ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- 66 ਕੇ.ਵੀ. ਸਬ-ਸਟੇਸ਼ਨ ਮੋਇਲਾ ਵਾਹਿਦਪੁਰ ਤੋਂ ਚੱਲਦੇ 11 ਕੇ.ਵੀ. ਫ਼ਤਿਹਪੁਰ ਖ਼ੁਰਦ ਕੰਢੀ ਏ.ਪੀ. ਫੀਡਰ ਅਤੇ 66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚੱਲਦੇ 11 ਕੇ.ਵੀ. ਡੁੱਗਰੀ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਮਿਤੀ 24 ਜਨਵਰੀ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਇਨ੍ਹਾਂ ਫੀਡਰਾਂ 'ਤੇ ਪੈਂਦੇ ਪਿੰਡ ਫ਼ਤਿਹਪੁਰ, ਜੀਵਨਪੁਰ ਗੁੱਜਰਾਂ, ਅਕਾਲਗੜ੍ਹ ਦੇ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਅਤੇ ਪਿੰਡ ਡੁੱਗਰੀ, ਭੰਮੀਆਂ, ਘਾਗੋਂ ਰੋੜਾਂਵਾਲੀ, ਸ਼ਾਹਪੁਰ, ਸਦਰਪੁਰ, ਖ਼ਾਨਪੁਰ, ਗੜ੍ਹੀ ਮੱਟੋਂ, ਬੀਰਮਪੁਰ, ਸੋਲੀ, ਲਹਿਰਾ, ਘਾਗੋਂ ਰੋੜਾਂਵਾਲੀ, ਅਨੰਦ ਆਸ਼ਰਮ ਗੜ੍ਹਸ਼ੰਕਰ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ, ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਵੱਲੋਂ ਦਿੱਤੀ ਗਈ |