02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

‘ਰਾਸ਼ਟਰੀ ਟਾਊਨ ਹਾਲ’ ਪ੍ਰੋਗਰਾਮ ਰੋਕਣ ਲਈ ਕੇਂਦਰ ਵਲੋਂ ਬਣਾਇਆ ਜਾ ਰਿਹੈ ਦਬਾਅ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 30-07-2026

ਨਵੀਂ ਦਿੱਲੀ, 29 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਕੇਂਦਰ ਸਰਕਾਰ ’ਤੇ ਈ-20 ਪੈਟਰੋਲ ਖ਼ਿਲਾਫ਼ ਪ੍ਰਸਤਾਵਿਤ ‘ਰਾਸ਼ਟਰੀ ਟਾਊਨ ਹਾਲ’ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਪੁਲਿਸ ਜ਼ਰੀਏ ਇਸ ਪ੍ਰੋਗਰਾਮ ਨੂੰ ਰੋਕਣ ਦਾ ਦਬਾਅ ਬਣਾ ਰਹੀ ਹੈ ਪਰ ਆਮ ਆਦਮੀ ਪਾਰਟੀ ਹਰ ਹਾਲ ’ਚ ਟਾਊਨ ਹਾਲ ਪ੍ਰੋਗਰਾਮ ਕਰੇਗੀ। ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਈ-20 ਪੈਟਰੋਲ ਨੀਤੀ, ਵਾਹਨ ਕੰਪਨੀਆਂ ’ਤੇ ਦਬਾਅ, ਵਿਦਿਆਰਥੀਆਂ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਅਤੇ ਦਿੱਲੀ ਦੇ ਵੱਖ-ਵੱਖ ਮੁੱਦਿਆਂ ’ਤੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਘੇਰਿਆ। ਕੇਜਰੀਵਾਲ ਨੇ ਕਿਹਾ ਕਿ ਪੁਲਿਸ ਦੇ ਦਬਾਅ ਦੇ ਬਾਵਜੂਦ ਆਮ ਆਦਮੀ ਪਾਰਟੀ ਪਿੱਛੇ ਨਹੀਂ ਹਟੇਗੀ ਅਤੇ ਈ-20 ਪੈਟਰੋਲ ਮੁੱਦੇ ’ਤੇ ਰਾਸ਼ਟਰੀ ਟਾਊਨ ਹਾਲ ਪ੍ਰੋਗਰਾਮ ਤੈਅ ਸਮੇਂ ਮੁਤਾਬਿਕ ਹੋਏਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚੋਂ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਤੇ ਵੱਡੀ ਗਿਣਤੀ ’ਚ ਲੋਕ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕਿਆਂ ਨਾਲ ਇਸ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਪੁਲਿਸ ਦੀ ਵਰਤੋਂ ਕਰਕੇ ਜਨਤਾ ਦੀ ਆਵਾਜ਼ ਦਬਾਅ ਨਹੀਂ ਸਕਦੀ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀਆਂ 29 ਵਾਹਨ ਨਿਰਮਾਣ ਕੰਪਨੀਆਂ ਨੂੰ ਚਿੱਠੀ ਲਿਖ ਕੇ ਪੁੱਛਿਆ ਸੀ ਕਿ, ਕੀ ਸਾਲ 2023 ਤੋਂ ਪਹਿਲਾਂ ਬਣੇ ਵਾਹਨਾਂ ਵਿਚ ਈ-20 ਪੈਟਰੋਲ ਨੂੰ ਸੁਰੱਖਿਅਤ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਜੇਕਰ ਗੱਡੀ ਖ਼ਰਾਬ ਹੋਏਗੀ ਜਾਂ ਮਾਈਲੇਜ ਘੱਟ ਦੇਵੇਗੀ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ ? ਕੇਜਰੀਵਾਲ ਨੇ ਕਿਹਾ ਕਿ ਹਾਲੇ ਤੱਕ ਕਿਸੇ ਕੰਪਨੀ ਨੇ ਲਿਖਤੀ ਜਵਾਬ ਨਹੀਂ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਪੇਪਰ ਲੀਕ ਮਾਮਲਾ : ਸੀ.ਬੀ.ਆਈ. ਨੂੰ ਦੋਸ਼ ਪੱਤਰ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਸੂਚੀ ਤਿੰਨ ਦਿਨਾਂ ’ਚ ਦਾਖ਼ਲ ਕਰਨ ਦੇ ਨਿ... ਅਗਲੀ ਖ਼ਬਰ ਲਗਾਤਾਰ ਕੈਦ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ-ਸੁਪਰੀਮ ਕੋਰਟ
Ad Position 24
No active advertisement