22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰੱਖਿਆ ਮੰਤਰਾਲੇ ਵਲੋਂ ਟੀ-72 ਅਤੇ ਟੀ-90 ਟੈਂਕਾਂ ਲਈ 586 ਕਰੋੜ ਦਾ ਸਮਝੌਤਾ

ਰੱਖਿਆ ਮੰਤਰਾਲੇ ਵਲੋਂ ਟੀ-72 ਅਤੇ ਟੀ-90 ਟੈਂਕਾਂ ਲਈ 586 ਕਰੋੜ ਦਾ ਸਮਝੌਤਾ

Ad Position 21
No active advertisement
ਅਜੀਤ ਡੈਸਕ 22-09-2026

ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ)-ਰੱਖਿਆ ਮੰਤਰਾਲੇ ਨੇ ਭਾਰਤੀ ਫ਼ੌਜ ਦੇ ਟੀ-72 ਅਤੇ ਟੀ-90 ਟੈਂਕਾਂ ਦੀ ਕਾਰਜਕੁਸ਼ਲਤਾ ਅਤੇ ਭਰੋਸੇਯੋਗਤਾ ਵਧਾਉਣ ਲਈ 586 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਸੋਮਵਾਰ ਨੂੰ ਰੱਖਿਆ ਮੰਤਰਾਲੇ ਨੇ ਇਹ ਸਮਝੌਤਾ ਸਵਦੇਸ਼ੀ ਕੰਪਨੀ ਐਕਿਊਰੇਟ ਇੰਡਸਟਰੀਅਲ ਕੰਟਰੋਲਜ਼ ਪ੍ਰਾਈਵੇਟ ਲਿਮਟਿਡ ਨਾਲ ਕੀਤਾ। ਸਮਝੌਤੇ ’ਤੇ ਦਿੱਲੀ ਵਿਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ’ਚ ਦਸਤਖ਼ਤ ਕੀਤੇ ਗਏ। ਮੰਤਰਾਲੇ ਮੁਤਾਬਿਕ ਇਸ ਸਮਝੌਤੇ ਤਹਿਤ ਟੀ-72 ਅਤੇ ਟੀ-90 ਟੈਂਕਾਂ ਲਈ ਸਹਾਇਕ ਪਾਵਰ ਯੂਨਿਟ ਮੁਹੱਈਆ ਕਰਵਾਏ ਜਾਣਗੇ। ਇਹ ਯੂਨਿਟ ਟੈਂਕ ਦੇ ਫਾਇਰ ਕੰਟਰੋਲ ਸਿਸਟਮ, ਫਾਇਰਿੰਗ ਸਰਕਟ, ਤੋਪ ਦੇ ਸਥਿਰਤਾ ਪ੍ਰਣਾਲੀ ਅਤੇ ਹੋਰ ਸਹਾਇਕ ਉਪਕਰਨਾਂ ਲਈ ਬਿਜਲੀ ਪੈਦਾ ਕਰਨ ਦਾ ਬਦਲਵਾਂ ਸਰੋਤ ਹੁੰਦੇ ਹਨ। ਇਸ ਨਾਲ ਮੁੱਖ ਇੰਜਣ ’ਤੇ ਨਿਰਭਰਤਾ ਘਟਾਉਣ ਅਤੇ ਟੈਂਕ ਦੇ ਵੱਖ-ਵੱਖ ਪ੍ਰਣਾਲੀਆਂ ਨੂੰ ਲੋੜੀਂਦੀ ਬਿਜਲੀ ਉਪਲਬਧ ਕਰਵਾਉਣ ਵਿਚ ਮਦਦ ਮਿਲਦੀ ਹੈ। ਰੱਖਿਆ ਮੰਤਰਾਲੇ ਅਨੁਸਾਰ ਇਹ ਪ੍ਰਾਜੈਕਟ ‘ਮੇਕ-II’ ਸ਼੍ਰੇਣੀ ਤਹਿਤ ਉਦਯੋਗ ਦੀ ਅਗਵਾਈ ਵਾਲੀ ਖੋਜ ਅਤੇ ਵਿਕਾਸ ਦਾ ਨਤੀਜਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਰਾਰ ਦੇਸ਼ ਵਿਚ ਵਿਕਸਤ ਕੀਤੀ ਗਈ ਤਕਨਾਲੋਜੀ ਨੂੰ ਉਤਪਾਦਨ ਅਤੇ ਫ਼ੌਜ ਵਿਚ ਸ਼ਾਮਿਲ ਕਰਨ ਦੀ ਪ੍ਰਕਿਰਿਆ ਦੀ ਪ੍ਰਭਾਵਸ਼ੀਲਤਾ ਨੂੰ ਵੀ ਦਰਸਾਉਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਮੇਰੀ ਕਿਰਦਾਰਕੁਸ਼ੀ ਕਰਨ ਲਈ ਰਚੀ ਗਈ ਸੀ ਸਾਜਿਸ਼-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਬਿੱਟੂ, ਬਾਜਵਾ ਅਤੇ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿਚ ਕਿਉਂ ਆਏ- ‘ਆਪ’
Ad Position 24