02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਵੱਡਾ ਉਲਟਫੇਰ, ਫਰਾਂਸ ਵਿਸ਼ਵ ਕੱਪ ’ਚੋਂ ਬਾਹਰ ਸਪੇਨ 16 ਸਾਲ ਬਾਅਦ ਫਾਈਨਲ ’ਚ ਪੁੱਜਾ

Ad Position 21
No active advertisement
ਅਜੀਤ ਡੈਸਕ 15-07-2026

 ਆਰਲਿੰਗਟਨ, 14 ਜੁਲਾਈ (ਏਜੰਸੀ)-ਡੱਲਾਸ ਸਟੇਡੀਅਮ ’ਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੁਕਾਬਲੇ ’ਚ ਸਪੇਨ ਨੇ ਇਕ ਵੱਡਾ ਉਲਟਫੇਰ ਕਰਦੇ ਹੋਏ ਫਰਾਂਸ ਨੂੰ 2-0 ਨਾਲ ਹਰਾਇਆ ਤੇ ਸਪੇਨ 16 ਸਾਲ ਬਾਅਦ ਫਾਈਨਲ ’ਚ ਆਪਣੀ ਜਗ੍ਹਾ ਬਣਾਈ। ਦੋਵਾਂ ਟੀਮਾਂ ਵਲੋਂ ਸ਼ੁਰੂਆਤ ਤੋਂ ਹੀ ਇਕ ਰੋਮਾਂਚਕ ਖੇਡ ਦਿਖਾਈ ਗਈ। ਮੁਕਾਬਲੇ ਦੀ ਸ਼ੁਰੂਆਤ ਤੇਜ਼ ਰਫ਼ਤਾਰ ਨਾਲ ਹੋਈ। ਫਰਾਂਸ ਨੇ ਪਹਿਲੇ ਕੁਝ ਮਿੰਟਾਂ ’ਚ ਹਮਲਾਵਰ ਖੇਡ ਦਿਖਾਈ ਤੇ ਕਿਲੀਅਨ ਐਮਬਾਪੇ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਨੇ ਸ਼ਾਨਦਾਰ ਬਚਾਅ ਕਰ ਕੇ ਆਪਣੀ ਟੀਮ ਨੂੰ ਪਿੱਛੇ ਨਹੀਂ ਜਾਣ ਦਿੱਤਾ। ਮੈਚ ਦਾ ਪਹਿਲਾ ਵੱਡਾ ਮੋੜ 22ਵੇਂ ਮਿੰਟ ਵਿੱਚ ਆਇਆ, ਜਦੋਂ ਲਾਮੀਨ ਯਾਮਾਲ ਨੂੰ ਫਰਾਂਸ ਦੇ ਡਿਫੈਂਡਰ ਲੂਕਾਸ ਡਿਨੇ ਨੇ ਪੈਨਲਟੀ ਖੇਤਰ ’ਚ ਫਾਊਲ ਕਰ ਦਿੱਤਾ। ਰੈਫਰੀ ਨੇ ਤੁਰੰਤ ਪੈਨਲਟੀ ਦਾ ਇਸ਼ਾਰਾ ਕੀਤਾ। ਇਸ ਮੌਕੇ ਦਾ ਪੂਰਾ ਫਾਇਦਾ ਚੁੱਕਦਿਆਂ ਮਿਕੇਲ ਓਯਾਰਜ਼ਾਬਾਲ ਨੇ ਸ਼ਾਨਦਾਰ ਸ਼ਾਟ ਨਾਲ ਗੇਂਦ ਨੂੰ ਜਾਲ ’ਚ ਪਹੁੰਚਾ ਕੇ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ। ਇਹ ਟੂਰਨਾਮੈਂਟ ਦਾ ਉਸਦਾ ਪੰਜਵਾਂ ਗੋਲ ਹੈ। ਗੋਲ ਖਾਣ ਤੋਂ ਕੁਝ ਸਮੇਂ ਬਾਅਦ ਫਰਾਂਸ ਨੂੰ ਹੋਰ ਵੱਡਾ ਨੁਕਸਾਨ ਝੱਲਣਾ ਪਿਆ। ਟੀਮ ਦੇ ਮੁੱਖ ਸੈਂਟਰ ਬੈਕ ਵਿਲੀਅਮ ਸਾਲਿਬਾ ਸੱਟ ਕਾਰਨ ਮੈਦਾਨ ਛੱਡਣ ਲਈ ਮਜਬੂਰ ਹੋਏ। ਉਨ੍ਹਾਂ ਦੀ ਗੈਰਹਾਜ਼ਰੀ ਨੇ ਫਰਾਂਸ ਦੀ ਰੱਖਿਆ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ।
ਪਹਿਲੇ ਅੱਧ ਦੇ ਅੰਤ ਤੱਕ ਫਰਾਂਸ ਨੇ ਬਰਾਬਰੀ ਲਈ ਕਈ ਹਮਲੇ ਕੀਤੇ ਪਰ ਸਪੇਨ ਦੀ ਮਜ਼ਬੂਤ ਰੱਖਿਆ ਤੇ ਗੋਲਕੀਪਰ ਦੀ ਸ਼ਾਨਦਾਰ ਖੇਡ ਕਾਰਨ ਕੋਈ ਸਫਲਤਾ ਨਹੀਂ ਮਿਲੀ। ਦੂਜੇ ਅੱਧ ਦੀ ਸ਼ੁਰੂਆਤ ਤੋਂ ਹੀ ਸਪੇਨ ਨੇ ਗੇਂਦ ’ਤੇ ਕਬਜ਼ਾ ਬਣਾਈ ਰੱਖਿਆ। 58ਵੇਂ ਮਿੰਟ ’ਚ ਡੈਨੀ ਓਲਮੋ ਦੀ ਸ਼ਾਨਦਾਰ ਪਾਸ ’ਤੇ ਪੇਡਰੋ ਪੋਰੋ ਨੇ ਸ਼ਾਨਦਾਰ ਗੋਲ ਕਰਦਿਆਂ ਸਪੇਨ ਦੀ ਬੜ੍ਹਤ ਦੁਗੁਣੀ ਕਰ ਦਿੱਤੀ। ਇਸ ਗੋਲ ਤੋਂ ਬਾਅਦ ਫਰਾਂਸ ਲਈ ਵਾਪਸੀ ਦਾ ਰਾਹ ਹੋਰ ਮੁਸ਼ਕਲ ਹੋ ਗਿਆ। ਇਸ ਦੌਰਾਨ ਕਿਲੀਅਨ ਐਮਬਾਪੇ ਨੇ ਕਈ ਵਾਰ ਸਪੇਨ ਦੀ ਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਨਾਈ ਸਿਮੋਨ ਅਤੇ ਸਪੇਨ ਦੇ ਡਿਫੈਂਡਰਾਂ ਨੇ ਹਰ ਹਮਲੇ ਨੂੰ ਨਾਕਾਮ ਬਣਾਇਆ। ਫਰਾਂਸ ਦੇ ਮਿਡਫੀਲਡ ਤੇ ਹਮਲੇ ਵਿਚਕਾਰ ਤਾਲਮੇਲ ਦੀ ਕਮੀ ਸਾਫ਼ ਨਜ਼ਰ ਆਈ। ਮੌਜੂਦਾ ਵਿਸ਼ਵ ਕੱਪ ’ਚ ਇਹ ਪਹਿਲੀ ਵਾਰ ਹੋੋਇਆ ਜਦੋਂ ਫਰਾਂਸ ਕਿਸੇ ਮੈਚ ’ਚ ਪਿੱਛੇ ਰਿਹਾ। ਫਾਈਨਲ ’ਚ ਸਪੇਨ ਦਾ ਮੁਕਾਬਲਾ ਇੰਗਲੈਂਡ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਫਰਾਂਸ ਨੂੰ ਫਿਰ ਤੀਜੇ ਸਥਾਨ ਦੇ ਮੁਕਾਬਲੇ ਵਿੱਚ ਖੇਡਣਾ ਪਵੇਗਾ।
ਸਪੇਨ ਟੂਰਨਾਮੈਂਟ ’ਚ ਰਿਹਾ ਅਜੇਤੂ
ਇਸ ਤੋਂ ਪਹਿਲਾਂਂ ਵੀ ਸਪੇਨ ਨੇ ਟੂਰਨਾਮੈਂਟ ’ਚ ਕੋਈ ਮੈਚ ਨਹੀਂ ਹਾਰਿਆ। ਟੀਮ ਨੇ ਆਪਣੇ 6 ਮੈਚਾਂ ’ਚੋਂ ਪੰਜ ਜਿੱਤੇ ਹਨ ਤੇ ਇਕ ਡਰਾਅ ਖੇਡਿਆ ਹੈ। ਗਰੁੱਪ ਪੜਾਅ ’ਚ, ਸਪੇਨ ਨੇ ਸਾਊਦੀ ਅਰਬ ਨੂੰ 4-0 ਅਤੇ ਉਰੂਗਵੇ ਨੂੰ 1-0 ਨਾਲ ਹਰਾਇਆ। ਉਨ੍ਹਾਂ ਨੇ ਕੇਪ ਵਰਡੇ ਨਾਲ 0-0 ਨਾਲ ਡਰਾਅ ਖੇਡਿਆ। ਉਨ੍ਹਾਂ ਨੇ ਰਾਊਂਡ ਆਫ਼ 32 ’ਚ ਆਸਟਰੀਆ ਵਿਰੁੱਧ 3-0 ਨਾਲ ਜਿੱਤ ਪ੍ਰਾਪਤ ਕੀਤੀ। ਫਿਰ ਉਨ੍ਹਾਂ ਨੇ ਰਾਊਂਡ ਆਫ਼ 16 ਵਿਚ ਪੁਰਤਗਾਲ ਨੂੰ 1-0 ਤੇ ਕੁਆਰਟਰ ਫਾਈਨਲ ’ਚ ਬੈਲਜੀਅਮ ਨੂੰ 2-1 ਨਾਲ ਹਰਾਇਆ।

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵਿਚ ਸਾਬਕਾ ਸੰਸਦ ਮੈਂਬਰ ਇੰਕੀ ਮਾਰਕ ਗ੍ਰਿਫ਼ਤਾਰ -ਘਰੋਂ 439 ਹਥਿਆਰ, ਐਂਟੀਕ ਤੋਪ ਤੇ 3 ਲੱਖ ਡਾਲਰ ਨਕਦ ਬਰਾਮਦ ਅਗਲੀ ਖ਼ਬਰ ਟਰੰਪ ਨੇ ਹੋਰਮੁਜ਼ ਜਲਡਮਰੂ ’ਚ 20 ਫ਼ੀਸਦੀ ਟੋਲ ਵਸੂਲਣ ਦਾ ਫ਼ੈਸਲਾ ਵਾਪਸ ਲਿਆ
Ad Position 24
No active advertisement