕਾਂ ਨਾਲ ਲੰਬੇ ਸਮੇਂ ਦੇ ਰਿਸ਼ਤੇ ਬਣਾਉਣਾ ਰਿਹਾ ਹੈ। ਚੰਡੀਗੜ੍ਹ ਸ਼ੋਅਰੂਮ ਦਾ ਮੁੜ ਉਦਘਾਟਨ ਗਾਹਕਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਤੇ ਉਨ੍ਹਾਂ ਨੂੰ ਵਧੇਰੇ ਡਿਜ਼ਾਈਨ, ਕਲੇਕਸ਼ਨ ਤੇ ਸੇਵਾਵਾਂ ਉਪਲਬਧ ਕਰਵਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।