ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਭਾਰਤ ਵਿਕਾਸ ਦਾ ਰਸਤਾ ਅਪਣਾਉਂਦਾ ਹੈ, ਵਿਸਤਾਰਵਾਦ ਦਾ ਨਹੀਂ-ਮੋਦੀ

Ad Position 21
No active advertisement
ਅਜੀਤ ਡੈਸਕ 08-07-2026

ਇੰਡੋਨੇਸ਼ੀਆ ਦੀ ਸੰਸਦ ਨੂੰ ਕੀਤਾ ਸੰਬੋਧਨ
ਜਕਾਰਤਾ, 7 ਜੁਲਾਈ (ਪੀ.ਟੀ.ਆਈ.)-ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੇ ਵਿਸਤਾਰਵਾਦੀ ਰਵੱਈਏ ਨੂੰ ਲੈ ਕੇ ਦੱਖਣ-ਪੂਰਬੀ ਏਸ਼ੀਆ ’ਚ ਵਧਦੀਆਂ ਚਿੰਤਾਵਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੋਨੇਸ਼ੀਆ ਦੀ ਸੰਸਦ ’ਚ ਕਿਹਾ ਕਿ ਭਾਰਤ ਵਿਕਾਸ ਦਾ ਰਸਤਾ ਅਪਣਾਉਂਦਾ ਹੈ, ਵਿਸਤਾਰਵਾਦ ਦਾ ਨਹੀਂ। ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਅਤੇ ਸੀਨੀਅਰ ਮੰਤਰੀਆਂ ਸਮੇਤ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਹੋਰ ਅੱਗੇ ਵਧਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਦੋਂ ਭਾਰਤ ਦੇ 140 ਕਰੋੜ ਲੋਕ ਅਤੇ ਇੰਡੋਨੇਸ਼ੀਆ ਦੇ 29 ਕਰੋੜ ਨਾਗਰਿਕ ਮਿਲ ਕੇ ਸਾਂਝੇ ਵਿਕਾਸ ਲਈ ਅੱਗੇ ਵਧਣਗੇ ਤਾਂ ਦੁਨੀਆ ਇਤਿਹਾਸ ਬਣਦਾ ਦੇਖੇਗੀ। ਉਨ੍ਹਾਂ ਕਿਹਾ ਕਿ ਭਾਰਤ ਇਸ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਦਾ ਸਮਰਥਕ ਹੈ ਅਤੇ ਭਾਰਤ ਹਿੰਦ-ਪ੍ਰਸ਼ਾਂਤ ’ਚ ਸਮੁੰਦਰੀ ਆਵਾਜਾਈ ਦੀ ਆਜ਼ਾਦੀ ’ਚ ਵਿਸ਼ਵਾਸ ਕਰਦਾ ਹੈ। ਭਾਰਤ ਇਕ ਅਜਿਹਾ ਦੇਸ਼ ਹੈ, ਜੋ ਵਿਕਾਸ ਦੇ ਰਸਤੇ ’ਤੇ ਚੱਲਦਾ ਹੈ, ਵਿਸਤਾਰਵਾਦ ਦੇ ਨਹੀਂ। ਉਨ੍ਹਾਂ ਆਪਣੇ ਸੰਬੋਧਨ ’ਚ 1950 ਦੇ ਦਹਾਕੇ ਤੋਂ ਭਾਰਤ-ਇੰਡੋਨੇਸ਼ੀਆ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ’ਚ ਦੋਵੇਂ ਦੇਸ਼ਾਂ ਲਈ ਅਸੀਮਤ ਮੌਕੇ ਮੌਜੂਦ ਹਨ। ਭਾਰਤ ਅਤੇ ਇੰਡੋਨੇਸ਼ੀਆ ਲਈ ਸਮੁੰਦਰ ਕਦੇ ਵੀ ਦੂਰੀ ਪੈਦਾ ਕਰਨ ਵਾਲਾ ਨਹੀਂ ਰਿਹਾ ਹੈ। ਇਹ ਹਮੇਸ਼ਾ ਸਾਡੇ ਦੇਸ਼ਾਂ ਦਰਮਿਆਨ ਪੁਲ ਰਿਹਾ ਹੈ ਅਤੇ ਸਾਡੇ ਸਾਂਝੇ ਭਵਿੱਖ ਦੇ ਕੇਂਦਰ ’ਚ ਬਣਿਆ ਹੋਇਆ ਹੈ। ਜਦੋਂ ਭਾਰਤ ਅਤੇ ਇੰਡੋਨੇਸ਼ੀਆ ਇਕੱਠੇ ਖੜ੍ਹੇ ਹੁੰਦੇ ਹਨ ਤਾਂ ਉਹ ਦੁਨੀਆ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਕਿ ਲੋਕਤੰਤਰ ਮੌਕੇ ਪੈਦਾ ਕਰਦਾ ਹੈ, ਲੋਕਤੰਤਰ ਵਿਸ਼ਵਾਸ ਬਣਾਉਂਦਾ ਹੈ ਅਤੇ ਲੋਕਤੰਤਰ ਭਵਿੱਖ ਨੂੰ ਅਕਾਰ ਦਿੰਦਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਂਝੇ ਕਾਰਜ ਸਮੂਹ ਦੇ ਮੌਜੂਦਾ ਢਾਂਚੇ ਤਹਿਤ ਦੋਵੇਂ ਦੇਸ਼ਾਂ ਦਰਮਿਆਨ ਅੱਤਵਾਦ ਖ਼ਿਲਾਫ਼ ਸਹਿਯੋਗ ਸੰਬੰਧੀ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇੰਡੋਨੇਸੀਆ ਸਾਈਬਰ ਖ਼ਤਰਿਆਂ, ਅੱਤਵਾਦ ਦੇ ਵਿੱਤੀ ਪੋਸ਼ਣ ਅਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾ ਕੇ ਸ਼ਾਂਤੀ ਪਸੰਦ ਤਾਕਤਾਂ ਨੂੰ ਮਜ਼ਬੂਤ ਕਰ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਇੰਡੋਨੇਸ਼ੀਆ ਦਾ ਸਰਬਉੱਚ ਸਨਮਾਨ ਪ੍ਰਦਾਨ ਅਗਲੀ ਖ਼ਬਰ ਵਾਤਾਵਰਨ ਮੰਤਰਾਲੇ ਨੇ ਭੂਪੇਂਦਰ ਯਾਦਵ ਦੇ ਨਿੱਜੀ ਸਕੱਤਰ ਤੇ ਤਿੰਨ ਹੋਰਾਂ ਨੂੰ ਹਟਾਇਆ
Ad Position 24
No active advertisement