ਨਸਰਾਲਾ, 2 ਜਨਵਰੀ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵਾਂ ਨਗਰ ਕੀਰਤਨ ਅੱਜ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਤਰਨਾ ਦਲ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਇਲਾਕਾ ਤੇ ਨਗਰ ਨਿਵਾਸੀ ਪਿੰਡ ਦਿਓਵਾਲ ਦੀਆਂ ਸੰਗਤਾਂ ਵਲੋਂ ਸਜਾਇਆ ਜਾ ਰਿਹਾ ਹੈ | ਜਿਸ ਵਿਚ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਪਰਮਿੰਦਰ ਸਿੰਘ ਡਗਾਣਾ, ਬਾਬਾ ਜੋਗਾ ਸਿੰਘ ਰਾਮੂਥਿਆੜਾ ਵਾਲੇ ਵੀ ਸੰਗਤਾਂ ਦੇ ਦਰਸ਼ਨ ਕਰਨਗੇ | ਇਸ ਨਗਰ ਕੀਰਤਨ ਮੁੱਖ ਪ੍ਰਬੰਧਕ ਆਤਮਾ ਸਿੰਘ ਦਿਓਵਾਲ, ਗੁਰਦੇਵ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 3 ਜਨਵਰੀ ਦਿਨ ਸ਼ਨੀਵਾਰ ਨੂੰ ਨਿਕਲਣ ਵਾਲਾ ਇਹ ਨਗਰ ਕੀਰਤਨ ਸਵੇਰੇ ਪਿੰਡ ਦਿਓਵਾਲ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀ ਗੰੂਜ ਤੇ ਬੈਂਡ ਵਾਜਿਆਂ ਦੀਆਂ ਧੂੰਨਾਂ ਵਿਚ ਸ਼ੁਰੂ ਹੋਵੇਗਾ, ਜੋ ਨਸਰਾਲਾ, ਜਾਦੂਜੰਡਾ, ਪਿਆਲਾਂ, ਖ਼ਾਨਪੁਰ ਥਿਆੜਾ, ਰਾਮੂਥਿਆੜਾ, ਹੁਸੈਨਪੁਰ, ਗਗਨੌਲੀ ਆਦਿ ਪਿੰਡਾਂ 'ਚੋਂ ਹੁੰਦਾ ਹੋਇਆ ਵਾਪਸ ਪਿੰਡ ਪਹੁੰਚੇਗਾ | ਨਗਰ ਕੀਰਤਨ ਵਿਚ ਆਏ ਸੰਤ-ਮਹਾਂਪੁਰਸ਼ ਤੇ ਕੀਰਤਨੀ ਜਥੇ ਆਪਣੇ ਮਨੋਹਰ ਬਚਨਾ ਤੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ |