ਕਿਸ਼ਨਗੜ੍ਹ 30 ਜੂਨ (ਹੁਸਨ ਲਾਲ)-ਨਜ਼ਦੀਕੀ ਪਿੰਡ ਨਿਜ਼ਾਮਦੀਨਪੁਰ ਵਿਖੇ ਬਾਬਾ ਕਾਬਲ ਨਾਥ ਜੀ ਅਤੇ ਬਾਬਾ ਮੇਹਰ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਦਰਬਾਰ ਦੀ ਪ੍ਰਬੰਧਕ ਕਮੇਟੀ, ਸਮੂਹ ਗਰਾਮ ਪੰਚਾਇਤ, ਐਨ.ਆਰ.ਆਈ ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਰਬ ਸਾਂਝੇ ਸਹਿਯੋਗ ਨਾਲ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਦਰਬਾਰ ਤੇ ਚਾਦਰਪੋਸ਼ੀ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਖੁੱਲ੍ਹੇ ਪੰਡਾਲ ਵਿਚ ਪੰਜਾਬ ਦੇ ਨਾਮਵਰ ਗਾਇਕ ਸਤਿੰਦਰ ਬਾਲੀ , ਵਿਜੇ ਝੱਮਟ, ਹੰਸਪ੍ਰੀਤ ਲਾਲੀ , ਸ਼ਿੰਦਾ ਪਿੱਪਲਾਂ ਵਾਲੀ ਆਦਿ ਕਲਾਕਾਰਾਂ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਆਪਣੀ ਹਾਜ਼ਰੀ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਛਿੰਝ ਮੇਲਾ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਅਖਾੜਿਆਂ ਦੇ ਪਹਿਲਵਾਨਾਂ ਦੇ ਦੰਗਲ ਕਰਵਾਏ ਗਏ ਪਟਕੇ ਦੀ ਕੁਸ਼ਤੀ ਜੱਸਾ ਪਹਿਲਵਾਨ ਫਗਵਾੜਾ ਤੇ ਰਫੀ ਪਹਿਲਵਾਨ ਹੁਸ਼ਿਆਰਪੁਰ ਵਿਚਕਾਰ ਹੋਈ ਜਿਸ ਵਿੱਚ ਜੱਸਾ ਫਗਵਾੜਾ ਜੇਤੂ ਰਿਹਾ। ਇਸ ਮੌਕੇ ਤੇ ਪ੍ਰਬੰਧਕਾਂ ਵੱਲੋ ਦਾਨੀ ਸੱਜਣਾ, ਸੇਵਾਦਾਰਾਂ, ਮੋਹਤਵਾਰਾਂ, ਗਾਇਕ ਕਲਾਕਾਰਾਂ ਤੋਂ ਇਲਾਵਾ ਜੇਤੂ ਤੇ ਉਪਜੇਤੂ ਪਹਿਲਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਪ੍ਰਧਾਨ ਰੇਸ਼ਮ ਲਾਲ , ਬਲਜੀਤ ਸਿੰਘ ਮੈਂਬਰ, ਹਰਬਲਾਸ ਸਿੰਘ , ਸੁਖਵਿੰਦਰ ਸਿੰਘ , ਗੁਰਮੀਤ ਰਾਮ, ਕੁਲਵਿੰਦਰ ਕੌਰ , ਸਰਪੰਚ ਗੁਰਧਿਆਨ ਸਿੰਘ, ਬਲਜੀਤ ਸਿੰਘ ਪੰਚ , ਹਰਮੇਲ ਸਿੰਘ ਪੰਚ , ਅਮਰਜੀਤ ਕੌਰ ਪੰਚ, ਕਮਲਜੀਤ ਪੰਚ, ਗੀਤਾ ਰਾਣੀ ਪੰਚ , ਮਲਕੀਤ ਸਿੰਘ ਲਾਲੀ, ਅਮਰਜੀਤ ਸਿੰਘ ਜੱਸਲ, ਹਰਜਿੰਦਰ ਸਿੰਘ, ਪਰਮਿੰਦਰ ਸਿੰਘ , ਗੁਰਦਿਆਲ ਸਿੰਘ , ਸੁਰਜੀਤ ਸਿੰਘ, ਹਰਜਿੰਦਰ ਸਿੰਘ, ਜੋਗਿੰਦਰ ਪਾਲ ਸਾਬਕਾ ਸਰਪੰਚ ਗੁਰਨਾਮ ਸਿੰਘ ਹਰਜੀਤ ਸਿੰਘ, ਰਣਜੀਤ ਸਿੰਘ ,ਅਮਰਜੀਤ ਸਿੰਘ, ਅਸ਼ੋਕ ਕੁਮਾਰ, ਜਸਵਿੰਦਰ ਸਿੰਘ , ਗੁਰਮੁਖ ਸਿੰਘ , ਸੁਖਵਿੰਦਰ ਸਿੰਘ , ਜੋਗਿੰਦਰ ਪਾਲ , ਲੈਕਚਰਾਰ ਸੁਰਜੀਤ ਸਿੰਘ ਜੱਸਲ, ਸੁੱਚਾ ਰਾਮ, ਕੁਲਜੀਤ ਸਿੰਘ ਸੰਘੇੜਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਕ ਦੀਆਂ ਸੇਵਾਵਾਂ ਲੈਕਚਰਾਰ ਸੁਰਜੀਤ ਸਿੰਘ ਜੱਸਲ ਵੱਲੋਂ ਬਾਖੂਬੀ ਨਿਭਾਈਆਂ ਗਈਆਂ।