03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਰਾਹੁਲ ਗਾਂਧੀ ਦੀ ਅਗਵਾਈ ’ਚ ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਮਹਾਂਮੰਥਨ

Ad Position 21
No active advertisement
ਅਜੀਤ ਡੈਸਕ 15-07-2026
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 14 ਜੁਲਾਈ-ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚਾਲੇ ਛਿੜੀ ਖਾਨਾਜੰਗੀ ਨੂੰ ਲੈ ਕੇ ਅੱਜ ਦਿੱਲੀ ਵਿਖੇ ਰਾਹੁਲ ਗਾਂਧੀ ਦੀ ਅਗਵਾਈ ’ਚ ਮਹਾਮੰਥਨ ਕੀਤਾ ਗਿਆ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਦਿੱਤੀ ਰਿਪੋਰਟ ’ਤੇ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ ਤੇ ਪਾਰਟੀ ਦੇ ਸਕੱਤਰ ਜਨਰਲ (ਸੰਗਠਨ) ਵੇਨੂੰਗੋਪਾਲ ਨਾਲ ਚਰਚਾ ਕੀਤੀ। ਇਸ ਦੇ ਨਾਲ ਹੀ ਸੂਚਨਾ ਮਿਲੀ ਹੈ ਕਿ ਹਾਈਕਮਾਨ ਨੇ ਭੁਪੇਸ਼ ਬਘੇਲ ਨੂੰ ਤੁਰੰਤ ਦਿੱਲੀ ਤਲਬ ਕਰ ਲਿਆ ਹੈ ਤਾਂ ਜੋ ਪੰਜਾਬ ਕਾਂਗਰਸ ਦੀ ਖਾਨਾਜੰਗੀ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕੇ। ਭੁਪੇਸ਼ ਬਘੇਲ ਦੇ ਨੇੜਲੇ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਵਲੋਂ ਤੁਰੰਤ ਦਿੱਲੀ ਆਉਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇ.ਸੀ. ਵੇਣੂਗੋਪਾਲ ਨੇ ਰਾਹੁਲ ਗਾਂਧੀ ਅੱਗੇ ਕੁਝ ਤੱਥ ਰੱਖਦਿਆਂ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਮੌਜੂਦਾ ਲੀਡਰਸ਼ਿਪ ’ਚ ਬਦਲਾਅ ਪਾਰਟੀ ਲਈ ਨੁਕਸਾਨਦੇਹ ਹੋ ਸਕਦਾ ਹੈ ਜਦਕਿ ਮਲਿਕਅਰਜੁਨ ਖੜਗੇ ਨੇ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਸਾਨੂੰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕੋਈ ਵੀ ਫੈਸਲਾ ਕਰਨਾ ਪਵੇਗਾ ਤੇ ਜੋ ਵੀ ਫੈਸਲਾ ਕਰਨਾ ਹੈ ਉਸ ’ਚ ਦੇਰੀ ਨਹੀਂ ਕਰਨੀ ਚਾਹੀਦੀ। ਦੱਸਿਆ ਜਾ ਰਿਹਾ ਹੈ ਕਿ ਮਲਿਕਅਰਜੁਨ ਖੜਗੇ ਨੇ ਰਾਹੁਲ ਗਾਂਧੀ ਨੂੰ ਇਹ ਵੀ ਕਿਹਾ ਹੈ ਕਿ ਸਾਲ 2022 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਿਲੇ ਤਜਰਬੇ ਦੇ ਆਧਾਰ ’ਤੇ ਸਾਨੂੰ ਕੋਈ ਵਿਚ ਦਾ ਰਸਤਾ ਕੱਢਣਾ ਪਏਗਾ, ਜਿਸ ਨਾਲ ਸਾਰੇ ਲੀਡਰਾਂ ਦੀ ਗੱਲ ਵੀ ਰਹਿ ਜਾਵੇ ਤੇ ਪਾਰਟੀ ਦਾ ਨੁਕਸਾਨ ਵੀ ਨਾ ਹੋਵੇ। ਦੱਸਿਆ ਜਾ ਰਿਹਾ ਕਿ ਉਨ੍ਹਾਂ ਰਾਹੁਲ ਗਾਂਧੀ ਨੂੰ ਇਹ ਵੀ ਕਿਹਾ ਕਿ ਪੰਜਾਬ ਨੂੰ ਲੈ ਕੇ ਕੋਈ ਵੀ ਫੈਸਲਾ ਲੈਣ ਵੇਲੇ ਸਾਰੇ ਸੀਨੀਅਰ ਲੀਡਰਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਜੋ ਉਸ ਫੈਸਲੇ ਤੋਂ ਬਾਅਦ ਮੁੜ ਕੋਈ ਸਵਾਲ ਖੜ੍ਹਾ ਹੋਣ ਦੀ ਗੁੰਜਾਇਸ਼ ਨਾ ਰਹਿ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਰਾਹੁਲ ਗਾਂਧੀ ਨੇ ਪੰਜਾਬ ਵਿਚਲੇ ਵੋਟ ਪ੍ਰਤੀਸ਼ਤਤਾ ਨੂੰ ਲੈ ਕੇ ਵੀ ਚਰਚਾ ਕੀਤੀ, ਜਿਸ ਤੋਂ ਬਾਅਦ ਇਹ ਗੱਲ ਨਿਕਲਕੇ ਸਾਹਮਣੇ ਆਈ ਹੈ ਕਿ ਕਾਂਗਰਸ ਹਾਈਕਮਾਨ ਇੱਥੇ ਵਿਸ਼ੇਸ਼ ਵਰਗ ਦੇ ਵੱਡੇ ਆਗੂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਰਾਜ਼ ਨਹੀਂ ਕਰਨਾ ਚਾਹੁੰਦੀ। ਦਿੱਲੀ ਦਰਬਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਹਾਈਕਮਾਨ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਵੱਡੇ ਕੱਦ ਦੇ ਆਗੂਆਂ ਨੂੰ ਨਰਾਜ਼ ਕਰਕੇ ਅੱਗੇ ਨਹੀਂ ਵਧਣਾ ਚਾਹੁੰਦੀ, ਜਿਸ ਕਾਰਨ ਉਨ੍ਹਾਂ ਨੂੰ ਗੱਲਬਾਤ ਲਈ ਦਿੱਲੀ ਬੁਲਾਇਆ ਜਾ ਸਕਦਾ ਹੈ ਜਾਂ ਫਿਰ ਫ਼ੋਨ ’ਤੇ ਹੀ ਰਾਹੁਲ ਗਾਂਧੀ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ। ਉੱਧਰ ਇਕ ਹੋਰ ਸੂਚਨਾ ਅਨੁਸਾਰ ਪੰਜਾਬ ਦੇ ਇਕ ਵੱਡੇ ਹਿੰਦੂ ਲੀਡਰ ਦਾ ਨਾਂਅ ਪ੍ਰਧਾਨਗੀ ਦੀ ਦੌੜ ’ਚ ਫਿਰ ਲਿਆ ਜਾਣ ਲੱਗਾ ਹੈ ਤੇ ਦਿੱਲੀ ਦਰਬਾਰ ਵਲੋਂ ਉਨ੍ਹਾਂ ਨੂੰ ਸੂਚਨਾ ਹਿੱਤ ਫੋਨ ਕਰਕੇ ਇਹ ਵੀ ਪੁੱਛ ਲਿਆ ਗਿਆ ਹੈ ਕਿ ਉਹ ਇਸ ਵੇਲੇ ਕਿੱਥੇ ਹਨ। ਦੱਸਿਆ ਜਾ ਰਿਹਾ ਕਿ ਉਕਤ ਆਗੂ ਵੀ ਅੱਜ ਦਿੱਲੀ ’ਚ ਹੀ ਮੌਜੂਦ ਹੈ ਤੇ ਉਸ ਦੇ ਨਾਂਅ ਨੂੰ ਲੈ ਕੇ ਅੱਜ ਦੀ ਮੀਟਿੰਗ ’ਚ ਚਰਚਾ ਹੋਈ ਹੈ। ਉੱਧਰ ਦਿਨ ਭਰ ਇਸ ਗੱਲ ਦੀ ਚਰਚਾ ਵੀ ਜ਼ੋਰਾਂ ’ਤੇ ਰਹੀ ਕਿ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਰਾਏ ਸਲਾਹ ਕਰਕੇ ਪਾਰਟੀ ਦੇ ਹਿੱਤ ’ਚ ਉਨ੍ਹਾਂ ਤੋਂ ਅਸਤੀਫ਼ਾ ਵੀ ਲਿਆ ਜਾ ਸਕਦਾ ਹੈ, ਪਰ ਇਸ ਚਰਚਾ ਵਿਚਲੀ ਸੱਚਾਈ ਨੂੰ ਲੈ ਕੇ ਅਜੇ ਤਕ ਦਿੱਲੀ ਦਰਬਾਰ ਦੇ ਕਿਸੇ ਵੀ ਵੱਡੇ ਆਗੂ ਵਲੋਂ ਪੁਸ਼ਟੀ ਨਹੀਂ ਕੀਤੀ ਗਈ।ਇਸ ਸਬੰਧੀ ਇਕ ਵੱਡੇ ਆਗੂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਇਸ ਮੌਕੇ ਹਾਈਕਮਾਨ ਆਪਣੇ ਹੀ ਲਈ ਫੈਡਲਮੂਨ ਦਬਾਅ ਹੇਠ ਆ ਕੇ ਬਦਲਦੀ ਹੈ, ਭਾਵੇਂ ਇਹ ਬਾਗੀ ਧੜੇ ਦੀ ਜਿੱਤ ਹੋਵੇਗੀ, ਪਰ ਇਹ ਰੁਝਾਨ ਹੋਰ ਸੂਬਿਆਂ ’ਚ ਪਾਰਟੀ ਲਈ ਮੁਸੀਬਤ ਬਣ ਸਕਦਾ ਹੈ। ਦੂਜੇ ਪਾਸੇ ਇਸ ਗੱਲ ਦੀ ਸੂਚਨਾ ਵੀ ਆ ਰਹੀ ਹੈ ਕਿ ਖਾਨਾਜੰਗੀ ਖਤਮ ਨਾ ਕਰ ਸਕਣ ਦੀ ਗਾਜ ਭੁਪੇਸ਼ ਬਘੇਲ ’ਤੇ ਵੀ ਗਿਰ ਸਕਦੀ ਹੈ । ਪਰ ਇਸ ਗੱਲ ਦੀ ਸੂਚਨਾ ਵੀ ਆ ਰਹੀ ਹੈ ਕਿ ਸੀਨੀਅਰ ਲੀਡਰਸ਼ਿਪ ਵਲੋਂ ਅੱਜ ਪੰਜਾਬ ਨੂੰ ਲੈ ਕੇ ਮੰਥਨ ਦੌਰਾਨ ਇਸ ਗੱਲ ’ਤੇ ਵੀ ਚਰਚਾ ਕੀਤੀ ਗਈ ਹੈ ਕਿ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕਿਸੇ ਹੋਰ ਆਗੂ ਨੂੰ ਮੂਹਰੇ ਕਰ ਦਿੱਤਾ ਜਾਵੇ, ਜਿਸ ’ਤੇ ਸਾਰਿਆਂ ਦੀ ਸਹਿਮਤੀ ਬਣ ਜਾਵੇ। ਉੱਧਰ ਦਿੱਲੀ ਦਰਬਾਰ ਦੇ ਇਕ ਸੀਨੀਅਰ ਲੀਡਰ ਨੇ ਜਾਣਕਾਰੀ ਦਿੱਤੀ ਹੈ ਕਿ ਮੀਟਿੰਗ ’ਚ 16 ਜੁਲਾਈ ਤੱਕ ਪੰਜਾਬ ਵਿਚਲੀ ਲੀਡਰਸ਼ਿਪ ਨਾਲ ਰਾਇ ਸਲਾਹ ਕਰਨ ਤੋਂ ਬਾਅਦ ਕੋਈ ਫੈਸਲਾ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ ਨਗਰ ਨਿਗਮ ਦੇ ਮੇਅਰ ਦੀ ਚੋਣ ’ਤੇ ਹਾਈ ਕੋਰਟ ਦੀ ਰੋਕ ਅਗਲੀ ਖ਼ਬਰ ਭਾਰਤ-ਯੂ.ਕੇ. ਵਪਾਰ ਸਮਝੌਤਾ ਅੱਜ ਤੋਂ ਹੋਵੇਗਾ ਲਾਗੂ
Ad Position 24
No active advertisement