ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ ‘ਕੌਮਾਂਤਰੀ ਡਿਗਰੀ ਵੰਡ ਸਮਾਰੋਹ’

Ad Position 21
No active advertisement
ਅਜੀਤ ਡੈਸਕ 28-06-2026
ਐੱਸ. ਏ. ਐੱਸ. ਨਗਰ, 27 ਜੂਨ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੌਮਾਂਤਰੀ ਵਿਦਿਆਰਥੀਆਂ ਲਈ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਨੇਪਾਲ ਦੇ 68, ਜ਼ਿੰਬਾਬਵੇ ਦੇ 41, ਭੂਟਾਨ ਦੇ 37, ਬੰਗਲਾਦੇਸ਼ ਦੇ 27, ਲਿਸੋਥੋ ਦੇ 21 ਅਤੇ ਤਨਜ਼ਾਨੀਆ ਦੇ 21 ਵਿਦਿਆਰਥੀਆਂ ਸਮੇਤ 24 ਮੁਲਕਾਂ ਦੇ 273 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਨ੍ਹਾਂ ‘ਚੋਂ 247 ਅੰਡਰ-ਗ੍ਰੈਜੂਏਟ ਅਤੇ 26 ਪੋਸਟ-ਗ੍ਰੈਜੂਏਟ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ‘ਕੌਮਾਂਤਰੀ ਡਿਗਰੀ ਵੰਡ ਸਮਾਰੋਹ’ ‘ਚ ਕੀਨੀਆ ਦੇ ਹਾਈ ਕਮਿਸ਼ਨਰ ਪੀਟਰ ਮੁਨੀਰੀ ਮੈਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਇਸ ਖ਼ਾਸ ਮੌਕੇ ‘ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ ਸੀਤਾਰਾਮ, ਪ੍ਰੋ. ਵਾਈਸ ਚਾਂਸਲਰ (ਆਪ੍ਰੇਸ਼ਨਜ਼) ਪ੍ਰੋ. (ਡਾ.) ਐੱਸ. ਐੱਸ. ਸਹਿਗਲ, ਪ੍ਰੋ. ਵਾਈਸ ਚਾਂਸਲਰ (ਅਕਾਦਮਿਕ ਮਾਮਲੇ) ਡਾ. ਵੀ. ਆਰ. ਰਘੂਵੀਰ, ਜੁਆਇੰਟ ਰਜਿਸਟਰਾਰ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਡਿਪਾਰਟਮੈਂਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਪ੍ਰੋ. (ਡਾ.) ਰਾਜਨ ਸ਼ਰਮਾ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਕੀਨੀਆ ਦੇ ਹਾਈ ਕਮਿਸ਼ਨਰ ਪੀਟਰ ਮੁਨੀਰੀ ਨੇ ਕਿਹਾ ਕਿ ਮੈਨੂੰ ਭਾਰਤ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਇਥੇ ਡਿਗਰੀ ਹਾਸਿਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਮੌਕਾ ਕੀਨੀਆ ਹਾਈ ਕਮਿਸ਼ਨ ਅਤੇ ਵਕਾਰੀ ਚੰਡੀਗੜ੍ਹ ਯੂਨੀਵਰਸਿਟੀ ਵਿਚਕਾਰ ਇਕ ਵੱਡੇ ਤੇ ਮਜ਼ਬੂਤ ਰਿਸ਼ਤੇ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰੈਜੂਏਸ਼ਨ ਸਮਾਰੋਹ ਦੇ ਖਾਸ ਮੌਕੇ ‘ਤੇ ਤੁਹਾਡੇ ਨਾਲ ਸ਼ਾਮਿਲ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਪੀਟਰ ਮੁਨੀਰੀ ਨੇ ਮਸ਼ਹੂਰ ਵਿਗਿਆਨੀ ਅਲਬਰਟ ਆਈਨਸਟਾਈਨ ਦੀ ਕਥਨੀ ਰਾਹੀਂ ਵਿਦਿਆਰਥੀਆਂ ਨੂੰ ਹੱਲ੍ਹਾਸ਼ੇਰੀ ਦਿੰਦਿਆਂ ਕਿਹਾ ਕਿ ਜ਼ਿੰਦਗੀ ਸਾਈਕਲ ਚਲਾਉਣ ਵਰਗੀ ਹੈ ਅਤੇ ਆਪਣਾ ਸੰਤੁਲਨ ਬਣਾਈ ਰੱਖਣ ਲਈ ਤੁਹਾਨੂੰ ਲਗਾਤਾਰ ਚਲਦੇ ਰਹਿਣਾ ਪੈਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ ਸੀਤਾਰਾਮ ਨੇ ਕਿਹਾ ਕਿ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਦਿਵਸ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਮੌਕੇ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਭਾਰਤ ‘ਚ ਕੀਨੀਆ ਦੇ ਦੂਤਾਵਾਸ ਤੋਂ ਸਾਡੇ ਵਿਚਕਾਰ ਹਾਈ ਕਮਿਸ਼ਨਰ ਪੀਟਰ ਮੁਨੀਰੀ ਮੈਨਾ ਮੁੱਖ ਮਹਿਮਾਨ ਵਜੋਂ ਪੁੱਜੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਕੀਨੀਆ ਦੇ ਕੂਟਨੀਤਿਕ ਸੰਬੰਧ 1963 ‘ਚ ਕੀਨੀਆ ਦੀ ਆਜ਼ਾਦੀ ਦੇ ਸਮੇਂ ਤੋਂ ਚੱਲੇ ਆ ਰਹੇ ਹਨ, ਜਦੋਂ ਭਾਰਤ ਨੇ ਉਸ ਯਾਤਰਾ ‘ਚ ਇਕ ਮਦਦਗਾਰ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿ ਇਹ ਲੰਬੀ ਸਾਂਝ ਰਾਜਨੀਤੀ, ਵਪਾਰ, ਨਿਵੇਸ਼, ਰੱਖਿਆ, ਸਿੱਖਿਆ, ਸਿਹਤ ਸੰਭਾਲ, ਸੱਭਿਆਚਾਰ ਅਤੇ ਤਕਨਾਲੋਜੀ ਤੱਕ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 13 ਸਾਲਾਂ ‘ਚ ਚੰਡੀਗੜ੍ਹ ਯੂਨੀਵਰਸਿਟੀ ਨੇ ਜੋ ਮੁਕਾਮ ਹਾਸਿਲ ਕੀਤਾ ਹੈ, ਉਹ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਲ 2012 ‘ਚ ਇਕ ਛੋਟੀ ਜਿਹੀ ਸ਼ੁਰੂਆਤ ਤੋਂ ਲੈ ਕੇ ਅਸੀਂ ਅੱਜ ਇਥੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਲ ਹੀ ‘ਚ ਕਿਊ. ਐਸ. ਵਰਲਡ ਯੂਨੀਵਰਸਿਟੀ ਰੈਂਕਿੰਗ ‘ਚ 526ਵਾਂ ਸਥਾਨ ਹਾਸਿਲ ਕੀਤਾ ਹੈ। ਦੁਨੀਆ ਭਰ ‘ਚ ਲਗਭਗ 29 ਹਜ਼ਾਰ ਯੂਨੀਵਰਸਿਟੀਆਂ ਹਨ ਅਤੇ ਇਨ੍ਹਾਂ ਸਭ ‘ਚੋਂ 526ਵੀਂ ਰੈਂਕਿੰਗ ਹਾਸਿਲ ਕਰਨਾ ਸਚਮੁੱਚ ਬੜੇ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਅਸੀਂ ਦੁਨੀਆ ਦੀਆਂ ਟਾਪ 2 ਫ਼ੀਸਦੀ ਯੂਨੀਵਰਸਿਟੀਆਂ ‘ਚ ਅਤੇ ਭਾਰਤ ਦੀਆਂ ਟੌਪ 1 ਫ਼ੀਸਦੀ ਯੂਨੀਵਰਸਿਟੀਆਂ ਦੀ ਲਿਸਟ ‘ਚ ਸ਼ੁਮਾਰ ਹੋ ਗਏ ਹਾਂ। ਇਸ ਤੋਂ ਇਲਾਵਾ ਕਿਊ. ਐਸ. ਏਸ਼ੀਆ ਰੈਂਕਿੰਗ ‘ਚ ਅਸੀਂ 109ਵੇਂ ਸਥਾਨ ‘ਤੇ ਕਾਬਜ਼ ਹਾਂ। ਉਨ੍ਹਾਂ ਕਿਹਾ ਕਿ ਇਸ ਉਪਲੱਬਧੀ ‘ਚ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
Ad Position 22
No active advertisement
ਪਿਛਲੀ ਖ਼ਬਰ ਬਾਲ ਕਵੀ ਦਰਬਾਰ ਨੂੰ ਸਰੋਤਿਆ ਨੇ ਰੀਝ ਨਾਲ ਮਾਣਿਆ ਅਗਲੀ ਖ਼ਬਰ ਹੋਂਡਾ ਕਾਰਜ਼ ਨੇ ਭਾਰਤ ਨਾਲ ਆਪਣੀ ਵਚਨਬੱਧਤਾ ਮਜ਼ਬੂਤ ਕੀਤੀ, ਭਵਿੱਖ ਲਈ ਮਹੱਤਵਪੂਰਨ ਰੋਡਮੈਪ ਪੇਸ਼ ਕੀਤਾ
Ad Position 24
No active advertisement