ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਗੌਰਵ ਯਾਦਵ ਹੀ ਪੱਕੇ ਡੀ.ਜੀ.ਪੀ. ਬਣਨਗੇ, ਅੰਤਿਮ ਫ਼ੈਸਲਾ ਮੁੱਖ ਮੰਤਰੀ ਹੱਥ

Ad Position 21
No active advertisement
ਅਜੀਤ ਡੈਸਕ 01-07-2026

ਚੰਡੀਗੜ੍ਹ, 30 ਜੂਨ (ਹਰਕਵਲਜੀਤ ਸਿੰਘ)-ਪੰਜਾਬ ਦੇ ਮੌਜੂਦਾ ਪੁਲਿਸ ਮੁਖੀ ਗੌਰਵ ਯਾਦਵ, ਜੋ ਜੂਨ 2022 ਤੋਂ ਕਾਰਜਕਾਰੀ ਡੀ.ਜੀ.ਪੀ. ਵਜੋਂ ਕੰਮ ਕਰ ਰਹੇ ਹਨ, ਨੂੰ ਰਾਜ ਦਾ ਰੈਗੂਲਰ ਡੀ.ਜੀ.ਪੀ. ਨਿਯੁਕਤ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਅੱਜ ਦਿੱਲੀ ਵਿਖੇ ਸੰਘ ਲੋਕ ਸੇਵਾ ਕਮਿਸ਼ਨ ਦੀ ਹੋਈ ਬੈਠਕ ਦੌਰਾਨ ਰਾਜ ਸਰਕਾਰ ਵਲੋਂ ਡੀ.ਜੀ.ਪੀ. ਪੱਧਰ ਦੇ ਅਧਿਕਾਰੀਆਂ ਦੀ ਭੇਜੀ ਗਈ ਸੂਚੀ ’ਚੋਂ ਆਈ.ਪੀ.ਐਸ. ਦੇ 1992 ਬੈਚ ਦੇ ਅਧਿਕਾਰੀਆਂ ਸ਼ਰਦ ਸੱਤਿਆ ਚੌਹਾਨ, ਜੋ ਇਸ ਵੇਲੇ ਰਾਜ ਡਾਇਰੈਕਟਰ ਜਨਰਲ ਵਿਜੀਲੈਂਸ ਹਨ, ਸ. ਹਰਪ੍ਰੀਤ ਸਿੰਘ ਸਿੱਧੂ ਜੋ ਕਿ ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਹਨ ਅਤੇ ਮਗਰਲੇ ਸਾਲ ਕੇਂਦਰ ਤੋਂ ਵਾਪਸ ਪੰਜਾਬ ਆਉਣ ਤੋਂ ਬਾਅਦ, ਨੂੰ ਅਜੇ ਤੱਕ ਰਾਜ ਸਰਕਾਰ ਵਲੋਂ ਨਿਯੁਕਤੀ ਨਹੀਂ ਮਿਲ ਸਕੀ ਅਤੇ ਗੌਰਵ ਯਾਦਵ ਮੌਜੂਦਾ ਡੀ.ਜੀ.ਪੀ. ’ਤੇ ਅਧਾਰਿਤ ਤਿੰਨ ਨਾਵਾਂ ਦਾ ਪੈਨਲ ਰਾਜ ਸਰਕਾਰ ਨੂੰ ਭੇਜਿਆ, ਜਿਸ ’ਤੇ ਅੱਗੋਂ ਫ਼ੈਸਲਾ ਮੁੱਖ ਮੰਤਰੀ ਵਲੋਂ ਲੈ ਕੇ ਕਿਸੇ ਇਕ ਅਧਿਕਾਰੀ ਨੂੰ ਰੈਗੂਲਰ ਡੀ.ਜੀ.ਪੀ. ਨਿਯੁਕਤ ਕੀਤਾ ਜਾਣਾ ਹੈ। ਰਾਜ ਸਰਕਾਰ 2022 ਤੋਂ ਬਾਅਦ ਤਕਰੀਬਨ ਚਾਰ ਸਾਲ ਤੱਕ ਕੇਂਦਰ ਨੂੰ ਪੈਨਲ ਨਹੀਂ ਭੇਜ ਰਹੀ ਸੀ ਕਿਉਂਕਿ ਸਮਝਿਆ ਜਾ ਰਿਹਾ ਸੀ ਕਿ ਕੇਂਦਰ ਵਲੋਂ ਬਣਾਏ ਜਾਣ ਵਾਲੇ ਪੈਨਲ ’ਚ ਗੌਰਵ ਯਾਦਵ ਦਾ ਨਾਂਅ ਹੋਰ ਸੀਨੀਅਰ ਅਧਿਕਾਰੀਆਂ ਕਾਰਨ ਆਉਣਾ ਸੰਭਵ ਨਹੀਂ ਸੀ ਜਦੋਂ ਕਿ ਸਰਕਾਰ ਉਨ੍ਹਾਂ ਦੀ ਇਮਾਨਦਾਰੀ, ਕਾਬਲੀਅਤ ਤੇ ਮਿਹਨਤੀ ਹੋਣ ਕਾਰਨ ਉਨ੍ਹਾਂ ਨੂੰ ਹੀ ਰਾਜ ਦਾ ਡੀ.ਜੀ.