ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

40 ਲੱਖ ਔਰਤਾਂ ਦੇ ਖਾਤੇ ’ਚ ਅੱਜ ਆਵੇਗੀ ‘ਮਾਵਾਂ-ਧੀਆਂ ਸਨਮਾਨ’ ਰਾਸ਼ੀ ਦੀ ਪਹਿਲੀ ਕਿਸ਼ਤ-ਭਗਵੰਤ ਮਾਨ

Ad Position 21
No active advertisement
ਅਜੀਤ ਡੈਸਕ 01-07-2026

ਕਿਹਾ, ਅੱਤ ਦੀ ਗਰਮੀ ਦੇ ਬਾਵਜੂਦ ਬਿਜਲੀ ਬੋਰਡ 17 ਹਜ਼ਾਰ ਮੈਗਾਵਾਟ ਦੀ ਮੰਗ ਕਰ ਰਿਹੈ ਪੂਰੀ
ਸੰਜੇ ਲਹਿਰੀ

ਧੂਰੀ (ਸੰਗਰੂਰ), 30 ਜੂਨ -ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿਖੇ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀਆਂ 40 ਲੱਖ ਦੇ ਕਰੀਬ ਔਰਤਾਂ ਜੋ ਕਿ ਮੁੱਖ ਮੰਤਰੀ ਮਾਵਾਂ ਧੀਆਂ ਸਕੀਮ ਤਹਿਤ ਰਜਿਸਟਰ ਹੋ ਚੁੱਕੀਆਂ ਹਨ ਨੂੰ ਪਹਿਲੀ ਸਹਾਇਤਾ ਰਾਸ਼ੀ ਦੀ ਕਿਸ਼ਤ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਅੱਜ ਇਕ ਜੁਲਾਈ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ । ਉਨ੍ਹਾਂ ਧੂਰੀ ਸ਼ਹਿਰ ਨੂੰ ਪੰਜਾਬ ਦੀ ਰਾਜਨੀਤੀ ਦੀ ਧੁਰਾ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਰੱਖੀ ਸ਼ਰਤ ਅਨੁਸਾਰ ਸ਼ਹਿਰ ਦੇ ਰੇਲਵੇ ਫਾਟਕਾਂ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਤਜਵੀਜ਼ ਸੀ ਜਿਸ ਨਾਲ ਵਪਾਰ ਅਤੇ ਦੋਵੇਂ ਸਾਈਡਾਂ ਤੋਂ ਆਣ ਜਾਣ ਵਾਲੇ ਲੋਕਾਂ ਨੂੰ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਣਾ ਸੀ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਇਸ ਰੇਲਵੇ ਓਵਰ ਬ੍ਰਿਜ ’ਤੇ ਖਰਚ ਹੋਣ ਵਾਲੀ ਰਾਸ਼ੀ ਨੂੰ ਆਪਣੇ ਪੱਲਿਓਂ ਖਰਚ ਕੇ ਓਵਰ ਬ੍ਰਿਜ ਨੂੰ ਰਜਬਾਹੇ ਉੱਪਰ ਬਣਾਉਣ ਦਾ ਫ਼ੈਸਲਾ ਕਰਦੇ ਹੋਏ ਸ਼ਹਿਰ ਦੇ ਵਪਾਰੀਆਂ ਦਾ ਨੁਕਸਾਨ ਹੋਣ ਤੋਂ ਬਚਾਇਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਪੈ ਰਹੀ ਅੱਤ ਦੀ ਗਰਮੀ ਦੇ ਬਾਵਜੂਦ ਬਿਜਲੀ ਬੋਰਡ 17 ਹਜ਼ਾਰ ਮੈਗਾਵਾਟ ਬਿਜਲੀ ਸਪਲਾਈ ਦੀ ਮੰਗ ਪੂਰੀ ਕਰ ਰਿਹਾ ਹੈ ਅਤੇ ਬਿਜਲੀ ਸਪਲਾਈ ਦਾ ਸਾਰਾ ਕੰਮ ਕੰਟਰੋਲ ਵਿਚ ਹੈ। ਉਨ੍ਹਾਂ ਦੱਸਿਆ ਕਿ ਅੱਜ 50 ਐਲ.ਈ.ਡੀ. ਟਰੱਕਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ ਜੋ ਕਿ ਗੁਰੂ ਰਵਿਦਾਸ ਜੀ ਦੀ ਜੀਵਨੀ ਨਾਲ ਸੰਬੰਧਿਤ ਡਾਕੂਮੈਂਟਰੀ ਫਿਲਮਾਂ ਨੂੰ ਪੰਜਾਬ ਦੇ ਕਰੀਬ 13 ਹਜਾਰ ਪਿੰਡਾਂ ਵਿੱਚ ਦਿਖਾਉਣ ਵਿੱਚ ਸਹਾਈ ਹੋਣਗੀਆਂ । ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਬੀਰ ਸਿੰਘ ਸੁੱਖੀ, ਦਲਵੀਰ ਸਿੰਘ ਢਿੱਲੋਂ ਚੇਅਰਮੈਨ, ਰਾਜਵੰਤ ਸਿੰਘ ਘੁਲੀ ਚੇਅਰਮੈਨ, ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ, ਡਾ: ਅਨਵਰ ਭਸੌੜ ਮੈਂਬਰ ਵਕਫ ਬੋਰਡ, ਸਤਿੰਦਰ ਸਿੰਘ ਚੱਠਾ ਸੀਨੀਅਰ ਆਪ ਆਗੂ, ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਸੰਗਰੂਰ ਸ੍ਰੀਮਤੀ ਰਵਜੋਤ ਗਰੇਵਾਲ, ਵਿਜੇ ਗੋਇਲ ਡਾਇਰੈਕਟਰ ਰਾਈਸੀਲਾ ਗਰੁੱਪ, ਰਸ਼ਪਾਲ ਸਿੰਘ ਭੁੱਲਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਐਸ.ਡੀ.ਐਮ. ਧੂਰੀ ਇਸਮਿਤ ਵਿਜੇ ਸਿੰਘ, ਤਰਸੇਮ ਕਲਸੀ, ਅਨਿਲ ਕੁਮਾਰ ਮਿੱਤਲ, ਮੱਖਣ ਗਰਗ ਵਪਾਰੀ ਆਗੂ, ਹੈਪੀ ਗਰਗ ਐਡਵੋਕੇਟ, ਹਰਜਿੰਦਰ ਸਿੰਘ ਕਾਂਜਲਾ ਠੇਕੇਦਾਰ ਪਸਪਿੰਦਰ ਸ਼ਰਮਾ ਚੇਅਰਮੈਨ ਵਪਾਰੀ ਕਮਿਸ਼ਨ ਧੂਰੀ, ਰਮਨਦੀਪ ਸਿੰਘ, ਹਰਪ੍ਰੀਤ ਸਿੰਘ ਗਿੱਲ ਆਦਿ ਤੋਂ ਇਲਾਵਾ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅੰਬਾਲਾ ’ਚ 4 ਸਾਲਾ ਬੱਚਾ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ ਅਗਲੀ ਖ਼ਬਰ ਗੌਰਵ ਯਾਦਵ ਹੀ ਪੱਕੇ ਡੀ.ਜੀ.ਪੀ. ਬਣਨਗੇ, ਅੰਤਿਮ ਫ਼ੈਸਲਾ ਮੁੱਖ ਮੰਤਰੀ ਹੱਥ
Ad Position 24
No active advertisement