18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਹਿਰਵਾਲੀ ਵਿਖੇ ਇਕ ਵਾਰ ਫਿਰ ਚੋਰੀ

Ad Position 21
No active advertisement
ਅਜੀਤ ਡੈਸਕ 28-01-2026
ਦਸੂਹਾ, 27 ਜਨਵਰੀ (ਕੌਸ਼ਲ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਹਿਰਵਾਲੀ ਵਿਖੇ ਇਕ ਵਾਰ ਫਿਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਸਕੂਲ ਪ੍ਰਬੰਧਨ ਅਤੇ ਪਿੰਡ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ | ਸਕੂਲ ਦੀ ਹੈੱਡ ਟੀਚਰ ਉਪਮਾ ਮਹਾਜਨ ਨੇ ਦੱਸਿਆ ਕਿ ਅਣਪਛਾਤੇ ਚੋਰ ਰਾਤ ਦੇ ਸਮੇਂ ਸਕੂਲ ਅੰਦਰ ਦਾਖਲ ਹੋਏ ਅਤੇ ਮਿਡ-ਡੇ ਮੀਲ ਅਤੇ ਸਕੂਲੀ ਵਰਤੋਂ ਨਾਲ ਸੰਬੰਧਿਤ ਕਾਫ਼ੀ ਸਾਮਾਨ ਚੋਰੀ ਕਰਕੇ ਲੈ ਗਏ | ਚੋਰੀ ਹੋਏ ਸਾਮਾਨ ਵਿਚ ਕਣਕ, ਚਾਵਲ, ਗੈਸ ਸਿਲੰਡਰ, ਰਸੋਈ ਦੇ ਭਾਂਡੇ, ਐਲਸੀਡੀ ਅਤੇ ਹੋਰ ਜ਼ਰੂਰੀ ਸਾਮਾਨ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਸਕੂਲ ਸਟਾਫ਼ ਸਕੂਲ ਪਹੁੰਚਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਮਿਲੇ ਅਤੇ ਸਾਮਾਨ ਗ਼ਾਇਬ ਸੀ | ਸਕੂਲ ਪ੍ਰਬੰਧਨ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੰਗਰਨੀ ਦੇ ਗੇਟ 'ਚ ਫਸਿਆ ਟਿੱਪਰ, ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਡਾ. ਰਾਜ ਕੁਮਾਰ ਦੀ ਅਗਵਾਈ 'ਚ ਬੀ. ਐੱਸ. ਐੱਨ. ਐੱਲ. ਟੈਲੀਫੋਨ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ
Ad Position 24