01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭਾਜਪਾ ਇਕੱਲਿਆਂ ਲੜੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-ਪੂਨੀਆ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੋਂ ਸੂਬੇ ’ਚ ਕੀਤੀ ਜਾਵੇਗੀ ‘ਸੇਵਾ ਸੰਕਲਪ ਅਭਿਆਨ’ ਦੀ ਸ਼ੁਰੂਆਤ

ਜਲੰਧਰ, 1 ਸਤੰਬਰ (ਸ਼ਿਵ ਸ਼ਰਮਾ)-ਇਕ ਪਾਸੇ ਜਿੱਥੇ ਸਿਆਸੀ ਹਲਕਿਆਂ ’ਚ ਅਕਾਲੀ ਦਲ (ਬ) ਤੇ ਭਾਜਪਾ ਵਲੋਂ ਰਲ ਕੇ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਉਥੇ ਹੀ ਅੱਜ ਪੰਜਾਬ ਭਾਜਪਾ ਦੇ ਨਵ -ਨਿਯੁਕਤ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਸੂਬੇ ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਜਲੰਧਰ, 1 ਸਤੰਬਰ (ਸ਼ਿਵ ਸ਼ਰਮਾ)-ਇਕ ਪਾਸੇ ਜਿੱਥੇ ਸਿਆਸੀ ਹਲਕਿਆਂ ’ਚ ਅਕਾਲੀ ਦਲ (ਬ) ਤੇ ਭਾਜਪਾ ਵਲੋਂ ਰਲ ਕੇ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ ਉਥੇ ਹੀ ਅੱਜ ਪੰਜਾਬ ਭਾਜਪਾ ਦੇ ਨਵ -ਨਿਯੁਕਤ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਸੂਬੇ ’ਚ ਇਕੱਲਿਆਂ ਹੀ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਦੀ ਗੱਲ ਦੁਹਰਾਉਂਦੇ ਹੋਏ ਪਾਰਟੀ ਦੇ ਆਗੂੁਆਂ ਨੂੰ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਸ੍ਰੀ ਪੂਨੀਆ ਅੱਜ ਜਲੰਧਰ ’ਚ ਸੂਬੇ ਭਰ ਤੋਂ ਆਏ ਪਾਰਟੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਦਲ, ਓ. ਪੀ. ਧਨਖੜ, ਨਰਿੰਦਰ ਸਿੰਘ ਰੈਣਾ, ਮੰਥਰੀ ਸ੍ਰੀਨਿਵਾਸਲੂ ਸਮੇਤ ਹੋਰ ਹਾਜ਼ਰ ਸਨ।

ਸ੍ਰੀ ਪੂਨੀਆ ਨੇ ਚੋਣ ਲੜਨ ਦੇ ਚਾਹਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਪੰਜਾਬ ’ਚ ਚੋਣਾਂ ਜਿੱਤਣੀਆਂ ਕੋਈ ਔਖੀਆਂ ਨਹੀਂ। ਉਨ੍ਹਾਂ ਇਸ ਦੀ ਮਿਸਾਲ  ਦਿੰਦੇ ਹੋਏ ਕਿਹਾ ਕਿ ਉਹ ਜਿੱਥੇ ਵੀ ਗਏ ਹਨ ਉਨ੍ਹਾਂ ਜਿੱਤਾਂ ਹਾਸਲ ਕੀਤੀਆਂ ਹਨ। ਕਰਨਾਟਕ ਤੇ ਹਰਿਆਣਾ ’ਚ ਉਨ੍ਹਾਂ ਦੀ ਅਗਵਾਈ ’ਚ ਜਿੱਤਾਂ ਇਸ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਸੇਵਾ ਸੰਕਲ ਅਭਿਆਨ ਮੁਹਿੰਮ ਦੀ ਸ਼ੁਰੂਆਤ 17 ਸਤੰਬਰ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੋਂ ਕੀਤੀ ਜਾਵੇਗੀ ਤੇ ਇਸ ਨੂੰ ਹਰ ਬੂਥ ਪੱਧਰ ਤੱਕ ਪੂਰੇ ਉਤਸ਼ਾਹ ਨਾਲ ਲਿਜਾਇਆ ਜਾਵੇਗਾ। ਉਨ੍ਹਾਂ ਸਾਰੀਆਂ ਟੀਮਾਂ ਨੂੰ ਤਾਲਮੇਲ ਨਾਲ ਕੰਮ ਕਰਨ ਤੇ ਜ਼ਮੀਨੀ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪ੍ਰੇਰਿਤ ਕੀਤਾ।

ਡਾ. ਪੁੂਨੀਆ ਨੇ ਸਾਰੇ ਆਗੂਆਂ ਨੂੰ ਇਕ ਮਹੀਨੇ ਤੱਕ ਚੱਲਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਲਈ ਹੁਣ ਤੋਂ ਹੀ ਜੁੱਟਣ ਦਾ ਸੱਦਾ ਦਿੱਤਾ। ਇਸ ਮੌਕੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ’ਚ ਹੋ ਰਹੀ ਆਰਥਿਕ, ਸਮਾਜਿਕ ਤੇ ਬੁਨਿਆਦੀ ਢਾਂਚੇ ਦੀ ਤਰੱਕੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਤੇ ਦੱਸਿਆ ਕਿ ਇਹ ਅਭਿਆਨ ਆਮ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਇਕ ਵਧੀਆ ਜ਼ਰੀਆ ਬਣੇਗਾ। ਉਨ੍ਹਾਂ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਇਸ ਅਭਿਆਨ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅੱਜ ਦੇਸ਼ ਦੀ ਵੱਡੀ ਅਰਥਵਿਵਸਥਾ ਬਣ ਕੇ ਉਭਰਿਆ ਹੈ।

ਹਰ ਖੇਤਰ ’ਚ ਭਾਰਤ ਨੇ ਆਪਣਾ ਲੋਹਾ ਮਨਵਾਇਆ ਹੈ। ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਓ.ਪੀ. ਧਨਖੜ ਨੇ ‘ਸੇਵਾ ਸੰਕਲਪ ਅਭਿਆਨ’ ਦੇ ਮੁੱਖ ਉਦੇਸ਼ਾਂ ਤੇ ਰੂਪ-ਰੇਖਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 17 ਸਤੰਬਰ (ਪ੍ਰਧਾਨ ਮੰਤਰੀ ਦੇ ਜਨਮ ਦਿਨ) ਤੋਂ 17 ਅਕਤੂਬਰ ਤੱਕ ਮਹੀਨਾ ਭਰ ਚੱਲਣ ਵਾਲੇ ਇਸ ਅਭਿਆਨ ’ਚ ਖੂਨਦਾਨ ਕੈਂਪ, ਮੁਫ਼ਤ ਸਿਹਤ ਜਾਂਚ, ਸਫ਼ਾਈ ਅਭਿਆਨ ਅਤੇ ਪੌਦੇ ਲਗਾਉਣ ਵਰਗੀਆਂ ਸਮਾਜਿਕ ਗਤੀਵਿਧੀਆਂ ਸ਼ਾਮਿਲ ਹੋਣਗੀਆਂ।

‘ਯੂਥ ਕੋਨੈਕਟ’ ਵਰਗੇ ਪ੍ਰੋਗਰਾਮਾਂ ਰਾਹੀਂ ਨੌਜਵਾਨਾਂ ਨੂੰ ਸਮਾਜਿਕ ਸੇਵਾ ਨਾਲ ਜੋੜਿਆ ਜਾਵੇਗਾ। ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਕੈਂਪ ਲਗਾ ਕੇ ਵਾਂਝੇ ਰਹਿ ਗਏ ਯੋਗ ਲੋਕਾਂ ਦੇ ਕਾਰਡ ਤੇ ਸਰਕਾਰੀ ਸਹੂਲਤਾਂ ਮੌਕੇ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਮਨੋਰੰਜਨ ਕਾਲੀਆ, ਅਸ਼ੋਕ ਸਰੀਨ ਹਿੱਕੀ, ਅਵਿਨਾਸ਼ ਚੰਦਰ ਕਲੇਰ, ਰਵੀਕਿਰਨ ਸਿੰਘ ਕਾਹਲੋਂ, ਜੈ ਇੰਦਰ ਕੌਰ, ਬਿਕਰਮਮਜੀਤ ਸਿੰਘ ਚੀਮਾ, ਅਜੇ ਦੀਪ ਸਿੰਘ ਬੋਨੀ, ਸੰਜੀਵ ਖੰਨਾ, ਮੋਨਾ ਜਾਇਸਵਾਲ, ਚਰਨਜੀਤ ਸਿੰਘ ਬਰਾੜ, ਰਾਜੀਵ ਧੀਮਾਨ, ਮਨਜੀਤ ਸਿੰਘ ਰਾਏ, ਅਨਿਲ ਸਰੀਨ, ਅਸ਼ਵਨੀ ਸੇਖੜੀ, ਸ਼ੀਤਲ ਅੰਗੁਰਾਲ, ਅਮਰਜੀਤ ਸਿੰਘ ਅਮਰੀ, ਰਾਕੇਸ਼ ਰਾਠੌਰ ਤੇ ਹੋਰ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਕੇਂਦਰ ਨੇ ਖੰਡ ਡੀਲਰਾਂ ਲਈ ਸਟਾਕ ਹੱਦ 4 ਹਜ਼ਾਰ ਤੋਂ ਘਟਾ ਕੇ 2 ਹਜ਼ਾਰ ਕੁਇੰਟਲ ਕੀਤੀ ਅਗਲੀ ਖ਼ਬਰ ਅੰਨਾ ਹਜ਼ਾਰੇ ਬਿਮਾਰ ਹਸਪਤਾਲ ਦਾਖ਼ਲ
Ad Position 24