ਸੰਗਰੂਰ, 1 ਅਗਸਤ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਾਜ ਭਰ ਵਿਚ ਚੱਲ ਰਹੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਨੂੰ ਸੰਗਰੂਰ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦਾ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਸੰਬੋਧਨ ਵਿਰੋਧ ਕਰ ਕਰੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਭੇਜੇ ਬੰਦੇ ਕਹਿ ਕੇ ਨਿੰਦਿਆ ਪਰ ਵਿਰੋਧ ਕਰ ਰਹੇ ਕਈ ਸਥਾਨਕ ਆਗੂ ਜਿਨ੍ਹਾਂ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾ, ਰਾਮ ਸਰਪੰਚ ਭਰਾਜ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਰਵਿੰਦਰ ਸਿੰਘ ਰਿੰਕੂ ਗੁਰਨੇ, ਹਰੀ ਸਿੰਘ ਫੱਗੂਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਦੇ ਨਰਾਜ਼ ਆਗੂਆਂ ਦੀ ਹਾਜ਼ਰੀ ਨੂੰ ਬਾਖੂਬੀ ਬਿਆਨ ਕਰ ਰਹੇ ਸਨ। ਅੱਜ ਸਾਬਕਾ ਵਿਧਾਇਕਾ, ਸਾਬਕਾ ਮੰਤਰੀਆਂ, ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰੀਸ਼ਦ- ਬਲਾਕ ਸੰਮਤੀ ਮੈਂਬਰਾਂ ਨਗਰ ਕੌਂਸਲ ਮੈਂਬਰਾਂ ਦੇ ਨਾਲ-ਨਾਲ ਸਥਾਨਕ ਚੋਣਾਂ ਵਿਚ ਹਾਰੇ ਕਾਂਗਰਸ ਉਮੀਦਵਾਰਾਂ ਨੂੰ ਇਸ ਸਮਾਗਮ ਵਿਚ ਸੱਦਿਆ ਗਿਆ ਸੀ। ਚੱਲਦੇ ਸਮਾਗਮ ਦੌਰਾਨ ਜਦ ‘ਚਰਨਜੀਤ ਸਿੰਘ ਚੰਨੀ ਜਿੰਦਾਬਾਦ’ ਅਤੇ ‘ਸਮਝੌਤਾਵਾਦੀ ਪ੍ਰਧਾਨ ਵਾਪਸ ਜਾਓ’ ਦੇ ਨਾਅਰੇ ਲੱਗਣ ਲੱਗੇ ਤਾਂ ਇਕ ਵਾਰ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਕੁਝ ਕੁ ਵਾਰ ਤਲਖੀ ਦੋਵਾਂ ਧਿਰਾਂ ਚੰਨੀ ਸਮਰਥਕਾਂ ਅਤੇ ਰਾਜਾ ਵੜਿੰਗ ਸਮਰਥਕਾਂ ਵਿਚਕਾਰ ਵੀ ਹੋਈ ਪਰ ਮਾਮਲਾ ਕਿਸੇ ਹੱਥੋ ਪਾਈ ਹੋਣ ਤੋਂ ਬਚਿਆ ਰਿਹਾ। ਕੁਝ ਸਮਾਂ ਰਾਜਾ ਵੜਿੰਗ ਖਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਜਦ ਪ੍ਰਦਰਸ਼ਨਕਾਰੀ ਬਾਹਰ ਚਲੇ ਗਏ ਤਾਂ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਬੰਦੇ ਕਹਿ ਕੇ ਉਨ੍ਹਾਂ ਨੂੰ ਵੰਗਾਰਿਆ ਤਾਂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਸੰਬੋਧਨ ਦੌਰਾਨ ਉਹ ਫਿਰ ਵਾਪਸ ਆ ਗਏ। ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਚੰਨੀ ਸਮਰਥਕਾਂ ਨੇ ਵਿਜੈਇੰਦਰ ਸਿੰਗਲਾ ਦੇ ਹੱਕ ਵਿਚ ਤਾਂ ਨਾਅਰੇਬਾਜ਼ੀ ਕੀਤੀ ਪਰ ਰਾਜਾ ਵੜਿੰਗ ਖਿਲਾਫ਼ ਉਨ੍ਹਾਂ ਦੇ ਸੁਰ ਤਿੱਖੇ ਹੀ ਰਹੇ। ਸਟੇਜ ਦਾ ਸੰਚਾਲਨ ਕਰ ਰਹੇ ਰਜਿੰਦਰ ਦੀਪਾ ਸੁਨਾਮ ਨਾਲ ਵੀ ਪ੍ਰਦਰਸ਼ਨਕਾਰੀ ਚੰਨੀ ਸਮਰਥਕਾਂ ਦੇ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ। ਸਟੇਜ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਵਰਕਰਾਂ ਆਗੂਆਂ ਨੂੰ ਸ਼ਾਂਤੀ ਦਾ ਪਾਠ ਪੜ੍ਹਾਉਂਦਿਆਂ ਰਲਮਿਲ ਕੇ ਚੱਲਣ ਦਾ ਸੰਦੇਸ਼ ਦਿੱਤਾ। ਸਟੇਜ ਉੱਤੇ ਹਾਜ਼ਰ ਹੋਰ ਆਗੂਆਂ ਵਿਚ ਸਾਬਕਾ ਕੈਬਨਿਟ ਮੰਤਰੀ ਰਜੀਆ ਸੁਲਤਾਨਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਧੂਰੀ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਪੰਮੀ ਸਿਬੀਆ, ਸਾਬਕਾ ਵਿਧਾਇਕ ਗੁਰਚਰਨ ਸਿੰਘ ਦਿੜ੍ਹਬਾ, ਰਾਹੁਲ ਇੰਦਰ ਸਿੰਘ ਭੱਠਲ, ਕੁਲਬੀਰ ਸਿੰਘ ਜ਼ੀਰਾ, ਗੀਤਾ ਸ਼ਰਮਾ ਸੁਨਾਮ, ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਦੁਰਲਭ ਸਿੰਘ ਸਿੱਧੂ ਤੋਂ ਇਲਾਵਾ ਹਰਪਾਲ ਸਿੰਘ ਸੋਨੂੰ, ਚਰਨਜੀਤ ਕੌਰ ਮਡਾਹਰ, ਕੌਂਸਲਰ ਬੀਬੀ ਬਲਬੀਰ ਕੌਰ ਸੈਣੀ, ਕੌਂਸਲਰ ਨੱਥੂ ਲਾਲਾ ਢੀਂਗਰਾ, ਕੌਂਸਲਰ ਜੋਤੀ ਗਾਬਾ, ਕੌਂਸਲਰ ਸੁਰਿੰਦਰ ਸਿੰਘ ਭਿੰਡਰ ਆਦਿ ਹਾਜ਼ਰ ਸਨ।
ਸੰਗਰੂਰ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਹੰਗਾਮਾ ਚੰਨੀ ਸਮਰਥਕਾਂ ਵਲੋਂ ਰਾਜਾ ਵੜਿੰਗ ਵਿਰੁੱਧ ਨਾਅਰੇਬਾਜ਼ੀ
ਸੰਗਰੂਰ, 1 ਅਗਸਤ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਾਜ ਭਰ ਵਿਚ ਚੱਲ ਰਹੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਨੂੰ ਸੰਗਰੂਰ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦਾ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਵੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਸੰਬੋਧਨ ਵਿਰੋਧ ਕਰ ਕਰੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਭੇਜੇ ਬੰਦੇ ਕਹਿ ਕੇ ਨਿੰਦਿਆ ਪਰ ਵਿਰੋਧ ਕਰ ਰਹੇ ਕਈ ਸਥਾਨਕ ਆਗੂ ਜਿਨ੍ਹਾਂ ਵਿਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾ, ਰਾਮ ਸਰਪੰਚ ਭਰਾਜ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਰਵਿੰਦਰ ਸਿੰਘ ਰਿੰਕੂ ਗੁਰਨੇ, ਹਰੀ ਸਿੰਘ ਫੱਗੂਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਦੇ ਨਰਾਜ਼ ਆਗੂਆਂ ਦੀ ਹਾਜ਼ਰੀ ਨੂੰ ਬਾਖੂਬੀ ਬਿਆਨ ਕਰ ਰਹੇ ਸਨ।
ਅਜੀਤ ਡੈਸਕ
02-08-2026