ਪੰਜਾਬ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਚੌਲ਼ ਸਨਅਤ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੀ ਹੈ। ਪਰ ਜੇ ਇਸ ਨੀਤੀ ਦੇ ਵਿਹਾਰਕ ਅਤੇ ਵਪਾਰਕ ਪੱਖਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਦੇਸ਼ ਭਰ ਦੇ 66 ਰਾਈਸ ਮਿੱਲਰਾਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 18 ਲੱਖ ਟਨ 100 ਫ਼ੀਸਦੀ ਟੁੱਟੇ ਚੌਲ਼ ਬਣਨਗੇ, ਜਦੋਂ ਕਿ ਪੰਜਾਬ ਵਿਚ 2025-26 ਦੌਰਾਨ ਬਣੇ ਟੁੱਟੇ ਚੌਲ਼ਾਂ ਦਾ ਸਟਾਕ ਕਰੀਬ ਅੱਠ ਮਹੀਨਿਆਂ ਤੋਂ ਮਿੱਲਾਂ ਵਿਚ ਪਿਆ ਹੈ, ਮਿੱਲਾਂ ਦੇ ਗੁਦਾਮ ਭਰੇ ਹੋਏ ਹਨ ਤੇ ਨਵੇਂ ਝੋਨੇ ਦੀ ਆਮਦ ਤੇ ਭੰਡਾਰਨ ਦੀ ਸਮੱਸਿਆ ਵਿਕਰਾਲ ਹੋ ਜਾਵੇਗੀ ।
100 ਫ਼ੀਸਦੀ ਟੁੱਟੇ ਚੌਲ਼ਾਂ ਦੇ ਨਿਪਟਾਰੇ ਦਾ ਮਸਲਾ ਬਣਿਆ ਸਭ ਤੋਂ ਵੱਡਾ ਮੁੱਦਾ
ਅਜੀਤ ਡੈਸਕ
03-07-2026