04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਜਪਾ ਨੂੰ ਬਿਹਾਰ ’ਚ ਵੱਡਾ ਝਟਕਾ

ਨਵੀਂ ਦਿੱਲੀ, 3 ਅਗਸਤ (ਉਪਮਾ ਡਾਗਾ ਪਾਰਥ)-ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ 2-1 ਨਾਲ ਝਟਕਾ ਲੱਗਾ ਹੈ, ਜਿਸ ਤਹਿਤ ਭਾਜਪਾ ਬਾਂਕੀਪੁਰ ਸੀਟ, ਜੋ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਹੈ, ਜਿਸ ਤੋਂ ਉਹ ਲਗਾਤਾਰ 5 ਵਾਰ ਵਿਧਾਇਕ ਰਹੇ ਹਨ, ਹਾਰ ਗਈ। ਬਿਹਾਰ ਦੇ ਬਾਂਕੀਪੁਰ ਤੋਂ ਜਨਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 18,953 ਵੋਟਾਂ ਦੇ ਫਰਕ ਨਾਲ ਜਿੱਤ ਗਏ।

Ad Position 21
No active advertisement
ਅਜੀਤ ਡੈਸਕ 04-08-2026

ਨਵੀਂ ਦਿੱਲੀ, 3 ਅਗਸਤ (ਉਪਮਾ ਡਾਗਾ ਪਾਰਥ)-ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਭਾਜਪਾ ਨੂੰ 2-1 ਨਾਲ ਝਟਕਾ ਲੱਗਾ ਹੈ, ਜਿਸ ਤਹਿਤ ਭਾਜਪਾ ਬਾਂਕੀਪੁਰ ਸੀਟ, ਜੋ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਹੈ, ਜਿਸ ਤੋਂ ਉਹ ਲਗਾਤਾਰ 5 ਵਾਰ ਵਿਧਾਇਕ ਰਹੇ ਹਨ, ਹਾਰ ਗਈ। ਬਿਹਾਰ ਦੇ ਬਾਂਕੀਪੁਰ ਤੋਂ ਜਨਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 18,953 ਵੋਟਾਂ ਦੇ ਫਰਕ ਨਾਲ ਜਿੱਤ ਗਏ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਦਤਿਆ ’ਚ ਕਾਂਗਰਸ ਉਮੀਦਵਾਰ ਘਨਸ਼ਿਆਮ ਸਿੰਘ ਨੇ 6016 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਹ ਸੀਟ ਮੱਧ ਪ੍ਰਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੀ ਰਹੀ ਹੈ। ਭਾਜਪਾ ਨੇ ਇਥੇ ਮਿਸ਼ਰਾ ਦੀ ਟਿਕਟ ਕੱਟ ਕੇ ਆਸ਼ੂਤੋਸ਼ ਤਿਵਾੜੀ ਨੂੰ ਉਮੀਦਵਾਰ ਬਣਾਇਆ ਸੀ। ਹਾਲਾਂਕਿ ਭਾਜਪਾ ਲਈ ਗੁਜਰਾਤ ਦੇ ਮਾਂਜਲਪੁਰ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ, ਜਿਸ ’ਚ ਭਾਜਪਾ ਦੇ ਸਤੇਂਦਰ ਭਾਈ ਪਟੇਲ ਨੇ 36030 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। ਹਾਲਾਂਕਿ ਮਾਂਜਲਪੁਰ ’ਚ ਵੀ ਭਾਜਪਾ ਦੀ ਜਿੱਤ ਦਾ ਫ਼ਾਸਲਾ ਘੱਟ ਹੋਇਆ ਹੈ। 2022 ’ਚ ਯੋਗੇਸ਼ ਪਟੇਲ ਨੇ ਇਸ ਸੀਟ ’ਤੇ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਸਹੀ ਦਿਸ਼ਾ ’ਚ ਅੱਗੇ ਵਧ ਰਹੀ, ਵਿਰੋਧ ਤੋਂ ਕੋਈ ਫ਼ਰਕ ਨਹੀਂ ਪਵੇਗਾ-ਬਘੇਲ ਅਗਲੀ ਖ਼ਬਰ ਮਹਿਲਾ ਪਹਿਲਵਾਨਾਂ ਵਲੋਂ ਲਗਾਏ ਜਿਨਸੀ ਸ਼ੋਸ਼ਣ ਮਾਮਲੇ ਸੰਬੰਧੀ ਦੋਸ਼ਾਂ ’ਚੋਂ ਬ੍ਰਿਜਭੂਸ਼ਣ ਸਿੰਘ ਬਰੀ
Ad Position 24
No active advertisement