01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕੇਂਦਰ ਨੇ ਖੰਡ ਡੀਲਰਾਂ ਲਈ ਸਟਾਕ ਹੱਦ 4 ਹਜ਼ਾਰ ਤੋਂ ਘਟਾ ਕੇ 2 ਹਜ਼ਾਰ ਕੁਇੰਟਲ ਕੀਤੀ

ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਖੰਡ ਦੀਆਂ ਵਧੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਡੀਲਰਾਂ ਵਲੋਂ ਖੰਡ ਦਾ ਸਟਾਕ ਰੱਖਣ ਦੀ ਹੱਦ ਘਟਾ ਕੇ 2 ਹਜ਼ਾਰ ਕੁਇੰਟਲ ਕਰ ਦਿੱਤੀ ਹੈ। ਇਹ ਨਵੀਂ ਹੱਦ 15 ਸਤੰਬਰ ਤੋਂ 30 ਨਵੰਬਰ ਤੱਕ ਲਾਗੂ ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.)-ਖੰਡ ਦੀਆਂ ਵਧੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਡੀਲਰਾਂ ਵਲੋਂ ਖੰਡ ਦਾ ਸਟਾਕ ਰੱਖਣ ਦੀ ਹੱਦ ਘਟਾ ਕੇ 2 ਹਜ਼ਾਰ ਕੁਇੰਟਲ ਕਰ ਦਿੱਤੀ ਹੈ। ਇਹ ਨਵੀਂ ਹੱਦ 15 ਸਤੰਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗੀ। ਇਸ ਤੋਂ ਪਹਿਲਾਂ ਡੀਲਰ 4 ਹਜ਼ਾਰ ਕੁਇੰਟਲ ਤੱਕ ਖੰਡ ਰੱਖ ਸਕਦੇ ਸਨ। ਖੁਰਾਕ ਮੰਤਰਾਲੇ ਨੇ ਦੱਸਿਆ ਕਿ ਕੋਲਕਾਤਾ ਤੇ ਇਸ ਦੇ ਨਾਲ ਲਗਦੇ ਮਹਾਨਗਰੀ ਇਲਾਕਿਆਂ ’ਚ 4 ਹਜ਼ਾਰ ਕੁਇੰਟਲ ਦੀ ਹੱਦ ਜਾਰੀ ਰਹੇਗੀ। ਸਰਕਾਰ ਮੁਤਾਬਕ ਇਸ ਖੇਤਰ ਦੀਆਂ ਵਿਸ਼ੇਸ਼ ਮੰਡੀ ਲੋੜਾਂ ਨੂੰ ਦੇਖਦਿਆਂ ਇਹ ਛੋਟ ਦਿੱਤੀ ਗਈ ਹੈ। ਨਵੇਂ ਨਿਯਮਾਂ ਤਹਿਤ ਡੀਲਰ ਖੰਡ ਪ੍ਰਾਪਤ ਹੋਣ ਦੀ ਤਰੀਕ ਤੋਂ 30 ਦਿਨਾਂ ਤੋਂ ਵੱਧ ਸਮੇਂ ਤੱਕ ਸਟਾਕ ਨਹੀਂ ਰੱਖ ਸਕੇਗਾ। ਸਰਕਾਰ ਨੇ ਇਹ ਕਦਮ ਘਰੇਲੂ ਬਾਜ਼ਾਰ ’ਚ ਖੰਡ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਤੇ ਜਮ੍ਹਾਂਖੋਰੀ ਤੇ ਸੱਟੇਬਾਜ਼ੀ ਨੂੰ ਰੋਕਣ ਲਈ ਚੁੱਕਿਆ ਹੈ। ਇਸੇ ਦੌਰਾਨ ਖੰਡ ਦੀਆਂ ਪ੍ਰਚੂਨ ਕੀਮਤਾਂ ਉੱਚੀਆਂ ਬਣੀਆਂ ਹੋਈਆਂ ਹਨ। ਕੇਂਦਰ ਸਰਕਾਰ ਨੇ ਖੰਡ ਮਿੱਲਾਂ ’ਤੇ ਕੀਮਤਾਂ ਵਧਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਦੇਸ਼ ’ਚ ਖੰਡ ਦਾ ਕਾਫ਼ੀ ਸਟਾਕ ਮੌਜੂਦ ਹੈ।

Ad Position 22
No active advertisement
ਪਿਛਲੀ ਖ਼ਬਰ 8 ਆਈ.ਪੀ.ਐਸ. ਤੇ 12 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ * ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ. ਜੀ. ਬਾਰਡਰ ਰੇਂਜ਼ ਲਗਾਇਆ... ਅਗਲੀ ਖ਼ਬਰ ਭਾਜਪਾ ਇਕੱਲਿਆਂ ਲੜੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-ਪੂਨੀਆ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੋਂ ਸੂਬੇ ’ਚ ਕੀਤੀ ਜਾਵੇਗੀ...
Ad Position 24