03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੰਯੁਕਤ ਰਾਸ਼ਟਰ ਮੁਖੀ ਗੁਟਰੇਸ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 15-07-2026

ਸੰਯੁਕਤ ਰਾਸ਼ਟਰ, 14 ਜੁਲਾਈ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਥੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟਰੇਸ ਨਾਲ ਪੱਛਮੀ ਏਸ਼ੀਆ, ਯੂਕਰੇਨ ਅਤੇ ਸੁਡਾਨ ਸਮੇਤ ਵਿਸ਼ਵਵਿਆਪੀ ਵਿਕਾਸ ’ਤੇ ਚਰਚਾ ਕੀਤੀ। ਜਦੋਂ ਪੀ.ਟੀ.ਆਈ. ਨੇ ਜੈਸ਼ੰਕਰ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਤੋਂ ਬਾਹਰ ਨਿਕਲਦੇ ਸਮੇਂ ਪੁੱਛਿਆ ਕਿ ਸਕੱਤਰ-ਜਨਰਲ ਨਾਲ ਉਨ੍ਹਾਂ ਦੀ ਮੁਲਾਕਾਤ ਕਿਵੇਂ ਰਹੀ, ਤਾਂ ਉਨ੍ਹਾਂ ਕਿਹਾ, “ਇਹ ਹਮੇਸ਼ਾ ਵਾਂਗ ਵਧੀਆ ਰਹੀ।” ਗੁਟਰੇਸ ਨੂੰ ਮਿਲਣ ਤੋਂ ਪਹਿਲਾਂ, ਜੈਸ਼ੰਕਰ ਨੇ ਇੱਥੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਇੱਕ ਸਮਾਗਮ ਵਿੱਚ 2028-29 ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਗੈਰ-ਸਥਾਈ ਸੀਟ ਲਈ ਭਾਰਤ ਦੀ ਮੁਹਿੰਮ ਦੀ ਅਧਿਕਾਰਤ ਤੌਰ ’ਤੇ ਸ਼ੁਰੂਆਤ ਕੀਤੀ। ਇਸ ਸਮਾਗਮ ਵਿੱਚ ਸੰਯੁਕਤ ਰਾਸ਼ਟਰ ਦੇ ਰਾਜਦੂਤ, ਡਿਪਲੋਮੈਟ ਅਤੇ ਅਧਿਕਾਰੀ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਯਾਦਗਾਰ ਉਸਾਰ ਕੇ ਸ਼ਹੀਦਾਂ ਦੇ ਨਾਂਅ ਉਕਰੇ ਜਾਣਗੇ–ਧਾਮੀ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਨੇ ਪੇਸ਼ ਕੀਤੀ ਦਾਅਵੇਦਾਰੀ
Ad Position 24
No active advertisement