ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬਾਲ ਕਵੀ ਦਰਬਾਰ ਨੂੰ ਸਰੋਤਿਆ ਨੇ ਰੀਝ ਨਾਲ ਮਾਣਿਆ

Ad Position 21
No active advertisement
ਅਜੀਤ ਡੈਸਕ 28-06-2026
ਚੰਡੀਗੜ੍ਹ, 27 ਜੂਨ (ਅਜਾਇਬ ਸਿੰਘ ਔਜਲਾ)- ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ -37 ਚੰਡੀਗੜ੍ਹ ਵਿਖੇ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੈਂਪ ਵਿਚ ਇੱਕ ਸ਼ਾਨਦਾਰ ਧਾਰਮਿਕ ਬਾਲ ਕਵੀ ਦਰਬਾਰ ਕਰਵਾਇਆ ਗਿਆ, ਇਸ ਵਿਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ, ਸਰਬਹਿਤਕਾਰ ਸਿੰਘ, ਸਤਿੰਦਰ ਕੌਰ ਤੇ ਦਰਸ਼ਨ ਸਿੰਘ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਉਨ੍ਹਾਂ ਨੂੰ ਪੰਜਾਬੀ ਨਾਲ ਪਿਆਰ ਕਰਨ ਅਤੇ ਸਕੂਲਾਂ ਵਿਚ ਵੀ ਪੰਜਾਬੀ ਨੂੰ ਜ਼ਰੂਰੀ ਵਿਸ਼ਾ ਰੱਖਣ ਲਈ ਕਿਹਾ। ਉਪਰੰਤ ਸਮਰ ਕੈਂਪ ਵਿਚ ਹਾਜ਼ਰ ਸਭ ਬੱਚਿਆਂ ਨੂੰ ਪ੍ਰਿੰ. ਗੋਸਲ ਰਚਿਤ ਬਾਲ ਪੁਸਤਕਾਂ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। 30 ਬੱਚਿਆਂ ਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ, ਜਗਤਾਰ ਸਿੰਘ ਜੋਗ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕੈਸ਼ੀਅਰ ਬਲਬੀਰ ਸਿੰਘ ਸੈਣੀ ਤੇ ਹੋਰ ਸ਼ਖਸੀਅਤਾਂ ਨੇ ਸਨਮਾਨਿਤ ਕੀਤੇ ਜਾਣ ਦੀਆਂ ਰਸਮਾਂ ਅਦਾ ਕੀਤੀਆਂ। ਕੈਂਪ ਦੀ ਪ੍ਰਬੰਧਕ ਅਧਿਆਪਕਾ ਰੁਪਿੰਦਰ ਕੌਰ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਸੈਣੀ, ਪ੍ਰੋ. ਐਚ.ਐਸ. ਬੇਦੀ ਨੂੰ ਵੀ ਸਨਮਾਨਿਤ ਕੀਤਾ ਗਿਆ। ਉਪਰੰਤ ਧਾਰਮਿਕ ਬਾਲ ਕਵੀ ਦਰਬਾਰ ਦੀ ਸ਼ੁਰੂਆਤ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਧਾਰਮਿਕ ਗੀਤ ‘‘ਤੂੰ ਦੱਸ ਨੀ ਕੰਧ ਸਰਹਿੰਦ ਦੀਏ, ਤੂੰ ਕਿੱਥੇ ਲਾਲ ਛੁਪਾਏ ਨੀ’’ ਗਾ ਕੇ ਕੀਤੀ ਗਈ। ਬਾਅਦ ਬੱਚਿਆਂ ਵਲੋਂ ਧਾਰਮਿਕ ਕਵਿਤਾਵਾਂ, ਗੀਤ ਤੇ ਸ਼ਬਦ ਗਾ ਕੇ ਕਵੀ ਦਰਬਾਰ ਵਿਚ ਵਧੀਆ ਧਾਰਮਿਕ ਮਾਹੌਲ ਸਿਰਜਿਆ। ਬਾਲ ਕਵੀ ਦਰਬਾਰ ’ਚ ਜਪਨਾਜ ਕੌਰ, ਗੁਰਫਤਿਹ ਕੌਰ, ਮਾਨਬੀ, ਮੰਨਤ ਕੈਸ਼ਯਪ, ਨਰਿੰਦਰ ਕੌਰ, ਜਪਗੁਰ ਕੌਰ, ਬਲਜੋਤ ਸਿੰਘ, ਅਨੁਰਾਧਾ ਤੋਂ ਇਲਾਵਾ ਹਰਸ਼ਪ੍ਰੀਤ, ਜਸਵੀਰ ਸਿੰਘ, ਪਿਓਸ, ਗੁਰਲੀਨ, ਮਨਰਾਜ ਸਿੰਘ, ਮਨਰਾਜ ਕੌਰ, ਆਰੀਅਨਸ਼, ਜਸਮੀਤ ਕੌਰ, ਸੁਖਮੰਦਰ ਕੌਰ, ਅਰਾਵਤ ਸਿੰਘ ਰਾਵਤ ਆਦਿ ਵਲੋਂ ਪੇਸ਼ ਕੀਤੀਆਂ ਰਚਨਾਵਾ ਨੂੰ ਸਰੋਤਿਆ ਨੇ ਖ਼ੂਬ ਸਰਾਹਿਆ। ਸਮਾਗਮ ਦੇ ਅੰਤ ਵਿਚ ਕੈਂਪ ਇੰਚਾਰਜ ਰੁਪਿੰਦਰ ਕੌਰ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਬੱਚਿਆਂ ਦੇ ਸਨਮਾਨ ਅਤੇ ਕਵੀ ਦਰਬਾਰ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
Ad Position 22
No active advertisement
ਪਿਛਲੀ ਖ਼ਬਰ ਓਸਮਾਨ ਦੀ ਹੈਟਿ੍ਕ ਸਦਕਾ ਫਰਾਂਸ ਨੇ ਨਾਰਵੇ ਨੂੰ ਹਰਾਇਆ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਕਰਵਾਇਆ ਗਿਆ ‘ਕੌਮਾਂਤਰੀ ਡਿਗਰੀ ਵੰਡ ਸਮਾਰੋਹ’
Ad Position 24
No active advertisement