21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਖ਼ਿਲਾਫ਼ ਮਾਮਲਾ ਦਰਜ

ਸੰਤ ਕਬੀਰ ਨਗਰ (ਉੱਤਰ ਪ੍ਰਦੇਸ਼), 20 ਸਤੰਬਰ (ਪੀ.ਟੀ.ਆਈ.)-ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਲਕਸ਼ਮੀਕਾਂਤ ਉਰਫ਼ ਪੱਪੂ ਨਿਸ਼ਾਦ ਖ਼ਿਲਾਫ਼ ਕੁੱਟਮਾਰ, ਜਾਤੀਸੂਚਕ ਗਾਲ੍ਹਾਂ ਕੱਢਣ ਤੇ ਅਪਰਾਧਿਕ ਧਮਕੀ ਦੇਣ ਦੀ ਸ਼ਿਕਾਇਤ ਤੋਂ ਬਾਅਦ ਐੱਸ.ਸੀ./ਐੱਸ.ਟੀ. ....

Ad Position 21
No active advertisement
ਅਜੀਤ ਡੈਸਕ 21-09-2026

ਸੰਤ ਕਬੀਰ ਨਗਰ (ਉੱਤਰ ਪ੍ਰਦੇਸ਼), 20 ਸਤੰਬਰ (ਪੀ.ਟੀ.ਆਈ.)-ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਲਕਸ਼ਮੀਕਾਂਤ ਉਰਫ਼ ਪੱਪੂ ਨਿਸ਼ਾਦ ਖ਼ਿਲਾਫ਼ ਕੁੱਟਮਾਰ, ਜਾਤੀਸੂਚਕ ਗਾਲ੍ਹਾਂ ਕੱਢਣ ਤੇ ਅਪਰਾਧਿਕ ਧਮਕੀ ਦੇਣ ਦੀ ਸ਼ਿਕਾਇਤ ਤੋਂ ਬਾਅਦ ਐੱਸ.ਸੀ./ਐੱਸ.ਟੀ. (ਅੱਤਿਆਚਾਰਾਂ ਦੀ ਰੋਕਥਾਮ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਸੰਸਦ ਮੈਂਬਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਇਕ ਹੋਰ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਵਿਚ ਉਨ੍ਹਾਂ ਦੇ ਵਾਹਨ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਬਖੀਰਾ ਥਾਣਾ ਖੇਤਰ ਅਧੀਨ ਅਮਰਦੋਭਾ ਚੌਕ ਨੇੜੇ ਵਾਪਰੀ। ਪੁਲਿਸ ਵਲੋਂ ਗਣੇਸ਼ ਮੂਰਤੀ ਵਿਸਰਜਨ ਜਲੂਸ ਦੌਰਾਨ ਵਜਾਏ ਜਾ ਰਹੇ ਡੀ.ਜੇ. ਨੂੰ ਰੋਕਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਇਸ ਤੋਂ ਬਾਅਦ ਪੈਦਾ ਹੋਏ ਹੰਗਾਮੇ ਦੌਰਾਨ ਸੰਸਦ ਮੈਂਬਰ ਦਾ ਵਾਹਨ ਵੀ ਭੀੜ ਵਿਚ ਫਸ ਗਿਆ।

Ad Position 22
No active advertisement
ਪਿਛਲੀ ਖ਼ਬਰ ਹੂਤੀਆਂ ਵਲੋਂ ਰਿਆਦ ’ਤੇ ਮਿਜ਼ਾਈਲ ਹਮਲੇ ਦੀ ਕੋਸ਼ਿਸ਼ ਅਗਲੀ ਖ਼ਬਰ ਨਿਪਾਲ ’ਚ ਹੜ੍ਹਾਂ ਤੋਂ ਚਾਰ ਹਫ਼ਤੇ ਬਾਅਦ ਵੀ 6 ਹਜ਼ਾਰ ਲੋਕਾਂ ਦੀ ਭਾਲ ਜਾਰੀ
Ad Position 24