13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਲੇਖਕ ਟੇਰਕਿਆਣਾ ਨੇ ਸਾਲ 2025 ਦੀਆਂ ਘਟਨਾਵਾਂ ਨੂੰ ਨਿਵੇਕਲੇ ਢੰਗ ਨਾਲ ਕੀਤਾ ਪੇਸ਼

Ad Position 21
No active advertisement
ਅਜੀਤ ਡੈਸਕ 03-01-2026
ਲੇਖਕ ਰਘਵੀਰ ਸਿੰਘ ਟੇਰਕਿਆਣਾ |



ਹੁਸ਼ਿਆਰਪੁਰ, 2 ਜਨਵਰੀ (ਨਰਿੰਦਰ ਸਿੰਘ ਬੱਡਲਾ)-ਲੇਖਕ ਰਘਵੀਰ ਸਿੰਘ ਟੇਰਕਿਆਣਾ ਲਗਭਗ ਅੱਧੀ ਸਦੀ ਤੋਂ ਹਰ ਨਵੇਂ ਸਾਲ ਉੱਤੇ ਹਜ਼ਾਰਾਂ ਦੀ ਤਾਦਾਦ ਵਿਚ ਆਪਣੇ ਦੋਸਤਾਂ-ਮਿੱਤਰਾਂ, ਸਾਕ ਸੰਬੰਧੀਆਂ ਤੇ ਜਾਣਕਾਰ ਲੋਕਾਂ ਨੂੰ ਇਕ ਨਿਵੇਕਲੀ ਕਿਸਮ ਦਾ ਵਧਾਈ ਕਾਰਡ ਭੇਜਦੇ ਆ ਰਹੇ ਹਨ | ਇਸ ਵਾਰ ਵੀ 2026 ਦੇ ਨਵੇਂ ਸਾਲ ਦੀ ਆਮਦ 'ਤੇ ਟੇਰਕਿਆਣਾ ਨੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਬਹੁਤ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਕਾਰਗੁਜ਼ਾਰੀ 'ਤੇ ਵੱਖ-ਵੱਖ ਆਗੂਆਂ ਦੀਆਂ ਗਤੀਵਿਧੀਆਂ 'ਤੇ ਸੋਹਣੇ ਵਿਅੰਗ ਕੱਸੇ ਹਨ | ਉਨ੍ਹਾਂ ਦੇ ਨਵੇਂ ਸਾਲ ਦਾ ਕਾਰਡ ਦੀ ਪ੍ਰਸੰਸਕਾਂ ਵੱਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ | 2026 ਨਵੇਂ ਸਾਲ 'ਤੇ ਵੀ ਲੇਖਕ ਟੇਰਕਿਆਣਾ ਦਾ ਕਾਰਡ ਭੇਜਣ ਦਾ ਇਹ ਸਿਲਸਿਲਾ ਬਾ-ਦਸਤੂਰ ਜਾਰੀ ਹੈ | ਉਨ੍ਹਾਂ ਵੱਲੋਂ ਲਿਖੇ ਇਸ ਕਾਰਡ 'ਚ ਪਾਏ 32 ਸ਼ੇਅਰਾਂ 'ਚੋਂ ਇਕ ਸ਼ੇਅਰ 'ਤੁਸੀਂ ਸਮਝਦੇ ਮੈਂ ਸ਼ਾਇਰ ਬਣ ਗਿਆ, ਮੈਨੂੰ ਹੈ ਅਜੇ ਸ਼ੱਕ ਬੇਸ਼ੱਕ ਸ਼ਾਇਰੀ,ਲੈ ਆਈ ਮੈਨੂੰ, ਵੀਹ ਸੌ ਛੱਬੀ ਤੱਕ' ਵੀ ਦਰਜ ਹੈ | ਉਨ੍ਹਾਂ ਦੇ ਇਸ ਨਵੇਂ ਸਾਲ ਦੇ ਕਾਰਡ ਨੂੰ ਪ੍ਰਸੰਸਕਾਂ ਵੱਲੋਂ ਭਰਪੂਰ ਸਲਾਹਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੇ.ਐਮ.ਐਸ. ਕਾਲਜ ਵਿਖੇ ਨਵੇਂ ਸਾਲ ਦੇ ਮੌਕੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾ ਇਆ ਅਗਲੀ ਖ਼ਬਰ ਗੁਰਪੁਰਬ ਸਬੰਧੀ ਦਿਓਵਾਲ ਤੋਂ ਨਗਰ ਕੀਰਤਨ ਅੱਜ
Ad Position 24