ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੰਸਦ ਦਾ ਮੌਨਸੂਨ ਇਜਲਾਸ 20 ਤੋਂ

Ad Position 21
No active advertisement
ਅਜੀਤ ਡੈਸਕ 05-07-2026

ਨਵੀਂ ਦਿੱਲੀ, 4 ਜੁਲਾਈ (ਉਪਮਾ ਡਾਗਾ ਪਾਰਥ)- ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਤੱਕ ਚੱਲੇਗਾ। ਉਕਤ ਜਾਣਕਾਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਜਲਾਸ ਦੌਰਾਨ ਦੇਸ਼ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਹਾਂ-ਪੱਖੀ ਬਹਿਸ ਹੋਵੇਗੀ। ਰਿਜਿਜੂ ਨੇ ਕਿਹਾ ਕਿ ਭਾਰਤ ਸਰਕਾਰ ਦੀ ਸਿਫਾਰਿਸ਼ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਦੇ ਦੋਵਾਂ ਸਦਨਾਂ ਨੂੰ ਮੌਨਸੂਨ ਇਜਲਾਸ 2026 ਲਈ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ’ਚ ਭਾਜਪਾ ਅਤੇ ਉਸ ਦੇ ਗੱਠਜੋੜ ਭਾਈਵਾਲਾਂ ਦੀ ਜਿੱਤ ਤੋਂ ਬਾਅਦ ਹੋਣ ਵਾਲਾ ਇਹ ਪਹਿਲਾ ਇਜਲਾਸ ਹੋਵੇਗਾ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰਾਂ ਦੀ ਬਗਾਵਤ ਤੋਂ ਬਾਅਦ ਦੋਵਾਂ ਪਾਰਟੀਆਂ ’ਚ ਹੋਈ ਫੁੱਟ ਤੋਂ ਬਾਅਦ ਵੀ ਇਹ ਪਹਿਲਾ ਇਜਲਾਸ ਹੋਵੇਗਾ। ਟੀ.ਐਮ.ਸੀ. ਦੇ 28 ’ਚੋਂ 20 ਸੰਸਦ ਮੈਂਬਰਾਂ ਨੇ ਐਨ.ਡੀ.ਏ. ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਸ਼ਿਵ ਸੈਨਾ (ਊਧਵ ਧੜੇ) ਦੇ 9 ’ਚੋਂ 6 ਸੰਸਦ ਮੈਂਬਰ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ’ਚ ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਹੇਠਲੇ ਸਦਨ ’ਚ ਐਨ.ਡੀ.ਏ. ਦੀ ਤਦਾਦ ਕਾਫੀ ਵਧ ਗਈ ਹੈ, ਜਿਸ ਕਾਰਨ ਸਰਕਾਰ ਆਪਣੇ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਇਸ ਵਾਰ ਦਾ ਮੌਨਸੂਨ ਇਜਲਾਸ ਦੋਵਾਂ ਧਿਰਾਂ ਲਈ ਬਹੁਤ ਅਹਿਮਿਅਤ ਰੱਖਦਾ ਹੈ। ਸਰਕਾਰ ਵਲੋਂ ਜਿਥੇ ਲੋਕ ਸਭਾ ’ਚ ਲਿਆਂਦਾ ਸੋਧਿਆ ਹੋਇਆ ਕਾਨੂੰਨ ਬਿੱਲ ਲੋਕ ਸਭਾ ’ਚ ਨਾਕਾਮ ਰਹਿ ਗਿਆ ਸੀ। ਸਰਕਾਰ ਉਸ ਨੂੰ ਦੁਬਾਰਾ ਪੇਸ਼ ਕਰਕੇ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ, ਜਦਕਿ ਵਿਰੋਧੀ ਧਿਰਾਂ ਵਲੋਂ ਰਾਮ ਮੰਦਰ ਚੜ੍ਹਾਵਾ ਚੋਰੀ, ਨੀਟ ਪ੍ਰੀਖਿਆਵਾਂ ਆਦਿ ਦੇ ਮਾਮਲੇ ਚੁੱਕੇ ਜਾਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਬਗਾਵਤੀ ਤੇਵਰ ਦੇਖ ਹਾਈਕਮਾਨ ਨੇ ਚੰਨੀ ਨਾਲ ਸਾਧਿਆ ਸੰਪਰਕ ਅਗਲੀ ਖ਼ਬਰ ਜੋਧਪੁਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਉਦਘਾਟਨ
Ad Position 24
No active advertisement