ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੰਜ ਦਿਨਾਂ ਤੋਂ ਨੂਰਮਹਿਲ ਥਾਣਾ ਮੁਖੀ ਦੀ ਸੀਟ ਖ਼ਾਲੀ, ਲੋਕ ਹੋ ਰਹੇ ਖੱਜਲ-ਖ਼ਆਰ

Ad Position 21
No active advertisement
ਅਜੀਤ ਡੈਸਕ 01-07-2026
ਨੂਰਮਹਿਲ, 30 ਜੂਨ (ਤਜਿੰਦਰ ਕੁਮਾਰ)-ਇੱਥੇ ਅਤੇ ਇਸ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੂੰ ਇਸ ਵੇਲੇ ਭਾਰੀ ਪ੍ਰਸ਼ਾਸਨਿਕ ਅਣਗਹਿਲੀ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਪੰਜ ਦਿਨਾਂ ਤੋਂ ਨੂਰਮਹਿਲ ਥਾਣੇ ਵਿਚ ਮੁਖੀ ਦੀ ਸੀਟ ਲਗਾਤਾਰ ਖ਼ਾਲੀ ਚੱਲ ਰਹੀ ਹੈ, ਜਿਸ ਕਾਰਨ ਥਾਣੇ ਦਾ ਸਮੁੱਚਾ ਪ੍ਰਬੰਧ ਪੂਰੀ ਤਰ੍ਹਾਂ ਲੀਹੋਂ ਲੱਥ ਗਿਆ ਹੈ। ਕੋਈ ਪੱਕਾ ਅਧਿਕਾਰੀ ਨਾ ਹੋਣ ਕਾਰਨ ਰੋਜ਼ਾਨਾ ਆਪਣੇ ਜਾਇਜ਼ ਕੰਮਾਂ, ਪਾਸਪੋਰਟ ਵੈਰੀਫਿਕੇਸ਼ਨ, ਅਹਿਮ ਦਸਤਾਵੇਜ਼ਾਂ ਦੇ ਤਸਦੀਕੀ ਕਰਨ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜ਼ਿਕਰਯੋਗ ਹੈ ਕਿ ਨੂਰਮਹਿਲ ਥਾਣੇ ਅਧੀਨ ਲਗਭਗ 43 ਪਿੰਡਾਂ ਦਾ ਇੱਕ ਵੱਡਾ ਖੇਤਰ ਆਉਂਦਾ ਹੈ। ਇੰਨੇ ਵੱਡੇ ਅਤੇ ਸੰਵੇਦਨਸ਼ੀਲ ਇਲਾਕੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਇਸ ਵੇਲੇ ਸਿਰਫ਼ ਇੱਕ ਹੀ ਥਾਣੇਦਾਰ ਤਾਇਨਾਤ ਹੈ। ਇੱਕੋ ਅਧਿਕਾਰੀ ‘ਤੇ ਪੂਰੇ ਖੇਤਰ ਦਾ ਕੰਮ-ਕਾਜ ਅਤੇ ਜਾਂਚ ਦਾ ਬੋਝ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਵਿਚ ਭਾਰੀ ਰੋਸ ਦੂਰ-ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰਾ ਦਿਨ ਥਾਣੇ ਵਿਚ ਬੈਠ ਕੇ ਮੁਖੀ ਦਾ ਇੰਤਜ਼ਾਰ ਕਰਦੇ ਹਨ ਅਤੇ ਆਖ਼ਰ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲਈ ਮਜਬੂਰ ਹਨ। ਕਈ ਗੰਭੀਰ ਮਾਮਲਿਆਂ ਦੀਆਂ ਜਾਂਚਾਂ ਅਤੇ ਅਹਿਮ ਫ਼ੈਸਲੇ ਥਾਣਾ ਮੁਖੀ ਨਾ ਹੋਣ ਕਾਰਨ ਅਧਵਾਟੇ ਲਟਕ ਗਏ ਹਨ। ਇਲਾਕਾ ਨਿਵਾਸੀਆਂ ਵਿਚ ਪੁਲਿਸ ਪ੍ਰਸ਼ਾਸਨ ਦੇ ਇਸ ਢਿੱਲੇ ਰੋਈਏ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਤੁਰੰਤ ਨਿਯੁਕਤੀ ਦੀ ਮੰਗ ਸਥਾਨਕ ਸਮਾਜ ਸੇਵੀ ਜਥੇਬੰਦੀਆਂ, ਮੋਹਤ ਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ (ਐੱਸ.ਐੱਸ.ਪੀ. ਜਲੰਧਰ ਦਿਹਾਤੀ) ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਅਤੇ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਤੁਰੰਤ ਨੂਰਮਹਿਲ ਥਾਣੇ ਵਿਚ ਇੱਕ ਇਮਾਨਦਾਰ ਅਤੇ ਮੁਸਤੈਦ ਥਾਣਾ ਮੁਖੀ ਦੀ ਨਿਯੁਕਤੀ ਕੀਤੀ ਜਾਵੇ, ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਿਜ਼ਾਮਦੀਨਪੁਰ ਵਿਖੇ ਬਾਬਾ ਕਾਬਲ ਨਾਥ ਅਤੇ ਬਾਬਾ ਮੇਹਰ ਸ਼ਾਹ ਦੇ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ’ਤੇ ਭਰੋਸਾ ਜਤਾਉਣ ਲਈ ਪਵਨ ਕੁਮਾਰ ਟੀਨੂੰ ਵਲੋਂ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ
Ad Position 24
No active advertisement