22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਾਰਤ-ਕੈਨੇਡਾ ਵਪਾਰ ਸਮਝੌਤੇ ਲਈ ਗੱਲਬਾਤ 5 ਤੋਂ-ਗੋਇਲ

ਭਾਰਤ-ਕੈਨੇਡਾ ਵਪਾਰ ਸਮਝੌਤੇ ਲਈ ਗੱਲਬਾਤ 5 ਤੋਂ-ਗੋਇਲ

Ad Position 21
No active advertisement
ਅਜੀਤ ਡੈਸਕ 22-09-2026

ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ.)-ਭਾਰਤ ਤੇ ਕੈਨੇਡਾ ਵਿਚਾਲੇ ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਅਗਲੇ ਦੌਰ ਦੀ ਗੱਲਬਾਤ 5 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ ਜਾਣਕਾਰੀ ਸੋਮਵਾਰ ਨੂੰ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦਿੱਤੀ। ਗੋਇਲ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ 90 ਦਿਨ ਕੈਨੇਡਾ-ਭਾਰਤ ਸੰਬੰਧਾਂ ਲਈ ਬਹੁਤ ਮਹੱਤਵਪੂਰਨ ਹੋਣਗੇ।” ਗੱਲਬਾਤ ਦਾ ਚੌਥਾ ਦੌਰ 18 ਸਤੰਬਰ ਨੂੰ ਨਵੀਂ ਦਿੱਲੀ ’ਚ ਸਮਾਪਤ ਹੋਇਆ ਸੀ। ਦੋਵੇਂ ਦੇਸ਼ ਇਸ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦਾ ਟੀਚਾ ਰੱਖਦੇ ਹਨ, ਜਿਸ ਕਾਰਨ ਵਾਰਤਾਵਾਂ ਦੀ ਰਫ਼ਤਾਰ ਤੇਜ਼ ਕੀਤੀ ਜਾ ਰਹੀ ਹੈ। ਗੋਇਲ ਨੇ ਕਿਹਾ ਕਿ ਦੋਵੇਂ ਪੱਖਾਂ ਨੇ ਗੱਲਬਾਤ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਭਾਰਤੀ ਟੀਮ 5 ਅਕਤੂਬਰ ਤੋਂ ਪੰਜਵੇਂ ਦੌਰ ਦੀ ਗੱਲਬਾਤ ਲਈ ਜਾਵੇਗੀ। ਇਹ ਗੱਲਬਾਤ 9 ਅਕਤੂਬਰ ਤੱਕ ਚੱਲਣ ਦੀ ਸੰਭਾਵਨਾ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਪਿਛਲੇ ਹਫ਼ਤੇ ਮੁੰਬਈ ’ਚ ਗੋਇਲ ਨਾਲ ਗੱਲਬਾਤ ਕਰਨ ਲਈ ਆਏ ਸਨ। ਭਾਰਤ ਵਲੋਂ ਕੈਨੇਡਾ ਨੂੰ ਕੀਤੀਆਂ ਜਾਣ ਵਾਲੀਆਂ ਮੁੱਖ ਬਰਾਮਦਾਂ ’ਚ ਦਵਾਈਆਂ, ਲੋਹਾ ਤੇ ਸਟੀਲ, ਸਮੁੰਦਰੀ ਖੁਰਾਕ, ਸੂਤੀ ਕੱਪੜੇ, ਇਲੈਕਟ੍ਰਾਨਿਕ ਵਸਤਾਂ ਅਤੇ ਰਸਾਇਣ ਸ਼ਾਮਿਲ ਹਨ। ਇਸ ਦੇ ਉਲਟ ਕੈਨੇਡਾ ਤੋਂ ਭਾਰਤ ਦੀਆਂ ਮੁੱਖ ਦਰਾਮਦਾਂ ’ਚ ਦਾਲਾਂ, ਮੋਤੀ ਤੇ ਅਰਧ-ਕੀਮਤੀ ਪੱਥਰ, ਕੋਲਾ, ਖਾਦਾਂ, ਕਾਗਜ਼ ਤੇ ਕੱਚਾ ਪੈਟਰੋਲੀਅਮ ਸ਼ਾਮਿਲ ਹਨ। ਕੈਨੇਡਾ ਨੂੰ ਭਾਰਤ ਵਲੋਂ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਬਰਾਮਦ ’ਚ ਦੂਰਸੰਚਾਰ, ਕੰਪਿਊਟਰ ਤੇ ਸੂਚਨਾ ਸੇਵਾਵਾਂ ਤੋਂ ਇਲਾਵਾ ਹੋਰ ਵਪਾਰਕ ਸੇਵਾਵਾਂ ਦਾ ਵੱਡਾ ਯੋਗਦਾਨ ਹੈ। ਦੋਵੇਂ ਦੇਸ਼ਾਂ ਵਿਚਾਲੇ ਦੋ-ਪੱਖੀ ਵਪਾਰ 2025 ’ਚ 30.4 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ। ਹੁਣ ਦੋਵੇਂ ਦੇਸ਼ਾਂ ਨੇ 2030 ਤੱਕ ਇਸ ਵਪਾਰ ਨੂੰ ਦੁੱਗਣਾ ਕਰਕੇ 70 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ।
ਭਾਰਤ-ਨਿਊਜ਼ੀਲੈਂਡ ਵਪਾਰ ਸਮਝੌਤਾ 20 ਅਕਤੂਬਰ ਤੋਂ ਹੋਵੇਗਾ ਲਾਗੂ
ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) 20 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਦੋਵਾਂ ਦੇਸ਼ਾਂ ਨੇ ਵਸਤੂਆਂ ਤੇ ਸੇਵਾਵਾਂ ਦੇ ਦੋ-ਪੱਖੀ ਵਪਾਰ ਨੂੰ ਵਧਾਉਣ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ 27 ਅਪ੍ਰੈਲ ਨੂੰ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੁਸਹਿਰੇ ਵਾਲੇ ਦਿਨ ਯਾਨੀ 20 ਅਕਤੂਬਰ ਨੂੰ ਲਾਗੂ ਹੋਵੇਗਾ। ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਨੂੰ ਭਾਰਤ ਦੀਆਂ 100 ਫ਼ੀਸਦੀ ਨਿਰਯਾਤ ਵਸਤੂਆਂ ਲਈ ਡਿਊਟੀ-ਮੁਕਤ ਪਹੁੰਚ ਮਿਲੇਗੀ। ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ਦੌਰਾਨ ਭਾਰਤ ’ਚ 20 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਵੀ ਜਤਾਈ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚਲੀਆਂ ਮੁੱਖ ਸਿਆਸੀ ਧਿਰਾਂ ਚੰਡੀਗੜ੍ਹ ਛੱਡ ਹਲਕਿਆਂ ’ਚ ਉੱਤਰੀਆਂ ਅਗਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਖੁਰਾਕ ਕਾਰੋਬਾਰੀਆਂ ਨੂੰ ਸਫਾਈ ਅਤੇ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ...
Ad Position 24