ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਚੰਨ ਗੁਰਾਇਆ ਵਾਲੇ ਦੇ ਨਾਂਅ ’ਤੇ ਯਾਦਗਾਰ ਬਣਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 01-07-2026
ਗੁਰਾਇਆ, 30 ਜੂਨ (ਬਲਵਿੰਦਰ ਸਿੰਘ)-ਰਾਜ ਗਾਇਕ ਚੰਨ ਗੁਰਾਇਆ ਵਾਲਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ, ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਇੰਚਾਰਜ ਬੀਬੀ ਹਰਜੋਤ ਕੌਰ ਲੋਹਟੀਆਂ ਪੁੱਜੇ। ਉਨ੍ਹਾਂ ਚੰਨ ਗੁਰਾਇਆ ਵਾਲਾ ਦੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਪ੍ਰਸਿੱਧ ਗੀਤਕਾਰ ਚੰਨ ਗੁਰਾਇਆ ਵਾਲਾ ਦੇ ਨਾਮ ’ਤੇ ਗੁਰਾਇਆ ਵਿਚ ਢੁੱਕਵੀਂ ਯਾਦਗਾਰ ਬਣਾਉਣ ਦੀ ਮੰਗ ਕੀਤੀ। ਜਿਸ ਤੇ ਹਰਜੋਤ ਕੌਰ ਲੋਹਟੀਆ ਨੇ ਭਰੋਸਾ ਦਿੱਤਾ ਕਿ ਉਹ ਢੁਕਵੀਂ ਯਾਦਗਾਰ ਬਣਾਉਣ ਲਈ ਯਤਨ ਕਰਨਗੇ। ਇਸ ਮੌਕੇ ਹਰਮੇਸ਼ ਲਾਲ ਚੌਹਾਨ ਪ੍ਰਧਾਨ ਨਗਰ ਕੌਂਸਲ,ਰੋਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਜਸਵੀਰ ਸਿੰਘ ਰਾਜੂ ਕੌਂਸਲਰ, ਸੰਜੀਵ ਕੰਡਾ, ਰਾਹੁਲ ਪੁੰਜ, ਸਨੀ ਮਨੋਤਾ, ਕਮਲ ਵਾਲਮੀਕੀ, ਸੰਤ ਆਤਮਾ ਰਾਮ ਜੀ, ਸੋਹਣ ਲਾਲ, ਰਵੀ ਕੁਮਾਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੌਰਵ ਯਾਦਵ ਹੀ ਪੱਕੇ ਡੀ.ਜੀ.ਪੀ. ਬਣਨਗੇ, ਅੰਤਿਮ ਫ਼ੈਸਲਾ ਮੁੱਖ ਮੰਤਰੀ ਹੱਥ ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦਾ ਵਫ਼ਦ ਐੱਸ.ਡੀ.ਓ. ਪਾਵਰਕਾਮ ਮਲਸੀਆਂ ਨੂੰ ਮਿਲਿਆ
Ad Position 24
No active advertisement