ਪੀ. ਰੱਖਣਾ ਚਾਹੁੰਦੀ ਸੀ, ਰਾਜ ਸਰਕਾਰ ਵਲੋਂ ਸੂਬਾ ਪੱਧਰ ’ਤੇ ਡੀ.ਜੀ.ਪੀ. ਦੀ ਨਿਯੁਕਤੀ ਕਰਨ ਲਈ ਵਿਧਾਨ ਸਭਾ ਤੋਂ ਇਕ ਬਿਲ ਵੀ ਪਾਸ ਕਰਵਾਇਆ ਗਿਆ ਸੀ। ਪਰ ਉਸ ਨੂੰ ਅੱਜ ਤੱਕ ਰਾਜਪਾਲ ਵਲੋਂ ਮਨਜ਼ੂਰੀ ਨਹੀਂ ਮਿਲ ਸਕੀ ਪਰ ਵਿਧਾਨ ਸਭਾ ਚੋਣਾਂ ਕਾਰਨ ਹੁਣ ਇਹ ਜ਼ਰੂਰੀ ਹੋ ਗਿਆ ਸੀ ਕਿ ਰਾਜ ਨੂੰ ਪੱਕਾ ਡੀ.ਜੀ.ਪੀ. ਮਿਲੇ ਕਿਉਂਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਾਰਜਕਾਰੀ ਡੀ.ਜੀ.ਪੀ. ਚੋਣਾਂ ਨਹੀਂ ਕਰਵਾ ਸਕਦਾ ਹਾਲਾਂਕਿ ਸ੍ਰੀ ਯਾਦਵ ਵਲੋਂ ਸੰਸਦੀ ਚੋਣਾਂ ਕਰਵਾਈਆਂ ਗਈਆਂ ਸਨ ਅਤੇ ਕਿਸੇ ਪਾਰਟੀ ਵਲੋਂ ਉਨ੍ਹਾਂ ਦੀ ਸ਼ਿਕਾਇਤ ਵੀ ਨਹੀਂ ਹੋਈ ਸੀ। ਪੰਜਾਬ ਕਾਡਰ ਦੇ ਸਭ ਤੋਂ ਸੀਨੀਅਰ ਅਧਿਕਾਰੀ ਪਰਾਗ ਜੈਨ ਇਸ ਵੇਲੇ ਦੇਸ਼ ਦੀ ਪ੍ਰਮੁੱਖ ਏਜੰਸੀ ਰਾਅ ਦੇ ਡਾਇਰੈਕਟਰ ਜਨਰਲ ਨਿਯੁਕਤ ਹਨ। ਜਾਣਕਾਰ ਸੂਤਰਾਂ ਅਨੁਸਾਰ ਕੇਂਦਰ ਵਲੋਂ ਉਕਤ ਤਿੰਨ ਨਾਵਾਂ ਦਾ ਪੈਨਲ ਅਗਲੇ 8 ਤੋਂ 10 ਦਿਨਾਂ ਦੌਰਾਨ ਪੰਜਾਬ ਭੇਜ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਰੈਗੂਲਰ ਡੀ.ਜੀ.ਪੀ. ਦੀ ਨਿਯੁਕਤੀ ਲਈ ਹੁਕਮ ਜਾਰੀ ਕਰ ਦਿੱਤੇ ਜਾਣਗੇ। ਵਰਨਣਯੋਗ ਹੈ ਕਿ ਗੌਰਵ ਯਾਦਵ ਦੀ ਸੇਵਾ ਮੁਕਤੀ ਅਪ੍ਰੈਲ 2029 ’ਚ ਹੈ ਅਤੇ ਉਹ ਰਾਜ ਦੇ ਇਕੱਲੇ ਅਧਿਕਾਰੀ ਹਨ ਜਿਨ੍ਹਾਂ ਨੂੰ ਕੇਂਦਰ ’ਚ ਡੀ.ਜੀ.ਪੀ. ਦੀ ਨਿਯੁਕਤੀ ਲਈ ਮਨਜ਼ੂਰੀ ਮਿਲ ਚੁੱਕੀ ਹੈ, ਦੂਜੇ ਦੋ ਅਧਿਕਾਰੀ ਸ਼ਰਦ ਸੱਤਿਆ ਚੌਹਾਨ 31 ਮਾਰਚ 2028 ਨੂੰ ਅਤੇ ਸ. ਹਰਪ੍ਰੀਤ ਸਿੰਘ ਸਿੱਧੂ 31 ਮਈ 2027 ਨੂੰ ਸੇਵਾ ਮੁਕਤ ਹੋ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ 40 ਲੱਖ ਔਰਤਾਂ ਦੇ ਖਾਤੇ ’ਚ ਅੱਜ ਆਵੇਗੀ ‘ਮਾਵਾਂ-ਧੀਆਂ ਸਨਮਾਨ’ ਰਾਸ਼ੀ ਦੀ ਪਹਿਲੀ ਕਿਸ਼ਤ-ਭਗਵੰਤ ਮਾਨ ਅਗਲੀ ਖ਼ਬਰ ਚੰਨ ਗੁਰਾਇਆ ਵਾਲੇ ਦੇ ਨਾਂਅ ’ਤੇ ਯਾਦਗਾਰ ਬਣਾਉਣ ਦੀ ਮੰਗ
Ad Position 24
No active advertisement