14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਤਿੰਨ ਸਾਲ ਬਾਅਦ ਵੀ ‘ਇੰਡੀਆ’ ਗੱਠਜੋੜ ਦੇ ਭਾਈਵਾਲ ਬਿਨਾਂ ਤਾਲਮੇਲ ਕਮੇਟੀ ਦੇ ਹੀ ਮਤਭੇਦਾਂ ਨੂੰ ਸੁਲਝਾ ਰਹੇ

ਤਿੰਨ ਸਾਲ ਬਾਅਦ ਵੀ ‘ਇੰਡੀਆ’ ਗੱਠਜੋੜ ਦੇ ਭਾਈਵਾਲ ਬਿਨਾਂ ਤਾਲਮੇਲ ਕਮੇਟੀ ਦੇ ਹੀ ਮਤਭੇਦਾਂ ਨੂੰ ਸੁਲਝਾ ਰਹੇ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਨਵੀਂ ਦਿੱਲੀ, 14 ਸਤੰਬਰ (ਪੀ.ਟੀ.ਆਈ)-ਵਿਰੋਧੀ ਧਿਰਾਂ ਨੂੰ ਇਕਜੁੱਟ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਚੁਣੌਤੀ ਦੇਣ ਦੇ ਮਕਸਦ ਨਾਲ ਬਣਿਆ ‘ਇੰਡੀਆ’ ਗੱਠਜੋੜ ਤਿੰਨ ਸਾਲ ਬਾਅਦ ਵੀ ਕਿਸੇ ਕੌਮੀ ਤਾਲਮੇਲ ਕਮੇਟੀ ਤੋਂ ਬਿਨਾਂ ਹੀ ਚੱਲ ਰਿਹਾ ਹੈ। 13 ਸਤੰਬਰ, 2023 ਨੂੰ ਬਣੀ 14 ਮੈਂਬਰੀ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਹੀ ਇਸ ਦੀ ਆਖਰੀ ਬੈਠਕ ਸਾਬਤ ਹੋਈ। ਇਸ ਤੋਂ ਬਾਅਦ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਅਤੇ ਹੁਣ ਇਸ ਦੀ ਹੋਂਦ ਵੀ ਲਗਭਗ ਖ਼ਤਮ ਹੋ ਚੁੱਕੀ ਹੈ। ਕਮੇਟੀ ਦੇ ਦੋ ਮੂਲ ਮੈਂਬਰ ਵੀ ਹੁਣ ਭਾਜਪਾ ਦੇ ਖੇਮੇ ਵਿਚ ਜਾ ਚੁੱਕੇ ਹਨ। ਇਸ ਸਾਲ 8 ਜੂਨ ਨੂੰ ਵਿਰੋਧੀ ਆਗੂਆਂ ਨੇ ਮੁੜ ਬੈਠਕ ਕਰਕੇ ਹਰ ਦੋ ਮਹੀਨੇ ਬਾਅਦ ਮਿਲਣ ਦਾ ਫੈਸਲਾ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਐਲਾਨ ਕੀਤਾ ਸੀ ਕਿ ਹੁਣ ਵਿਰੋਧੀ ਪਾਰਟੀਆਂ ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਹੋਵੇਗੀ। ਅਗਸਤ ਵਿਚ ਹੈਦਰਾਬਾਦ ’ਚ ਅਗਲੀ ਮੀਟਿੰਗ ਕਰਨ ਦੀ ਤਜਵੀਜ਼ ਸੀ, ਪਰ ਇਹ ਵੀ ਨਹੀਂ ਹੋ ਸਕੀ।‘ਇੰਡੀਆ’ ਗੱਠਜੋੜ ਵਿਚ ਸ਼ਾਮਿਲ ਪਾਰਟੀਆਂ ਦੇ ਆਪਸੀ ਰਿਸ਼ਤਿਆਂ ਵਿਚ ਪਿਛਲੇ ਕੁਝ ਸਮੇਂ ਦੌਰਾਨ ਕਾਫ਼ੀ ਬਦਲਾਅ ਆਇਆ ਹੈ। ਇਸ ਦਾ ਅਸਰ ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ’ਤੇ ਪੈ ਸਕਦਾ ਹੈ। ਇਸ ਦੌਰਾਨ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਵਿਚਾਲੇ ਰਾਜ ਪੱਧਰ ’ਤੇ ਮਤਭੇਦ ਵਧੇ ਹਨ। ‘ਆਪ’ ਪੰਜਾਬ ਵਿਚ ਕਾਂਗਰਸ ਨਾਲ ਟਕਰਾਅ ਵਿਚ ਹੈ ਅਤੇ ਗੋਆ ਤੇ ਗੁਜਰਾਤ ਵਿਚ ਵੱਖਰੀ ਰਣਨੀਤੀ ਅਪਣਾ ਰਹੀ ਹੈ। ਝਾਰਖੰਡ ਅਤੇ ਜੰਮੂ-ਕਸ਼ਮੀਰ ਵਿਚ ਵੀ ਕਾਂਗਰਸ ਦਾ ਆਪਣੇ ਸਹਿਯੋਗੀਆਂ ਨਾਲ ਤਣਾਅ ਸਾਹਮਣੇ ਆਇਆ ਹੈ, ਜਦਕਿ ਤਾਮਿਲਨਾਡੂ ਵਿਚ ਕਾਂਗਰਸ-ਡੀ.ਐੱਮ.ਕੇ. ਦੀ ਸਾਂਝ ਟੁੱਟ ਗਈ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਰਾਜ-ਵਾਰ ਸਮਝੌਤਿਆਂ ਨਾਲ ਗੱਠਜੋੜ ਦੀਆਂ ਪਾਰਟੀਆਂ ਨੇ 234 ਸੀਟਾਂ ਜਿੱਤੀਆਂ ਸਨ। ਪਰ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਏਕਤਾ ਕਾਇਮ ਨਾ ਰਹਿ ਸਕੀ। ਹਰਿਆਣਾ ਅਤੇ ਦਿੱਲੀ ਵਿਚ ਕਾਂਗਰਸ ਤੇ ‘ਆਪ’ ਵੱਖ-ਵੱਖ ਲੜੀਆਂ, ਜਦਕਿ ਕੇਰਲ ਅਤੇ ਪੱਛਮੀ ਬੰਗਾਲ ਵਿਚ ਵੀ ਸਹਿਯੋਗੀ ਪਾਰਟੀਆਂ ਆਹਮੋ-ਸਾਹਮਣੇ ਰਹੀਆਂ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਜਾਰੀ ਰੱਖਣ ਦਾ ਸੰਕੇਤ ਦਿੱਤਾ ਹੈ, ਪਰ 403 ਸੀਟਾਂ ਦੀ ਵੰਡ ਦੋਵਾਂ ਲਈ ਵੱਡੀ ਚੁਣੌਤੀ ਹੋਵੇਗੀ। ਕੌਮੀ ਮੁੱਦਿਆਂ ’ਤੇ ਕਦੇ-ਕਦਾਈਂ ਇਕੱਠੇ ਹੋਣ ਦੇ ਬਾਵਜੂਦ, ਮਤਭੇਦ ਸੁਲਝਾਉਣ ਲਈ ਸਥਾਈ ਮੰਚ ਦੀ ਗੈਰਹਾਜ਼ਰੀ ‘ਇੰਡੀਆ’ ਗੱਠਜੋੜ ਦੀ ਏਕਤਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਹਾਲਾਂਕਿ, ਸਹਿਯੋਗੀ ਪਾਰਟੀਆਂ ਵਿਚਾਲੇ ਮਤਭੇਦ ਪੈਦਾ ਹੋਣ ’ਤੇ ਉਨ੍ਹਾਂ ਨੂੰ ਸੁਲਝਾਉਣ ਲਈ ਕੋਈ ਸਥਾਈ ਕੌਮੀ ਮੰਚ ਨਾ ਹੋਣ ਕਾਰਨ ਗੱਠਜੋੜ ਅਕਸਰ ਬਿਨਾਂ ਹੱਲ ਦੇ ਰਹਿ ਜਾਂਦਾ ਹੈ। ਤਿੰਨ ਸਾਲ ਪਹਿਲਾਂ ਸਿਰਫ਼ ਇੱਕ ਵਾਰ ਬੈਠੀ ਤਾਲਮੇਲ ਕਮੇਟੀ ਦੀ ਗੈਰਹਾਜ਼ਰੀ ਵਿਚ ਹੁਣ ਅਗਲੇ ਚੋਣਾਂ ਵੀ ਦੌਰ ਵਿਚ ‘ਇੰਡੀਆ’ ਗੱਠਜੋੜ ਦੀ ਏਕਤਾ ਅਤੇ ਆਪਸੀ ਤਾਲਮੇਲ ਦੀ ਇੱਕ ਵਾਰ ਫਿਰ ਸਖ਼ਤ ਪਰਖ ਹੋਣ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਲੋਕ ਮਿਲਣੀ - ਹਰਜੋਤ ਬੈਂਸ ਅਗਲੀ ਖ਼ਬਰ ਦਿਸ਼ਾ ਸਾਲਿਆਨ ਮਾਮਲੇ ’ਚ ਸੀ.ਬੀ.ਆਈ. ਵਲੋਂ ਐੱਫ਼.ਆਈ.ਆਰ. ਦਰਜ
Ad Position 24