ਨਵੀਂ ਦਿੱਲੀ, 14 ਜੁਲਾਈ (ਇੰਟ.)-ਮੈਦਾਨ ’ਤੇ ਆਪਣੀ ਮਾੜੀ ਖੇਡ ਭਾਵਨਾ ਤੇ ਬੇਇੱਜ਼ਤੀ ਲਈ ਬਦਨਾਮ ਪਾਕਿਸਤਾਨੀ ਕ੍ਰਿਕਟਰ ਅਸਲ ਜ਼ਿੰਦਗੀ ’ਚ ਨਸ਼ੀਲੇ ਪਦਾਰਥਾਂ ਦੇ ਤਸਕਰ ਨਿਕਲੇ ਹਨ। ਜਿਹੜੇ ਖਿਡਾਰੀ ਮੈਦਾਨ ’ਤੇ ਦੌੜਾਂ ਨਹੀਂ ਬਣਾ ਸਕੇ ਉਹ ਗੁਪਤ ਰੂਪ ’ਚ ਭਾਰਤ ਵਿਚ ਜ਼ਹਿਰ ਫੈਲਾਉਣ ਦਾ ਕੰਮ ਕਰ ਰਹੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸਾਬਕਾ ਉਪ ਸਕੱਤਰ ਆਰ.ਵੀ.ਐਸ. ਮਨੀ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਕਿ ਪਾਕਿਸਤਾਨੀ ਖਿਡਾਰੀ ਸਿਰਫ ਕ੍ਰਿਕਟ ਖੇਡਣ ਦੀ ਆੜ ’ਚ ਭਾਰਤ ਆਉਂਦੇ ਸਨ, ਜਦੋਂ ਕਿ ਉਨ੍ਹਾਂ ਦਾ ਅਸਲ ਉਦੇਸ਼ ਨਸ਼ਿਆਂ ਦੀ ਤਸਕਰੀ ਕਰਨਾ ਸੀ। ਏ.ਐਨ.ਆਈ. ਦੇ ਇਕ ਪੋਡਕਾਸਟ ’ਚ, ਆਰ.ਵੀ.ਐਸ. ਮਨੀ ਨੇ ਦੋਸ਼ ਲਗਾਇਆ ਕਿ ਭਾਰਤ ਆਉਣ ਵਾਲੇ ਪਾਕਿਸਤਾਨੀ ਵਫ਼ਦ, ਜਿਨ੍ਹਾਂ ’ਚ ਪੱਤਰਕਾਰ ਅਤੇ ਉੱਚ-ਪ੍ਰੋਫਾਈਲ ਕ੍ਰਿਕਟਰ ਸ਼ਾਮਿਲ ਹਨ, ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ।ਗੱਲਬਾਤ ਦੌਰਾਨ, ਆਰ.ਵੀ.ਐਸ. ਮਨੀ ਨੇ ਸਿੱਧੇ ਤੌਰ ‘ਤੇ ਸ਼ੋਏਬ ਅਖਤਰ ਅਤੇ ਮੁਹੰਮਦ ਆਸਿਫ ਵਰਗੇ ਮਸ਼ਹੂਰ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦਾ ਨਾਂਅ ਲਿਆ।