ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ)-ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਡਾ. ਗੁਰਮਿੰਦਰ ਆਰਥੋਪੀਡਿਕਸ ਕਲੀਨਿਕ ਸਿਵਲ ਹਸਪਤਾਲ ਦੇ ਸਾਹਮਣੇ, ਹੁਸ਼ਿਆਰਪੁਰ ਵਿਖੇ 25 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ 'ਚ ਗੋਡੇ ਤੇ ਹੱਡੀਆਂ ਦੇ ਜੋੜਾਂ ਦੇ ਮਾਹਿਰ ਡਾ. ਗੁਰਮਿੰਦਰ ਸਿੰਘ ਜੋੜਾਂ ਵਿਚ ਅਕੜਾਅ, ਪਿੱਠ ਦਰਦ, ਅਚਾਨਕ ਜੋੜਾਂ ਦੀ ਸੋਜ, ਲਾਲੀ ਅਤੇ ਕਮਜ਼ੋਰੀ ,ਚੱਲਣ ਜਾਂ ਭਾਰ ਚੁੱਕਣ ਵਿੱਚ ਮੁਸ਼ਕਲ ਹੋਣ ਸੰਬੰਧੀ ਬਿਮਾਰੀਆਂ ਦਾ ਜਾਂਚ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ |