01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪ੍ਰਧਾਨ ਮੰਤਰੀ ਵਲੋਂ ਮੁੜ ਵਿਦੇਸ਼ ਯਾਤਰਾ ਤੋਂ ਬਚਣ ਤੇ ਸੋਨਾ ਨਾ ਖ਼ਰੀਦਣ ਦੀ ਅਪੀਲ ਭਾਰਤ ਦੀ 7.8 ਫ਼ੀਸਦੀ ਦੀ ਵਿਕਾਸ ਦਰ ਜਨਤਾ ਦੇ ਸਹਿਯੋਗ ਦਾ ਨਤੀਜਾ-ਮੋਦੀ

ਨਵੀਂ ਦਿੱਲੀ, 1 ਸਤੰਬਰ (ਉਪਮਾ ਡਾਗਾ ਪਾਰਥ)- ਭਾਰਤੀ ਰਿਜ਼ਰਵ ਬੈਂਕ ਵਲੋਂ ਭਾਰਤੀ ਅਰਥਵਿਵਸਥਾ ਦੇ ਨਵੇਂ ਅੰਕੜੇ ਜਾਰੀ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਦੇਸ਼ ਦੀ ਮਜ਼ਬੂਤ ਆਰਥਿਕ ਵਿਕਾਸ ਦਰ ਦੀ ਤਾਰੀਫ ਕੀਤੀ ਉਥੇ ਬਿਨਾਂ ਨਾਂਅ ਲਏ ਕਾਂਗਰਸ ਅਤੇ ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਨਵੀਂ ਦਿੱਲੀ, 1 ਸਤੰਬਰ (ਉਪਮਾ ਡਾਗਾ ਪਾਰਥ)- ਭਾਰਤੀ ਰਿਜ਼ਰਵ ਬੈਂਕ ਵਲੋਂ ਭਾਰਤੀ ਅਰਥਵਿਵਸਥਾ ਦੇ ਨਵੇਂ ਅੰਕੜੇ ਜਾਰੀ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਥੇ ਦੇਸ਼ ਦੀ ਮਜ਼ਬੂਤ ਆਰਥਿਕ ਵਿਕਾਸ ਦਰ ਦੀ ਤਾਰੀਫ ਕੀਤੀ ਉਥੇ ਬਿਨਾਂ ਨਾਂਅ ਲਏ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਦੋਂ ਭਾਰਤ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਵਿਕਾਸ ਕਰ ਰਿਹਾ ਹੈ ਤਾਂ ਕੁਝ ਲੋਕ ‘ਝੂਠ ਦੀ ਗੂੰਜ’ ਫੈਲਾ ਰਹੇ ਹਨ। ਮੋਦੀ ਨੇ ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਵਲੋਂ ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ ਦੇ ਜੀ.ਡੀ.ਪੀ. ਦੇ ਅੰਕੜੇ, ਜਿਸ ਮੁਤਾਬਿਕ ਜੀ.ਡੀ.ਪੀ. ਦਰ 7.8 ਫ਼ੀਸਦੀ ਰਹੀ, ਜਾਰੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਇਕ ਵੀਡੀਓ ਸੰਦੇਸ਼ ਰਾਹੀਂ ਇਸ ਪ੍ਰਦਰਸ਼ਨ ਦਾ ਸਿਹਰਾ ਭਾਰਤੀਆਂ ਦੀ ਸਾਂਝੀ ਸ਼ਕਤੀ ਅਤੇ ਸਖ਼ਤ ਮਿਹਨਤ ਨੂੰ ਦਿੱਤਾ। ਮੋਦੀ ਨੇ ਰਾਹੁਲ ਗਾਂਧੀ ਨੂੰ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪੂਰੀ ਦੁਨੀਆ ਅਨਿਸਚਿਤਾਵਾਂ ’ਚ ਡੁੱਬੀ ਹੈ, ਫਿਰ ਵੀ ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅਜਿਹੇ ’ਚ ਕੁਝ ਲੋਕ ਨਿਰਾਸ਼ਾਵਾਦ ਅਤੇ ‘ਝੂਠ ਦੀ ਗੂੰਜ’ ਫੈਲਾ ਰਹੇ ਹਨ। ਮੋਦੀ ਵਲੋਂ ਉਕਤ ਟਿੱਪਣੀ ਰਾਹੁਲ ਗਾਂਧੀ ਦੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਨੂੰ ਲੈ ਕੇ ਕੀਤੀ ਗਈ। ਪ੍ਰਧਾਨ ਮੰਤਰੀ ਨੇ ਵੀਡੀਓ ’ਚ ਸਵਦੇਸ਼ੀ ਦਾ ਮੰਤਰ ਮੁੜ ਦੁਹਰਾਉਂਦਿਆਂ ਕਿਹਾ ਕਿ ਸਾਨੂੰ 7.8 ਫ਼ੀਸਦੀ ਜੀ.ਡੀ.ਪੀ. ਦਰ ਨੂੰ ਬਣਾਏ ਰੱਖਣਾ ਹੋਵੇਗਾ ਜਿਸ ਲਈ ਸਵਦੇਸ਼ੀ ਅਤੇ ਵੋਕਲ ਫਾਰ ਲੋਕਲ ਨੂੰ ਵਧਾਵਾ ਦੇਣਾ ਪਵੇਗਾ। ਉਨ੍ਹਾਂ ਵਿਦੇਸ਼ ਜਾਣ ਅਤੇ ਵਿਦੇਸ਼ਾਂ ’ਚ ਜਾ ਕੇ ਵਿਆਹ ਕਰਨ ਦੇ ਚਲਣ ਨੂੰ ਰੋਕਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਲੋੜ ਤੋਂ ਸੋਨਾ ਖਰੀਦਣ ਤੋਂ ਬਚਣਾ ਹੋਵੇਗਾ ਤਾਂ ਜੋ ਭਾਰਤ ਨੂੰ ਜੰਗ ਨਾਲ ਜੁੜੇ ਝਟਕਿਆਂ ਤੋਂ ਨਜਿੱਠਣ ’ਚ ਮਦਦ ਮਿਲ ਸਕੇ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਵਿਦਿਆਰਥੀ ਪ੍ਰਦਰਸ਼ਨ ਨਾਲ ਜੁੜੀਆਂ ਸਾਰੀਆਂ ਐਫ.ਆਈ.ਆਰ. ਰੱਦ ਸੀ.ਜੇ.ਪੀ ਨੇ 5 ਸਤੰਬਰ ਦੇ ਮਾਰਚ ਦਾ ਫ਼ੈ... ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ ਪੰਜਾਬ ਸਰਕਾਰ ਦੇ ਯਤਨਾਂ ਸਦਕਾ...
Ad Position 24