02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਇਸ ਵਿੱਤੀ ਸਾਲ 7 ਉਪਗ੍ਰਹਿ ਲਾਂਚ ਕਰਨ ਦਾ ਟੀਚਾ-ਇਸਰੋ

Ad Position 21
No active advertisement
ਅਜੀਤ ਡੈਸਕ 19-07-2026

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) 18 ਜੁਲਾਈ (ਪੀ.ਟੀ.ਆਈ.) -ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਐਲਾਨ ਕੀਤਾ ਹੈ ਕਿ ਇਸਰੋ ਵਲੋਂ ਮੌਜੂਦਾ ਵਿੱਤੀ ਸਾਲ ਦੌਰਾਨ ਸੱਤ ਉਪਗ੍ਰਹਿ ਲਾਂਚ ਕਰਨ ਦਾ ਟੀਚਾ ਹੈ। ਸਕਾਈਰੂਟ ਏਅਰੋਸਪੇਸ ਦੇ ਵਿਕਰਮ-1 ਰਾਕੇਟ ਦੇ ਇਤਿਹਾਸਕ ਪਹਿਲੇ ਔਰਬਿਟਲ ਲਾਂਚ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਬੋਲਦੇ ਹੋਏ ਨਾਰਾਇਣਨ ਨੇ ਕਿਹਾ ਕਿ ਦੋ ਉਪਗ੍ਰਹਿ ਪੂਰੀ ਤਰ੍ਹਾਂ ਬਣ ਚੁੱਕੇ ਹਨ, ਜਦਕਿ ਪੰਜ ਤੋਂ ਛੇ ਹੋਰ ਏਕੀਕਰਨ ਦੇ ਆਖਰੀ ਪੜਾਅ ’ਚ ਹਨ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਅਸੀਂ ਘੱਟੋ-ਘੱਟ ਸੱਤ ਉਪਗ੍ਰਹਿ ਲਾਂਚ ਕਰਨ ਦਾ ਟੀਚਾ ਬਣਾਇਆ ਹੈ। ਅਸੀਂ 2 ਮਹੀਨਿਆਂ ਦੇ ਅੰਦਰ ਲਾਂਚ ਸ਼ੁਰੂ ਕਰਾਂਗੇ। ਪੁਲਾੜ ਏਜੰਸੀ ਦੇ ਆਉਣ ਵਾਲੇ ਸੰਚਾਲਨ ਸ਼ਡਿਊਲ ’ਚ ਗਗਨਯਾਨ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਤਹਿਤ ਪਹਿਲਾ ਮਨੁੱਖ ਰਹਿਤ ਮਿਸ਼ਨ, ਨਿਰਧਾਰਤ ਸੈਟੇਲਾਈਟ ਲਾਂਚਾਂ ’ਚ ਸ਼ਾਮਿਲ ਹੈ।
Ad Position 22
No active advertisement
ਪਿਛਲੀ ਖ਼ਬਰ ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸ ਦੀ ਨਿਰਪੱਖ ਜਾਂਚ ਹੋਵੇ-ਅਕਾਲੀ ਦਲ ਅਗਲੀ ਖ਼ਬਰ ਵਿਸ਼ੇਸ਼ ਅਦਾਲਤ ਵਲੋਂ ਸਜ਼ਾ ਦੇ ਮਾਮਲੇ ’ਚ ਆਜ਼ਮ ਖਾਨ ਦੀ ਪਟੀਸ਼ਨ ਰੱਦ
Ad Position 24
No active advertisement