ਸ਼ਾਹਕੋਟ, 30 ਜੂਨ (ਬਾਂਸਲ)- ਖੇਤੀ ਸੈਕਟਰ ਨੂੰ ਨਿਰਧਾਰਿਤ ਬਿਜਲੀ ਸਪਲਾਈ ਨਾ ਮਿਲਣ ਦੇ ਸਬੰਧ ਵਿਚ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਗਰੁੱਪ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਅਗਵਾਈ ਹੇਠ ਪਾਵਰਕਾਮ ਦਫ਼ਤਰ ਮਲਸੀਆਂ ਦੇ ਐੱਸ.ਡੀ.ਓ. ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਨੂੰ ਦੇਖਦਿਆਂ ਖੇਤੀ ਸੈਕਟਰ ਨੂੰ ਨਿਰਧਾਰਿਤ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਕਿ ਕਿਸਾਨ ਆਪਣੀ ਝੋਨੇ ਦੀ ਫ਼ਸਲ ਨੂੰ ਸਹੀ ਸਮੇਂ ‘ਤੇ ਲਗਾ ਸਕਣ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇ ਬਿਜਲੀ ਸਪਲਾਈ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਾਵਰਕਾਮ ਦਫ਼ਤਰ ਮਲਸੀਆਂ ਵਿਖੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਗੁਰਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਲਖਵੀਰ ਸਿੰਘ ਕੰਗ ਜ਼ਿਲ੍ਹਾ ਸਕੱਤਰ, ਜਥੇਦਾਰ ਤੀਰਥ ਸਿੰਘ ਬਲਾਕ ਪ੍ਰਧਾਨ ਲੋਹੀਆਂ, ਰਣਚੇਤ ਸਿੰਘ ਕੋਟਲੀ, ਜਸਵਿੰਦਰ ਸਿੰਘ ਸਰਪੰਚ ਮੀਰਪੁਰ, ਦਲਵੀਰ ਸਿੰਘ ਕੋਟਲੀ, ਪ੍ਰੇਮ ਸਿੰਘ ਮੰਗੂਵਾਲ, ਸੁਖਰਾਮ ਸਿੰਘ, ਗੁਰਮੇਜ ਸਿੰਘ, ਸਰਬਣ ਸਿੰਘ ਸਰਪੰਚ ਮਹਿਮੂਵਾਲ, ਨਿਰਮਲ ਸਿੰਘ ਜੋਧੇਵਾਲ ਅਤੇ ਬਲਦੇਵ ਸਿੰਘ ਕੋਟਲੀ ਆਦਿ ਹਾਜ਼ਰ ਸਨ