ਬੁੱਲ੍ਹੋਵਾਲ, 31 ਦਸੰਬਰ (ਲੁਗਾਣਾ)-ਗੁਰਦੁਆਰਾ ਸਿੰਘ ਸਭਾ ਬੁੱਲ੍ਹੋਵਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਭਾਈ ਸੁਖਵੀਰ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਪਰਮਿੰਦਰ ਸਿੰਘ ਤਰਨਤਾਰਨ ਅਤੇ ਭਾਈ ਗੁਰਵਿੰਦਰਪਾਲ ਸਿੰਘ ਲਾਲ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਤੇ ਗੁਰ ਇਤਿਹਾਸ ਰਾਹੀ ਸੰਗਤਾਂ ਨੂੰ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਵਰਨਣ ਕੀਤਾ | ਇਸ ਸਮਾਗਮ ਦੌਰਾਨ ਬੀਬੀ ਸੁਰਿੰਦਰ ਕੌਰ, ਬੀਬੀ ਅਮਰਜੀਤ ਕੌਰ, ਮਨਜਿੰਦਰ ਸਿੰਘ ਲਾਡੀ, ਨੋਬਲਜੀਤ ਸਿੰਘ, ਹਰਵਿੰਦਰ ਸਿੰਘ, ਗੁਰਵੀਰ ਸਿੰਘ, ਮਨਦੀਪ ਸਿੰਘ ਸਹੋਤਾ, ਸਵਿੰਦਰਪਾਲ ਸਿੰਘ ਟਿੰਮਾ, ਇਕਬਾਲ ਸਿੰਘ ਫਲੋਰਾ, ਬਚਿੱਤਰ ਸਿੰਘ, ਮਨਦੀਪ ਕੌਰ, ਬੀਰ ਸਿੰਘ, ਹਰਵੀਰ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ ਲਾਂਬੜਾ, ਮੁਖ਼ਤਿਆਰ ਸਿੰਘ, ਲਵਪ੍ਰੀਤ ਸਿੰਘ ਖਡਿਆਲਾ, ਗੁਰਪਾਲ ਸਿੰਘ ਖੱਖ, ਦਵਿੰਦਰ ਸਿੰਘ ਨਰਿਆਲਾ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ |